ਜਲੰਧਰ: ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਭਾਰਤ 'ਚ ਆਪਣਾ ਪਹਿਲਾ ਮੇਕ ਇਨ ਇੰਡੀਆ ਟੈਬਲੇਟ ਗਲੈਕਸੀ ਟੈਬ ਆਇਰਿਸ ਲਾਂਚ ਕੀਤਾ ਹੈ। ਇਹ ਟੈਬਲੇਟ ਆਇਰਸ ਟੈਕਨਾਲੋਜੀ ਅਤੇ ਯੂ. ਐੱਸ. ਬੀ ਓ. ਟੀ. ਜੀ ਸਪੋਰਟ ਨਾਲ 13,499 ਰੁਪਏ 'ਚ ਉਪਲੱਬਧ ਹੋਵੇਗਾ। ਸੈਮਸੰਗ ਨੇ ਇਸ ਟੈਬਲੇਟ ਨੂੰ ਆਪਣੇ ਡਿਜ਼ੀਟਲ ਇੰਡੀਆ ਨਿਰਜਨ ਦੇ ਤਹਿਤ ਲਾਂਚ ਕੀਤਾ ਹੈ। ਇਸ ਟੈਬ ਦੀ ਸਭ ਤੋਂ ਵੱਡੀ ਖਾਸਿਅਤ ਹੈ ਬਾਏਓਮੈਟ੍ਰੀਕ ਆਥੇਂਟਿਕੇਸ਼ਨ ਫੀਚਰ ਹੈ। ਇਸ ਫੀਚਰ 'ਚ ਇਕ ਆਇਰਸ ਸਕੈਨਰ ਦਿੱਤਾ ਗਿਆ ਹੈ ਜਿਸ 'ਚ ਆਧਾਰ, ਐੱਸ. ਟੀ. ਕਯੂ. ਸੀ ਅਤੇ ਯੂ.ਆਈ. ਡੀ. ਏ. ਆਈ ਸਰਟੀਫਾਇਡ ਹਨ। ਫੋਨ ਦੀ ਉਪਲੱਬਧਤਾ ਨੂੰ ਲੈ ਕੇ ਤਾਰੀਖ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ
ਸੈਮਸੰਗ ਦੇ ਇਸ ਟੈਬ 'ਚ 1024x600 ਪਿਕਸਲ ਰੈਜ਼ੋਲਿਊਸ਼ਨ ਵਾਲਾ 7 ਇੰਚ ਦਾ ਡਬਲਿਊ.ਐੱਸ. ਵੀ. ਜੀ. ਏ ਡਿਸਪਲੇ ਹੈ । ਇਹ 3G ਟੈਬਲੇਟ 1.2 ਗੀਗਾਹਰਟਜ਼ ਕਵਾਡ-ਕੋਰ ਪ੍ਰੋਸੈਸਰ ਨਾਲ ਆਵੇਗਾ । ਸੈਮਸੰਗ ਗਲੈਕਸੀ ਟੈਬ ਆਇਰਸ 'ਚ 1gb ਐੱਲ. ਪੀ. ਡੀ. ਡੀ. ਆਰ 3 ਰੈਮ ਹੈ। ਇਨ-ਬਿਲਟ ਸਟੋਰੇਜ 8gb ਹੈ ਜਿਸ ਨੂੰ ਮਾਇਕ੍ਰ ਐੱਸ ਡੀ ਕਾਰਡ ਜਰੀਏ ਵਧਾ ਕੇ 200gb ਤੱਕ ਕੀਤਾ ਜਾ ਸਕਦਾ ਹੈ। ਕੰਪਨੀ ਟੈਬ 'ਚ ਦਿੱਤੇ ਆਇਰਸ ਸਕੈਨਰ ਨੂੰ ਡੁਅਲ ਆਈ ਸਕੈਨਰ ਦਸ ਰਹੀ ਹੈ ।
3G ਸਪੋਰਟ ਵਾਲਾ ਸੈਮਸੰਗ ਗਲੈਕਸੀ ਆਇਰਸ ਟੈਬ 'ਚ 5 MP ਦਾ ਆਟੋ-ਫੋਕਸ ਰਿਅਰ ਕੈਮਰਾ ਦਿੱਤਾ ਗਿਆ ਹੈ। ਟੈਬ ਦਾ ਡਾਇਮੇਂਸ਼ਨ 193.4x116.4x 9.7 ਮਿਲੀਮੀਟਰ ਅਤੇ ਭਾਰ 327 ਗ੍ਰਾਮ ਹੈ । ਟੈਬ ਨੂੰ ਪਾਵਰਫੁੱਲ ਬਣਾਉਣ ਲਈ 3600 M1h ਦੀ ਬੈਟਰੀ ਦਿੱਤੀ ਗਈ ਹੈ। ਕੁਨੈੱਕਟੀਵਿਟੀ ਲਈ ਸੈਮਸੰਗ ਇਸ ਬਜਟ ਟੈਬਲੇਟ 'ਚ ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁੱਥ 4.1 ਅਤੇ ਯਯੂ. ਐੱਸ. ਬੀ (ਓ. ਟੀ. ਜੀ ਨਾਲ) ਜਿਵੇਂ ਫੀਚਰ ਦਿੱਤੇ ਗਏ ਹਨ।
ਸਨੈਪਚੈਟ ਦੇ ਨਵੇਂ ਸਟਿਕਰਜ਼ ਦਾ ਹੁਣ ਵੀਡੀਓ ਅਤੇ ਫੋਟੋਜ਼ 'ਤੇ ਵੀ ਲੈ ਸਕਦੇ ਹੋ ਮਜ਼ਾ
NEXT STORY