ਜਲੰਧਰ- ਰੋਕੂ (Roku) ਨੇ 5 ਨਵੇਂ ਮੀਡੀਆ ਸਟ੍ਰੀਮਿੰਗ ਡਿਵਾਈਸਿਸ ਨੂੰ ਲਾਂਚ ਕੀਤਾ ਹੈ। ਪਹਿਲੇ 2 ਡਿਵਾਈਸ ਰੋਕੂ ਐਕਸਪ੍ਰੈੱਸ ਅਤੇ ਰੋਕੂ ਐਕਸਪ੍ਰੈੱਸ+ ਹਨ। ਇਹ ਕੰਪੈੱਕਟ ਛੋਟੇ ਡਿਵਾਈਸ ਹਨ ਜਿਨ੍ਹਾਂ ਨੂੰ ਐੱਚ.ਡੀ.ਐੱਮ.ਆਈ. ਕੇਬਲ ਦੀ ਮਦਦ ਨਾਲ ਟੀ.ਵੀ. ਨਾਲ ਕੁਨੈੱਕਟ ਕਰ ਸਕਦੇ ਹੋ ਜਿਸ ਨਾਲ 1080 ਪਿਕਸਲ ਦਾ ਪਲੇਬੈਕ ਸਪੋਰਟ ਮਿਲਦਾ ਹੈ। ਇਸ ਦੇ ਨਾਲ ਆਈ.ਆਰ. ਰਿਮੋਟ ਮਿਲਦਾ ਹੈ। ਐਕਸਪ੍ਰੈੱਸ+ ਨਾਲ ਪੁਰਾਣੇ ਟੀ.ਵੀ. 'ਚ ਵੀ ਆਊਟਪੁਟ ਮਿਲਦਾ ਹੈ। ਰੋਕੂ ਐਕਸਪ੍ਰੈੱਸ ਦੀ ਕੀਮਤ 29.99 ਡਾਲਰ (ਕਰੀਬ 2,000 ਰੁਪਏ) ਅਤੇ ਰੋਕੂ ਐਕਸਪ੍ਰੈੱਸ+ ਦੀ ਕੀਮਤ 39.99 ਡਾਲਰ (ਕਰੀਬ 2,650 ਰੁਪਏ) ਹੈ।
ਰੋਕੂ ਪ੍ਰੀਮੀਅਮ ਅਤੇ ਰੋਕੂ ਪ੍ਰੀਮੀਅਮ+ 'ਚ 4ਕੇ ਵੀਡੀਓ (60 ਫ੍ਰੇਮ ਪ੍ਰਤੀ ਸੈਕਿੰਟ) ਆਊਟਪੁਟ ਮਿਲਦਾ ਹੈ। ਇਸ ਵਿਚ ਕਵਾਰਡ-ਕੋਰ ਪ੍ਰੋਸੈਸਰ ਅਤੇ ਡੁਅਲ ਬੈਂਡ 802.11 ਏ ਸੀ ਮੀਮੋ ਵਾਈ-ਫਾਈ ਲੱਗਾ ਹੈ। ਰੋਕੂ ਪ੍ਰੀਮੀਅਮ+ 'ਚ ਐੱਚ.ਡੀ.ਆਰ., ਹੈੱਡਫੋਨ ਜੈੱਕ ਦੇ ਨਾਲ ਬਲੂਟੁਥ ਰਿਮੋਟ, ਮਾਈਕ੍ਰੋ-ਐੱਸ.ਡੀ. ਸਪੋਰਟ ਅਤੇ ਈਥਰਨੈੱਟ ਪੋਰਟ ਵੀ ਦਿੱਤਾ ਗਿਆ ਹੈ।
ਰੋਕੂ ਪ੍ਰੀਮੀਅਮ ਦੀ ਕੀਮਤ 79.99 ਡਾਲਰ (ਕਰੀਬ 5,317 ਰੁਪਏ) ਅਤੇ ਰੋਕੂ ਪ੍ਰੀਮੀਅਮ+ ਦੀ ਕੀਮਤ 99.99 ਡਾਲਰ (ਕਰੀਬ 6,640 ਰੁਪਏ) ਹੈ।
ਅਖੀਰ 'ਚ ਗੱਲ ਕਰਦੇ ਹਾਂ ਰੋਕੂ ਅਲਟਰਾ ਦੀ ਜਿਸ ਵਿਚ ਡਾਲਬੀ ਡਿਜੀਟਲ ਅਤੇ ਡਾਲਬੀ ਪਲੱਸ ਡਿਕੋਰਡਿੰਗ, ਆਪਟੀਕਲ ਆਡੀਓ ਆਊਟ, ਯੂ.ਐੱਸ.ਬੀ. ਡ੍ਰਾਈਵ ਸਪੋਰਟ ਅਤੇ ਲੋਸਟ ਰਿਮੋਟ ਫਾਇੰਡਰ ਫੀਚਰ ਦਿੱਤਾ ਗਿਆ ਹੈ।
ਸਾਰੇ ਮਾਡਲ ਰੋਕੂ ਓ.ਐੱਸ. ਅਤੇ 3500+ ਸਟ੍ਰੀਮਿੰਗ ਚੈਨਲ ਦੇ ਨਾਲ ਆਉਂਦੇ ਹਨ। ਇਸ ਨੂੰ ਖਰੀਦਣ ਲਈ ਰੋਕੂ ਡਾਟ ਕਾਮ 'ਤੇ ਪ੍ਰੀ-ਆਰਡਰ ਕੀਤਾ ਜਾ ਸਕਦਾ ਹੈ।
ਭਾਰਤੀ ਯੂਜ਼ਰਸ ਲਈ ਗੂਗਲ ਨੇ ਲਾਂਚ ਕੀਤਾ ਨਵਾਂ ਐਪ
NEXT STORY