ਜਲੰਧਰ- ਦੱਖਣੀ ਕੋਰੀਆ ਦੀ ਇਲੈਕਟ੍ਰਾਨਿਕ ਅਤੇ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਭਾਰਤ 'ਚ ਆਪਣਾ ਨਵਾਂ ਸਮਾਰਟਫੋਨ ਸੈਮਸਗ 'ਗਲੈਕਸੀ ਆਨ8' ਲਾਂਚ ਕਰਕੇ 'ਆਨ ਸੀਰੀਜ਼' ਦੀ ਸ਼ੁਰੂਆਤ ਕਰ ਦਿੱਤੀ ਹੈ। ਸੈਮਸੰਗ ਗਲੈਕਸੀ ਆਨ8 ਸਮਾਰਟਫੋਨ ਦੀ ਕੀਮਤ 15,900 ਰੁਪਏ ਹੈ। ਇਹ ਸਮਾਰਟਫੋਨ ਐਕਸਕਲੂਸਿਵ ਤੌਰ 'ਤੇ ਆਨਲਾਈਨ ਸ਼ਾਪਿੰਗ ਵੈੱਬਸਾਈਟ ਫਲਿੱਪਕਾਰਟ 'ਤੇ ਮਿਲੇਗਾ। ਇਸ ਸਮਾਰਟਫੋਨ ਨੂੰ 2 ਅਕਤੂਬਰ ਰਾਤ 11 ਵੱਜ ਕੇ 59 ਮਿੰਟ ਤੋਂ ਸ਼ੁਰੂ ਹੋਣ ਵਾਲੀ ਫਲਿੱਪਕਾਰਟ ਬਿੱਗ ਬਿਲੀਅਨ ਡੇਜ਼ ਸੈਲੀਬ੍ਰੇਸ਼ਨ ਦੇ ਤਹਿਤ ਵੇਚਿਆ ਜਾਵੇਗਾ।
ਗਲੈਕਸੀ ਆਨ8 ਦੇ ਅਹਿਮ ਫੀਚਰਸ
- 5.5 ਇੰਚ ਫੁੱਲ ਐੱਚ. ਡੀ ਐੱਸ. ਐਮੋਲਡ ਡਿਸਪਲੇ।
- 1.6 ਗੀਗਾਹਰਟਜ਼ ਆਕਟਾ-ਕੋਰ ਪ੍ਰੋਸੈਸਰ।
- 3 ਜੀ. ਬੀ ਰੈਮ।
- ਇਨਬਿਲਟ ਸਟੋਰੇਜ 16 ਜੀ. ਬੀ।
- ਮਾਈਕ੍ਰੋਕਾਰਡ ਦੀ ਸਪੋਰਟ 128 ਜੀ. ਬੀ ਤੱਕ।
- ਇਹ ਸਮਾਰਟਫੋਨ ਐਂਡ੍ਰਾਇਡ ਮਾਰਸ਼ਮੈਲੋ 'ਤੇ ਚੱਲੇਗਾ।
- ਡਾਇਮੇਂਸ਼ਨ 151.7x76.0x7.8 ਮਿਲੀਮੀਟਰ।
- ਭਾਰ 169 ਗ੍ਰਾਮ।
- ਮੇਟਲ ਫਰੇਮ ਨਾਲ ਲੈਸ।
- 3300 ਐੱਮ. ਏ. ਐੱਚ ਦੀ ਬੈਟਰੀ।
- ਐੱਲ. ਈ. ਡੀ ਫਲੈਸ਼ ਅਤੇ ਅਪਰਚਰ ਐੱਫ/1.9 ਦੇ ਨਾਲ 13 ਮੈਗਾਪਿਕਸਲ ਦਾ ਆਟੋਫੋਕਸ ਰੀਅਰ ਕੈਮਰਾ ਹੈ ।
- ਐੱਲ. ਈ. ਡੀ ਫਲੈਸ਼ ਅਤੇ ਅਪਰਚਰ ਏਫ /1.9 ਦੇ ਨਾਲ 5 ਮੈਗਾਪਿਕਸਲ ਫ੍ਰੰਟ ਕੈਮਰਾ ਹੈ।
- ਡਿਊਲ ਸਿਮ ਸਪੋਰਟ 4ਜੀ ਕੁਨੈਕਟੀਵਿਟੀ, ਵਾਈ-ਫਾਈ, ਬਲੂਟੁੱਥ, ਜੀ. ਪੀ. ਐੱਸ, ਏ-ਜੀ. ਪੀ. ਐੱਸ ਅਤੇ ਮਾਇਕ੍ਰੋ ਯੂ.ਐੱਸ. ਬੀ ।
- ਇਸ ਫੋਨ 'ਚ ਐਕਸਲੇਰੋਮੀਟਰ, ਲਾਈਟ ਸੈਂਸਰ ਅਤੇ ਪ੍ਰਾਕਸਮਿਟੀ ਸੈਂਸਰ ਦਿੱਤੇ ਗਏ ਹਨ।
ਇਸ ਕੰਪਨੀ ਨੇ ਕੀਤਾ 5 ਨਵੇਂ ਮੀਡੀਆ ਸਟ੍ਰੀਮਿੰਗ ਡਿਵਾਈਸਿਸ ਦਾ ਐਲਾਨ
NEXT STORY