ਨਵੀਂ ਦਿੱਲੀ- ਹੀਰੇ ਨੂੰ ਕੰਪਿਊਟਰ ਚਿੱਪਾਂ ਨੂੰ ਠੰਢਾ ਰੱਖਣ ਦੇ ਇਕ ਨਵੇਂ ਤਰੀਕੇ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਗਰਮੀ ਦਾ ਇਕ ਵਧੀਆ ਸੰਚਾਲਕ ਹੈ। ਇਹ ਤਕਨਾਲੋਜੀ ਊਰਜਾ ਬਚਾਉਣ ਅਤੇ ਡਾਟਾ ਸੈਂਟਰਾਂ ਅਤੇ ਉੱਚ-ਪ੍ਰਦਰਸ਼ਨ ਵਾਲੇ ਕੰਪਿਊਟਿੰਗ ਵਿਚ ਚਿੱਪ ਦੀ ਉਮਰ ਵਧਾਉਣ ਲਈ ਮਹੱਤਵਪੂਰਨ ਸਾਬਿਤ ਹੋ ਸਕਦੀ ਹੈ।
ਵਿਗਿਆਨੀਆਂ ਨੇ 3-ਡੀ ਕੰਪਿਊਟਰ ਚਿੱਪਾਂ ਵਿਕਸਤ ਕੀਤੀਆਂ ਹਨ, ਜਿਨ੍ਹਾਂ ਵਿਚ ਕੰਪਿਊਟਿੰਗ ਪਰਤਾਂ ਹੀਰੇ ਦੀਆਂ ਪਤਲੀਆਂ ਪਰਤਾਂ ਨਾਲ ਜੁੜੀਆਂ ਹੁੰਦੀਆਂ ਹਨ। ਇਹ ਹੀਰੇ ਦੀਆਂ ਪਰਤਾਂ ਹੀਰੇ ਦੇ ਮਾਰਗਾਂ ਦੁਆਰਾ ਜੁੜੀਆਂ ਹੁੰਦੀਆਂ ਹਨ, ਜੋ ਪ੍ਰਭਾਵਸ਼ਾਲੀ ਢੰਗ ਨਾਲ ਚਿੱਪਾਂ ਦੇ ਹੇਠਾਂ ਹੀਟ ਸਿੰਕ ਤੱਕ ਗਰਮੀ ਪਹੁੰਚਾਉਂਦੀਆਂ ਹਨ।
ਚਿੱਪ ਦੇ ਅੰਦਰੋਂ ਗਰਮੀ ਨੂੰ ਕੱਢਦਾ ਹੈ ਬਾਹਰ
ਵਿਗਿਆਨੀਆਂ ਦਾ ਕਹਿਣਾ ਹੈ ਕਿ ਹੀਰਾ ਤਾਂਬੇ ਨਾਲੋਂ ਬਹੁਤ ਵਧੀਆ ਗਰਮੀ ਦਾ ਸੰਚਾਲਕ ਹੈ। ਇਹ ਚਿੱਪ ਦੇ ਅੰਦਰੋਂ ਗਰਮੀ ਨੂੰ ਤੇਜ਼ੀ ਨਾਲ ਬਾਹਰ ਕੱਢਦਾ ਹੈ, ਜਿਸ ਨਾਲ ਓਵਰਹੀਟਿੰਗ ਦੀ ਸਮੱਸਿਆ ਘਟ ਜਾਂਦੀ ਹੈ। ਚਿੱਪਾਂ ਦੇ ਤਾਪਮਾਨ ਨੂੰ ਘਟਾਉਣ ਨਾਲ ਬਿਜਲੀ ਦੀ ਖਪਤ ਘਟ ਜਾਂਦੀ ਹੈ ਅਤੇ ਉਨ੍ਹਾਂ ਦੇ ਉੱਚ ਗਤੀ (ਓਵਰਕਲੌਕਿੰਗ) ’ਤੇ ਚੱਲਣ ਦੀ ਗੁੰਜਾਇਸ਼ ਵਧ ਜਾਂਦੀ ਹੈ। ਪ੍ਰਯੋਗਸ਼ਾਲਾ ਵਿਚ ਤਿਆਰ ਕੀਤੇ ਗਏ ਸਿੰਥੈਟਿਕ ਹੀਰਿਆਂ ਨੂੰ ਸਿੱਧੇ ਚਿੱਪ ਨਿਰਮਾਣ ਪ੍ਰਕਿਰਿਆ ’ਚ ਜੋੜਿਆ ਜਾ ਰਿਹਾ ਹੈ।
ਜਨਵਰੀ 2025 ਦੀ ਇਕ ਰਿਪੋਰਟ ਦੇ ਅਨੁਸਾਰ ਕੁਝ ਅਧਿਐਨਾਂ ’ਚ ਇਕ ਵਿਧੀ ਦਾ ਵਰਣਨ ਗਿਆ ਕੀਤਾ ਹੈ, ਜੋ ਉੱਚ-ਗੁਣਵੱਤਾ ਵਾਲੇ ਹੀਰਿਆਂ ਨੂੰ ਘੱਟ ਤਾਪਮਾਨ ’ਤੇ ਤਿਆਰ ਕਰਨ ਦੀ ਇਜ਼ਾਜਤ ਦਿੰਦੀ ਹੈ। ਇਸ ਨਾਲ ਉਨ੍ਹਾਂ ਨੂੰ ਮੌਜੂਦਾ ਸਿਲੀਕਾਨ ਚਿੱਪ ਨਿਰਮਾਣ ਪ੍ਰਕਿਰਿਆਵਾਂ ਦੇ ਅਨੁਕੂਲ ਬਣਾਉਣਾ ਆਸਾਨ ਹੋ ਗਿਆ ਹੈ। ਕੁਝ ਸਟਾਰਟਅੱਪ ਕੰਪਨੀਆਂ ਹਾਈਬ੍ਰਿਡ ਸੈਮੀਕੰਡਕਟਰ ਬਣਾਉਣ ਲਈ ਸਿੰਥੈਟਿਕ ਹੀਰਿਆਂ ਨੂੰ ਹੋਰ ਸੰਚਾਲਕ ਸਮੱਗਰੀਆਂ, ਜਿਵੇਂ ਕਿ ਗੈਲੀਅਮ ਨਾਈਟਰਾਈਡ ਨਾਲ ਜੋੜ ਰਹੀਆਂ ਹਨ, ਜਿਸ ਨਾਲ ਬਿਹਤਰ ਕੂਲਿੰਗ ਸੰਭਵ ਹੁੰਦੀ ਹੈ।
ਕੂਲਿੰਗ ਨਾਲ ਵਧਦੀ ਹੈ ਚਿੱਪ ਦੀ ਉਮਰ
ਚਿੱਪ ਘੱਟ ਤਾਪਮਾਨ ’ਤੇ ਬਿਹਤਰ ਪ੍ਰਦਰਸ਼ਨ ਕਰਦੀ ਹੈ ਅਤੇ ਓਵਰਕਲਾਕ ਹੋਣ ’ਤੇ ਵੀ ਸਥਿਰ ਰਹਿੰਦੀ ਹੈ। ਡੇਟਾ ਸੈਂਟਰਾਂ ਵਿਚ ਸਰਵਰਾਂ ਨੂੰ ਠੰਢਾ ਕਰਨ ਲਈ ਘੱਟ ਪਾਵਰ ਦੀ ਲੋੜ ਹੁੰਦੀ ਹੈ, ਜਿਸ ਨਾਲ ਊਰਜਾ ਦੀ ਬਚਤ ਹੁੰਦੀ ਹੈ। ਜ਼ਿਆਦਾ ਗਰਮ ਹੋਣ ਨਾਲ ਚਿੱਪਾਂ ਨੂੰ ਨੁਕਸਾਨ ਹੋ ਸਕਦਾ ਹੈ।
ਬਿਹਤਰ ਕੂਲਿੰਗ ਚਿੱਪਾਂ ਦੀ ਉਮਰ ਵਧਾਉਂਦੀ ਹੈ। ਮਾਹਿਰ ਕਹਿੰਦੇ ਹਨ ਕਿ ਇਹ ਤਕਨਾਲੋਜੀ ਅਜੇ ਵੀ ਵਿਕਾਸ ਦੇ ਸ਼ੁਰੂਆਤੀ ਪੜਾਅ ਵਿਚ ਹੈ ਪਰ ਇਹ ਕੰਪਿਊਟਰ ਚਿੱਪ ਲਈ ਇਕ ਵੱਡੀ ਗੇਮ-ਚੇਂਜਰ ਹੋ ਸਕਦੀ ਹੈ। ਇੰਗਲੈਂਡ ਦੇ ਬ੍ਰਿਸਟਲ ਵਿਖੇ ਭੌਤਿਕ ਰਸਾਇਣ ਵਿਗਿਆਨ ਦੇ ਪ੍ਰੋਫੈਸਰ ਪਾਲ ਮੇਅ ਨੇ ਕਿਹਾ ਕਿ ਜ਼ਿਆਦਾਤਰ ਲੋਕ ਨਹੀਂ ਜਾਣਦੇ ਕਿ ਹੀਰਾ ਸਭ ਤੋਂ ਵਧੀਆ ਤਾਪ-ਸੰਚਾਲਨ ਸਮੱਗਰੀ ਹੈ। ਹੀਰਾ ਕਿਸੇ ਵੀ ਹੋਰ ਸਮੱਗਰੀ ਨਾਲੋਂ ਗਰਮੀ ਦਾ ਬਿਹਤਰ ਤਰੀਕੇ ਨਾਲ ਸੰਚਾਲਨ ਕਰਦਾ ਹੈ। ਇਹ ਤਾਂਬੇ ਨਾਲੋਂ ਲੱਗਭਗ 4 ਤੋਂ 5 ਗੁਣਾ ਜ਼ਿਆਦਾ ਕੁਸ਼ਲਤਾ ਨਾਲ ਕੰਮ ਕਰਦਾ ਹੈ।
ਭਾਰਤ 'ਚ ਛਾਤੀ ਦੇ ਕੈਂਸਰ ਦੇ ਵਧਦੇ ਮਾਮਲੇ; ‘ਜੰਕ ਫੂਡ’ ਤੇ ਕਸਰਤ ਦੀ ਕਮੀ ਹੈ ਜ਼ਿੰਮੇਵਾਰ
NEXT STORY