ਗੈਜੇਟ ਡੈਸਕ- ਜੇਕਰ ਅਸੀਂ ਇਕ ਲੱਖ ਰੁਪਏ ਤੋਂ ਜ਼ਿਆਦਾ ਦੀ ਕੀਮਤ ਵਾਲਾ ਆਈਫੋਨ ਖਰੀਦਾਂਗੇ ਤਾਂ ਜ਼ਾਹਿਰ ਜਿਹੀ ਗੱਲ ਹੈ ਕਿ ਉਸ ਦਾ ਕੈਮਰਾ ਸਭ ਨੂੰ ਪਛਾੜ ਦੇਵੇ। ਪਰ ਹਾਲ ਹੀ ’ਚ ਸੈਮਸੰਗ ਦੇ ਇਕ ਸਮਾਰਟਫੋਨ ਨੇ 1 ਲੱਖ ਰੁਪਏ ਤੋਂ ਵੀ ਜ਼ਿਆਦਾ ਕੀਮਤ ਵਾਲੇ ਆਈਫੋਨ ਨੂੰ ਕੈਮਰਾ ਕੁਆਲਿਟੀ ਦੇ ਮਾਮਲੇ ’ਚ ਪਛਾੜ ਦਿੱਤਾ ਹੈ। ਅਜਿਹਾ ਅਸੀਂ ਨਹੀਂ, ਸਮਾਰਟਫੋਨ ਕੈਮਰਾ ਨੂੰ ਰੇਟਿੰਗ ਦੇਣ ਵਾਲੀ ਮਸ਼ਹੂਰ ਵੈੱਬਸਾਈਟ DxOMark ਦੀ ਟਾਪ-10 ਲਿਸਟ ਕਹਿ ਰਹੀ ਹੈ।
ਦਰਅਸਲ, DxOMark ਦੀ ਟਾਪ-10 ਕੈਮਰਾ ਸਮਾਰਟਫੋਨ ਲਿਸਟ ’ਚ ਹਾਲ ਹੀ ’ਚ ਸੈਸਮੰਗ ਗਲੈਕਸੀ ਅੈੱਸ 20 ਪਲੱਸ ਸਮਾਰਟਫੋਨ ਨੇ ਆਪਣੀ ਥਾਂ ਬਣਾਈ ਹੈ। ਸੈਮਸੰਗ ਦੇ ਇਸ ਸਮਾਰਟਫੋਨ ਨੂੰ 118 ਪੁਆਇੰਟ ਦੇ ਨਾਲ 10ਵਾਂ ਸਥਾਨ ਮਿਲਿਆ ਹੈ। ਇਸ ਦੇ ਨਾਲ ਹੀ ਸੈਮਸੰਗ ਦੇ ਫੋਨ ਨੇ ਆਈਫੋਨ 11 ਪ੍ਰੋ ਮੈਕਸ ਨੂੰ ਪਛਾੜ ਦਿੱਤਾ, ਜੋ 117 ਪੁਆਇੰਟ ਦੇ ਨਾਲ 11ਵੇਂ ਸਥਾਨ ’ਤੇ ਰਿਹਾ ਹੈ। ਇਸ ਲਿਸਟ ’ਚ ਸਭ ਤੋਂ ਟਾਪ ’ਤੇ ਹੁਵਾਵੇਈ ਪੀ40 ਪ੍ਰੋ ਸਮਾਰਟਫੋਨ ਹੈ ਜਿਸ ਨੂੰ 128 ਪੁਆਇੰਟ ਮਿਲੇ ਹਨ। ਦੱਸ ਦੇਈਏ ਕਿ ਫਲਿਪਕਾਰਟ ’ਤੇ ਇਸ ਆਈਫੋਨ ਦੇ ਟਾਪ ਮਾਡਲ ਦੀ ਕੀਮਤ 1.5 ਲੱਖ ਰੁਪਏ ਅਤੇ ਸੈਮਸੰਗ ਫੋਨ ਦੀ ਕੀਮਤ 78 ਹਜ਼ਾਰ ਰੁਪਏ ਹੈ।

ਅਜਿਹੀ ਰਹੀ ਗਲੈਕਸੀ ਅੈੱਸ 20 ਪਲੱਸ ਦੀ ਰੇਟਿੰਗ
ਸੈਮਸੰਗ ਦੇ ਇਸ ਫੋਨ ਦਾ ਫੋਟੋ ਸਕੋਰ 127 ਪੁਆਇੰਟ ਰਿਹਾ। ਇਸ ਫੋਨ ਦੇ ਅਲਟਰਾ-ਵਾਈਡ ਕੈਮਰਾ ਨੂੰ ਸ਼ਾਨਦਾਰ ਦਸਿਆ ਗਿਆ ਹੈ। ਹਾਲਾਂਕਿ ਲੋਅ-ਲਾਈਟ ਅਤੇ ਇਨਡੋਰ ’ਚ ਇਹ ਉਨਾ ਬਿਹਤਰ ਨਹੀਂ ਕਰ ਸਕਿਆ। ਵੀਡੀਓ ਕੁਆਲਿਟੀ ਦੀ ਗੱਲ ਕਰੀਏ ਤਾਂ ਇਸ ਨੂੰ 100 ਪੁਆਇੰਟ ਮਿਲੇ ਹਨ। ਰੇਟਿੰਗ ਫਰਮ ਨੇ ਇਸ ਫੋਨ ਨੂੰ ਟਾਪ-10 ’ਚ ਸ਼ਾਮਲ ਤਾਂ ਕੀਤਾ, ਹਾਲਾਂਕਿ ਕਿਹਾ ਕਿ ਇਸ ਦਾ 12 ਮੈਗਾਪਿਕਸਲ ਵਾਲਾ ਪ੍ਰਾਈਮਰੀ ਕੈਮਰਾ ਥੋੜ੍ਹਾ ਹੋਰ ਬਿਹਤਰ ਹੋਣਾ ਚਾਹੀਦਾ ਸੀ।
ਆਈਫੋਨ ’ਚ ਦਿੱਤਾ ਹੈ ਟ੍ਰਿਪਲ ਕੈਮਰਾ ਸੈੱਟਅਪ
ਸੈਮਸੰਗ ਗਲੈਕਸੀ ਐੱਸ 20 ਪਲੱਸ ’ਚ ਕਵਾਡ ਅਤੇ ਆਈਫੋਨ 11 ਪ੍ਰੋ ਮੈਕਸ ਸਮਾਰਟਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਗਲੈਕਸੀ ਐੱਸ 20 ਪਲੱਸ ’ਚ 12 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ, 12 ਮੈਗਾਪਿਕਸਲ ਦਾ ਵਾਈਡ-ਐਂਗਲ ਕੈਮਰਾ, 64 ਮੈਗਾਪਿਕਸਲ ਦਾ ਟੈਲੀਫੋਟੋ ਲੈੱਨਜ਼ ਅਤੇ ਇਕ ਡੈੱਪਥ ਸੈਂਸਰ ਦਿੱਤਾ ਗਿਆ ਹੈ। ਉਥੇ ਹੀ, ਆਈਫੋਨ ’ਚ 12 ਮੈਗਾਪਿਕਸਲ+12 ਮੈਗਾਪਿਕਸਲ+ 12 ਮੈਗਾਪਿਕਸਲ ਦਾ ਟ੍ਰਿਪਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ।
ਜਿਓ ਦਾ ਵੱਡਾ ਤੋਹਫਾ, ਪਲਾਨ ਖਤਮ ਹੋਣ ਤੋਂ ਬਾਅਦ ਵੀ ਮਿਲੇਗੀ ਅਨਲਿਮਟਿਡ ਕਾਲਿੰਗ ਦੀ ਸੁਵਿਧਾ
NEXT STORY