ਜਲੰਧਰ : ਸੈਮਸੰਗ ਨੇ ਇਕ ਕਾਂਸੈਪਟ ਕਸਟਮ ਸਮਾਰਟ ਸਰਫਬੋਰਡ ਤਿਆਰ ਕੀਤਾ ਹੈ। ਇਹ ਸਰਫਬੋਰਡ ਕੰਪਨੀ ਵੱਲੋਂ ਦੁਨੀਆ ਦੇ ਬਿਹਤਰੀਨ ਸਰਫਰ ,ਬ੍ਰਾਜ਼ੀਲ ਮੂਲ ਦੇ ਗੈਬ੍ਰਿਏਲ ਮੇਡੀਨਾ ਲਈ ਬਣਾਇਆ ਗਿਆ ਹੈ। ਸੈਮਸੰਗ ਵੱਲੋਂ ਬਣਾਏ ਗਏ ਸਰਫ ਬੋਰਡ ਦੀ ਵਰਤੋਂ ਕਰਦੇ ਹੋਏ ਗੈਬ੍ਰਿਏਲ ਆਪਣੇ ਕੋਚ ਨਾਲ ਆਸਾਨੀ ਨਾਲ ਕਮਿਊਨੀਕੇਟ ਕਰ ਸਕਦਾ ਹੈ। ਇਸ ਸਰਫਬੋਰਡ 'ਤੇ ਡਾਟ ਮੈਟ੍ਰਿਕਸ ਐੱਲ. ਈ. ਡੀ. ਲਾਈਟਾਂ ਲੱਗੀਆਂ ਹਨ ਜੋ ਕੋਚ ਵੱਲੋਂ ਭੇਜੇ ਗਏ ਮੈਸੇਜ ਨੂੰ ਦਿਖਾਉਣ 'ਚ ਮਦਦ ਕਰਦੀਆਂ ਹਨ। ਇਹ ਸਰਫ ਬੋਰਡ ਹਵਾ ਦੀ ਗਤੀ, ਲਹਿਰਾਂ ਦੀ ਫ੍ਰੀਕਵੈਂਸੀ ਤੇ ਹੋਰ ਜ਼ਰੂਰੀ ਡਾਟਾ ਵੀ ਸਟੋਰ ਕਰਨ ਦੇ ਨਾਲ ਨਾਲ ਸਕ੍ਰੀਨ 'ਤੇ ਦਿਖਾਉਂਦਾ ਹੈ।
ਗਲੈਕਸੀ ਸਰਫਬੋਰਡ ਇੰਟਰਨੈੱਟ ਨਾਲ ਕੁਨੈਕਟ ਹੋ ਕੇ ਸਰਫਿਨ ਨਾਲ ਸਬੰਧਿਤ ਟਵੀਟਸ ਦੀ ਨੋਟੀਫਿਕੇਸ਼ਨ ਵੀ ਦਿੰਦਾ ਹੈ। ਸਰਫਬੋਰਡ 'ਚ ਲੱਗੇ ਇਕ ਸਲੋਟ 'ਚ ਗਲੈਕਸੀ ਐੱਸ7 ਪਲੱਗ ਹੋ ਜਾਂਦਾ ਹੈ। ਕਾਂਸੈਪਟ ਦੇਖਣ 'ਚ ਤਾਂ ਬਹੁਤ ਵਧੀਆ ਹੈ ਪਰ ਜੇ ਦੇਖਿਆ ਜਾਵੇ ਤਾਂ ਸਰਫਿੰਗ ਦਾ ਮਤਲਬ ਹੁੰਦਾ ਹੈ ਫੋਨ ਨੂੰ ਸਮੁੰਦਰ ਦੇ ਕਿਨਾਰੇ ਰੱਖ ਕੇ ਇੰਟਰਨੈੱਟ, ਫੇਸਬੁਕ, ਟਵਿੱਟਰ ਆਦਿ ਤੋਂ ਦੂਰ ਹੋ ਕੇ ਸਮੁੰਦਰ ਦੀਆਂ ਲਹਿਰਾਂ ਦਾ ਮਜ਼ਾ ਲੈਣਾ ਪਰ ਸ਼ਾਇਦ ਸੈਮਸੰਗ ਇਸ 'ਚ ਵੀ ਟੈਕਨਾਲੋਜੀ ਨੂੰ ਜੋੜਨਾ ਚਾਹੁੰਦਾ ਹੈ।
ਰਿਲਾਇੰਸ ਨੇ ਭਾਰਤ 'ਚ ਲਾਂਚ ਕੀਤੇ ਦੋ ਨਵੇਂ ਸਮਾਰਟਫੋਨ, ਜਾਣੋ ਕੀਮਤ ਅਤੇ ਸਪੈਸੀਫਿਕੇਸ਼ਨ
NEXT STORY