ਜਲੰਧਰ - ਸੈਮਸੰਗ ਗਲੈਕਸੀ ਨੋਟ 8 ਸਮਾਰਟਫੋਨ ਨੂੰ ਕੰਪਨੀ ਆਫਿਸ਼ੀਅਲ ਤੌਰ 'ਤੇ 23 ਅਗਸਤ ਨੂੰ ਨਿਊਯਾਰਕ 'ਚ ਆਯੋਜਿਤ ਹੋਣ ਵਾਲੇ ਇਕ ਅਨਪੈਕਡ ਈਵੈਂਟ 'ਚ ਲਾਂਚ ਕਰੇਗੀ। ਇਸ ਦੀ ਜਾਣਕਾਰੀ ਸੈਮਸੰਗ ਦੇ ਪ੍ਰੈੱਸ ਇਨਵਾਈਟ ਦੇ ਮਾਧਿਅਮ ਤੋਂ ਸਾਹਮਣੇ ਆਈ ਹੈ। ਇਹ ਸਮਾਰਟਫੋਨ ਇਕ S Pen ਨਾਲ ਪੇਸ਼ ਕੀਤਾ ਜਾਵੇਗਾ। ਪਿਛਲੇ ਦਿਨੀਂ ਗਲੈਕਸੀ ਨੋਟ 8 ਕੋਰਲ ਬਲੂ ਵੈਰੀਅੰਟ 'ਚ ਸਾਹਮਣੇ ਆਇਆ ਸੀ, ਹੁਣ ਨਵੀਂ ਇਮੇਜ਼ 'ਚ ਇਸ ਨੂੰ ਡੀਪ ਬਲੂ ਕਲਰ ਵੈਰੀਅੰਟ 'ਚ ਦੇਖਿਆ ਜਾ ਸਕਦਾ ਹੈ। ਇਕ ਰਿਪੋਰਟ ਦੇ ਅਨੁਸਾਰ ਸੈਮਸੰਗ ਗਲੈਕਸੀ ਨੋਟ 8 ਦੇ ਨਵੇਂ ਕਲਰ ਵੈਰੀਅੰਟ ਦੀ ਜਾਣਕਾਰੀ ਦਿੱਤੀ ਗਈ ਹੈ, ਜਿਸ ਦੇ ਅਨੁਸਾਰ ਇਹ ਡੀਪ ਬਲੂ ਕਲਰ ਆਪਸ਼ਨ 'ਚ ਵੀ ਉਪਲੱਬਧ ਹੋਵੇਗਾ। ਇਸ ਤੋਂ ਪਹਿਲਾਂ ਇਸ ਦੇ ਮਿਡਨਾਈਟ ਬਲੈਕ, ਆਰਕਿਡ ਗ੍ਰੇ ਅਤੇ ਕੋਰਲ ਬਲੂ ਕਲਰ ਦੀ ਜਾਣਕਾਰੀ ਸਾਹਮਣੇ ਆਈ ਹੈ।
ਇਸ ਸਮਾਰਟਫੋਨ 'ਚ ਫਿੰਗਰਪ੍ਰਿੰਟ ਸੈਂਸਰ ਦਿੱਤਾ ਜਾ ਸਕਦਾ ਹੈ। ਇਸ ਸਮਾਰਟਫੋਨ 'ਚ Bixby A1 ਦਿੱਤਾ ਜਾ ਸਕਦਾ ਹੈ। ਇਸ ਫੋਨ 'ਚ 2ਕੇ ਰੈਜ਼ੋਲਿਊਸ਼ਨ ਨਾਲ 6.3 ਇੰਚ ਦਾ ਸੁਪਰ ਐਮੋਲੇਡ ਡਿਸਪਲੇ ਹੋ ਸਕਦਾ ਹੈ। ਜਿਸ ਦਾ ਰੈਜ਼ੋਲਿਊਸ਼ਨ 3840x2160 ਪਿਕਸਲ ਹੋਵੇਗਾ। ਇਸ ਫੋਨ 'ਚ ਹੋਮ ਬਟਨ ਸਪੀਕਰ ਗ੍ਰਿਲ ਹਟਾ ਕੇ ਬਦਲਿਆ ਜਾ ਸਕਦਾ ਹੈ। ਇਸ 'ਚ ਖੱਬੇ ਪਾਸੇ ਵਾਲਿਊਮ ਰਾਕਰ ਅਤੇ ਪਾਵਰ ਬਟਨ ਸਥਿਤ ਹੋਣਗੇ। ਸੱਜੇ ਪਾਸੇ Bixby ਬਟਨ ਦਿੱਤਾ ਜਾ ਸਕਦਾ ਹੈ।
ਇਸ ਸਮਾਰਟਫੋਨ 'ਚ ਕਵਾਲਕਮ ਦੇ ਸਨੈਪਡ੍ਰੈਗਨ 835 ਚਿੱਪਸੈੱਟ ਜਾਂ ਐਕਸਨੋਸ 9 ਸੀਰੀਜ਼ ਚਿੱਪਸੈੱਟ 'ਤੇ ਪੇਸ਼ ਹੋ ਸਕਦਾ ਹੈ। ਸੈਮਸੰਗ ਵੱਲੋਂ ਹਾਲ ਹੀ 'ਚ Exynos ISeries8895 ਨੂੰ ਪੇਸ਼ ਕੀਤਾ ਗਿਆ ਹੈ, ਜੋ ਕਿ 10nm ਪ੍ਰੋਸੈਸ ਟੈਲਨਾਲੋਜੀ 'ਤੇ ਨਿਰਭਰ ਇਕ ਆਕਟਾ-ਕੋਰ ਪ੍ਰੋਸੈਸਰ ਹੈ। ਮੈਮਰੀ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ 'ਚ 6 ਜੀ. ਬੀ. ਰੈਮ ਅਤੇ 256 ਜੀ. ਬੀ. ਇੰਟਰਨਲ ਮੈਮਰੀ ਹੋ ਸਕਦੀ ਹੈ।
ਗੇਮਿੰਗ ਦੇ ਸ਼ੌਕੀਨਾਂ ਲਈ ਖਾਸ ਹੈ ਆਸੁਸ ਜੇਫਯੂਰਸ
NEXT STORY