ਜਲੰਧਰ- ਸਨੈਪਚੈਟ ਵੱਲੋਂ ਬੀਤੇ ਕੁਝ ਮਹੀਨਿਆਂ 'ਚ ਕਈ ਫੀਚਰਸ ਪੇਸ਼ ਕੀਤੇ ਗਏ ਹਨ ਜਿਸ ਨਾਲ ਇਸ ਐਪ 'ਚ ਕਾਫੀ ਸੁਧਾਰ ਕੀਤਾ ਗਿਆ ਹੈ। ਹਾਲ ਹੀ 'ਚ ਸਨੈਪਚੈਟ ਵੱਲੋਂ ਇਕ ਹੋਰ ਨਵੀਂ ਅਪਡੇਟ ਦਾ ਖੁਲਾਸਾ ਕੀਤਾ ਗਿਆ ਹੈ ਜਿਸ 'ਚ ਐਪ ਵੱਲੋਂ ਕੁਝ ਹੋਰ ਨਵੇਂ ਪਲੇਅਫੁਲ ਸਟਿਕਰਜ਼ ਨੂੰ ਫੋਟੋ ਅਤੇ ਵੀਡੀਓ ਮੈਸੇਜਸ ਲਈ ਐਡ ਕੀਤਾ ਗਿਆ ਹੈ। ਸਨੈਪਚੈਟ ਲਈ ਇਨ੍ਹਾਂ ਸਟਿਕਰਜ਼ ਨੂੰ ਪਿਛਲੇ ਮਹੀਨੇ ਹੀ ਲਿਆਂਦਾ ਗਿਆ ਸੀ ਪਰ ਹੁਣ ਇਨ੍ਹਾਂ ਸਟਿਕਰਜ਼ ਨੂੰ ਕਿਸੇ ਵੀ ਸਨੈਪ 'ਤੇ ਈਮੋਜ਼ੀ ਵਜੋਂ ਲਗਾਇਆ ਜਾ ਸਕਦਾ ਹੈ। ਇਸ ਲਈ ਤੁਹਾਨੂੰ ਸਨੈਪਚੈਟ ਦੇ ਅਪਡੇਟ ਵਰਜਨ ਨੂੰ ਇੰਸਟਾਲ ਕਰਨਾ ਹੋਵੇਗਾ ਅਤੇ ਫਿਰ ਈਮੋਜੀ ਪਿਕਰ 'ਤੇ ਟੈਪ ਕਰ ਕੇ, ਨੈਕਸਟ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਇਨ੍ਹਾਂ ਈਮੋਜੀ ਨੂੰ ਦੇਖ ਸਕਦੇ ਹੋ।
ਸਨੈਪਸ ਨੂੰ ਸਟਿਕਰਜ਼ ਦੇ ਨਾਲ ਕਸਟਮਾਈਜ਼ ਕਰਨ ਲਈ ਸਨੈਪਚੈਟ ਮੈਸੇਜਿੰਗ ਨੂੰ ਹੋਰ ਵੀ ਮਨੋਰੰਜਕ ਅਤੇ ਕ੍ਰੀਏਟਿਵ ਬਣਾ ਰਹੀ ਹੈ। ਕੰਪਨੀ ਵੱਲੋਂ ਹਾਲ ਹੀ 'ਚ ਈਮੋਜੀ ਨੂੰ ਵੀਡੀਓ ਆਬਜੈਕਟ 'ਤੇ ਪਿੰਨ ਕਰਨ ਦੀ ਆਪਸ਼ਨ ਨੂੰ ਪੇਸ਼ ਕੀਤਾ ਗਿਆ ਸੀ ਜਿਸ ਨਾਲ ਵੀਡੀਓ ਨੂੰ ਇਕ ਐਨੀਮੇਟਿਡ ਦਿੱਖ ਦਿੱਤੀ ਜਾ ਸਕਦੀ ਹੈ। ਸਨੈਪਚੈਟ ਆਪਣੇ ਵੈਕੀ (ਨਿਰਾਲੇ ਲੈਂਜ਼) ਲੈਂਜ਼ਿਜ਼ ਲਈ ਬੇਹੱਦ ਮਸ਼ਹੂਰ ਹੈ ਜਿਸ ਦੀ ਹਾਲ ਹੀ 'ਚ ਆਈ ਕਲੈਕਸ਼ਨ ਤੁਹਾਨੂੰ ਐਕਸਮੈਨ ਦੇ ਕਟੈਕਟਰ 'ਚ ਬਦਲ ਦਿੰਦੀ ਹੈ।
ਗੂਗਲ ਮੈਪਸ 'ਚ ਐਡ ਹੋਵੇਗਾ 'ਪ੍ਰਮੋਟਿਡ ਪਿੰਜ਼' ਐਡਵਰਟਾਈਜ਼ਮੈਂਟ ਫੀਚਰ
NEXT STORY