ਗੈਜੇਟ ਡੈਸਕ- ਸੈਮਸੰਗ ਨੇ ਆਪਣੇ ਨਵੇਂ ਫੋਲਡ ਅਤੇ ਫਲਿੱਪ ਫੋਨ ਲਾਂਚ ਕਰ ਦਿੱਤੇ ਹਨ। ਕੰਪਨੀ ਨੇ Galaxy Z Flip 6 ਅਤੇ Fold 6 ਨੂੰ ਪੈਰਿਸ 'ਚ ਹੋਏ ਈਵੈਂਟ 'ਚ ਲਾਂਚ ਕੀਤਾ ਹੈ। ਇਹ ਸਮਾਰਟਫੋਨ ਭਾਰਤ 'ਚ ਵੀ ਲਾਂਚ ਹੋ ਚੁੱਕੇ ਹਨ, ਜੋ ਆਕਰਸ਼ਕ ਫੀਚਰਜ਼ ਨਾਲ ਆਉਂਦੇ ਹਨ। ਇਨ੍ਹਾਂ ਫੋਨਜ਼ ਦੇ ਨਾਲ ਕੰਪਨੀ ਨੇ ਏ.ਆਈ. ਕੈਪੇਬਿਲੀਟੀਜ਼ ਨੂੰ ਵੀ ਜੋੜਿਆ ਹੈ।
ਇਸ ਦੇ ਨਾਲ ਹੀ ਕੰਪਨੀ ਨੇ ਲਾਂਚ ਈਵੈਂਟ 'ਚ Galaxy Watch Ultra, Galaxy Watch 7 ਸੀਰੀਜ਼, Galaxy Buds3, Galaxy Buds3 Pro ਅਤੇ Galaxy Ring ਨੂੰ ਲਾਂਚ ਕੀਤਾ ਹੈ। ਸੈਮਸੰਗ ਦੇ ਨਵੇਂ ਫੋਲਡ ਅਤੇ ਫਲਿੱਪ ਫੋਨਾਂ 'ਚ ਏ.ਆਈ. ਫੀਚਰਜ਼ ਦਿੱਤੇ ਗਏ ਹਨ। ਕੰਪਨੀ ਨੇ ਇਨ੍ਹਾਂ ਨੂੰ ਗਲੈਕਸੀ ਏ.ਆਈ. ਦੇ ਨਾਲ ਲਾਂਚ ਕੀਤਾ ਹੈ। ਇਸ ਵਿਚ ਗੂਗਲ ਜੈਮਿਨੀ ਦੇ ਨਾਲ ਸਰਕਿਲ ਟੂ ਸਰਚ ਅਤੇ ਦੂਜੇ ਏ.ਆਈ. ਫੀਚਰਜ਼ ਮਿਲਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਫੋਨਾਂ ਦੀ ਕੀਮਤ ਅਤੇ ਫੀਚਰਜ਼...
ਕੀਮਤ ਅਤੇ ਉਪਲੱਬਧਤਾ
Samsung Galaxy Z Fold 6 ਅਤੇ Z Flip 6 ਦਾ ਪ੍ਰੀ-ਆਰਡਰ ਬੁੱਧਵਾਰ ਯਾਨੀ 10 ਜੁਲਾਈ ਤੋਂ ਸ਼ੁਰੂ ਹੋ ਚੁੱਕਾ ਹੈ। ਇਨ੍ਹਾਂ ਡਿਵਾਈਸਿਜ਼ ਦੀ ਸੇਲ 24 ਜੁਲਾਈ ਤੋਂ ਹੋਵੇਗੀ। Galaxy Z Fold 6 ਨੂੰ ਸਿਲਵਰ ਸ਼ੈਡੋ, ਪਿੰਕ ਅਤੇ ਨੇਵੀ ਰੰਗਾਂ 'ਚ ਖਰੀਦਿਆ ਜਾ ਸਕੇਗਾ। ਉਥੇ ਹੀ Galaxy Z Flip 6 ਨੂੰ ਸਿਲਵਰ ਸ਼ੈਡੋ, ਯੈਲੋ, ਬਲਿਊ ਅਤੇ ਮਿੰਟ 'ਚ ਖਰੀਦਿਆ ਜਾ ਸਕਦਾ ਹੈ।
ਇਨ੍ਹਾਂ ਦਾ ਕ੍ਰਾਫਟਿਡ ਬਲੈਕ, ਵਾਈਟ ਅਤੇ ਪੀਚ ਕਲਰ ਆਪਸ਼ਨ ਸਿਰਫ ਸੈਮਸੰਗ ਦੀ ਅਧਿਕਾਰਤ ਵੈੱਬਸਾਈਟ 'ਤੇ ਹੀ ਮਿਲੇਗਾ। ਭਾਰਤ 'ਚ ਕੀਮਤ ਦੀ ਗੱਲ ਕਰੀਏ ਤਾਂ ਕੰਪਨੀ ਨੇ ਦੋਵਾਂ ਹੀ ਫੋਨਾਂ ਨੂੰ ਕਈ ਕੰਫੀਗ੍ਰੇਸ਼ਨ 'ਚ ਲਾਂਚ ਕੀਤਾ ਹੈ। Galaxy Z Flip 6 के 12GB RAM + 256GB ਸਟੋਰੇਜ ਵੇਰੀਐਂਟ ਦੀ ਕੀਮਤ 1,09,999 ਰੁਪਏ ਹੈ। ਉਥੇ ਹੀ 512GB ਸਟੋਰੇਜ ਵੇਰੀਐਂਟ ਦੀ ਕੀਮਤ 1,21,999 ਰੁਪਏ ਹੈ।
Galaxy Z Fold 6 ਦੇ 12GB RAM + 256GB ਸਟੋਰੇਜ ਵੇਰੀਐਂਟ ਦੀ ਕੀਮਤ 1,64,999 ਰੁਪਏ ਹੈ। ਉਥੇ ਹੀ 512 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 1,76,999 ਰੁਪਏ ਹੈ। ਟਾਪ ਵੇਰੀਐਂਟ 1 ਟੀ.ਬੀ. ਸਟੋਰੇਜ ਦੇ ਨਾਲ 2,00,999 ਰੁਪਏ 'ਚ ਲਾਂਚ ਹੋਇਆ ਹੈ। ਗਲੋਬਲ ਬਾਜ਼ਾਰ 'ਚ ਸੈਮਸੰਗ ਨੇ Galaxy Z Flip 6 ਨੂੰ 1099 ਡਾਲਰ (ਕਰੀਬ 91 ਹਜ਼ਾਰ ਰੁਪਏ) ਅਤੇ Galaxy Z Fold 6 ਨੂੰ 1899 ਡਾਲਰ(ਕਰੀਬ 1,58,555 ਰੁਪਏ) ਦੀ ਕੀਮਤ 'ਚ ਲਾਂਚ ਕੀਤਾ ਹੈ।
Galaxy Z Fold 6 ਦੇ ਫੀਚਰਜ਼
ਸੈਮਸੰਗ ਦੇ ਇਸ ਫੋਨ 'ਚ 7.6 ਇੰਚ ਦੀ ਡਾਇਨਾਮਿਕ ਐਮੋਲੇਡ ਡਿਸਪਲੇਅ ਮੇਨ ਸਕਰੀਨ 'ਤੇ ਮਿਲਦੀ ਹੈ। ਉਥੇ ਹੀ ਕਵਰ ਸਕਰੀਨ 6.3 ਇੰਚ ਦੀ ਡਾਇਨਾਮਿਕ ਐਮੋਲੇਡ ਡਿਸਪਲੇਅ ਨਾਲ ਆਉਂਦੀ ਹੈ। ਦੋਵੇਂ ਹੀ ਸਕਰੀਨਾਂ 120Hz ਦੇ ਰਿਫ੍ਰੈਸ਼ ਰੇਟ ਸਪੋਰਟ ਕਰਦੀਆਂ ਹਨ। ਕਵਰ ਸਕਰੀਨ 'ਤੇ 10 ਮੈਗਾਪਿਕਸਲ ਦਾ ਸੈਲਫੀ ਕੈਮਰਾ ਮਿਲਦਾ ਹੈ।
ਉਥੇ ਹੀ ਮੇਨ ਸਕਰੀਨ 'ਤੇ 4 ਮੈਗਾਪਿਕਸਲ ਦਾ ਅੰਡਰ ਡਿਸਪਲੇਅ ਕੈਮਰਾ ਮਿਲਦਾ ਹੈ। ਰੀਅਰ ਸਾਈਡ 'ਚ ਕੰਪਨੀਨੇ ਟ੍ਰਿਪਲ ਕੈਮਰਾ ਸੈੱਟਅਪ ਦਿੱਤਾ ਹੈ, ਜਿਸ ਵਿਚ 12 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਲੈੱਨਜ਼, 50 ਮੈਗਾਪਿਕਸਲ ਵਾਈਡ ਐਂਗਲ ਲੈੱਨਜ਼ ਅਤੇ 10 ਮੈਗਾਪਿਕਸਲ ਦਾ ਟੈਲੀਫੋਟੋ ਲੈੱਨਜ਼ ਮਿਲਦਾ ਹੈ। ਸਮਾਰਟਫੋਨ Snapdragon 8 Gen 3 'ਤੇ ਕੰਮ ਕਰਦਾ ਹੈ।
ਫੋਨ ਨੂੰ ਪਾਵਰ ਦੇਣ ਲਈ 4400mAh ਦੀ ਬੈਟਰੀ ਦਿੱਤੀ ਗਈ ਹੈ, ਜੋ 25 ਵਾਟ ਦੀ ਵਾਇਰਡ ਚਾਰਜਿੰਗ ਸਪੋਰਟ ਕਰਦੀ ਹੈ। ਇਸ ਵਿਚ ਫਾਸਟ ਵਾਇਰਲੈੱਸ ਚਾਰਜਿੰਗ ਵੀ ਮਿਲਦੀ ਹੈ। ਫੋਨ ਐਂਡਰਾਇਡ 14 'ਤੇ ਬੇਸਡ One UI 6.1.1 'ਤੇ ਕੰਮ ਕਰਦਾ ਹੈ।
Galaxy Z Flip 6 ਦੇ ਫੀਚਰਜ਼
ਇਸ ਫੋਨ 'ਚ 6.7 ਇੰਚ ਦੀ ਡਾਇਨਾਮਿਕ ਐਮੋਲੇਡ ਮੇਨ ਡਿਸਪਲੇਅ ਅਤੇ 3.4 ਇੰਚ ਦੀ ਸੂਪਰ ਐਮੋਲੇਡ ਕਵਰ ਡਿਸਪਲੇਅ ਮਿਲਦੀ ਹੈ। ਮੇਨ ਸਕਰੀਨ 120Hz ਰਿਫ੍ਰੈਸ਼ ਰੇਟ ਦੇ ਨਾਲ ਆਉਂਦੀ ਹੈ, ਜਦੋਂਕਿ ਕਵਰ ਸਕਰੀਨ 60Hz ਰਿਫ੍ਰੈਸ਼ ਰੇਟ ਸਪੋਰਟ ਕਰਦੀ ਹੈ।
ਕੈਮਰਾ ਦੀ ਗੱਲ ਕਰੀਏ ਤਾਂ ਇਸ ਵਿਚ 10 ਮੈਗਾਪਿਕਸਲ ਦਾ ਸੈਲਫੀ ਕੈਮਰਾ ਮਿਲਦਾ ਹੈ। ਉਥੇ ਹੀ 12MP + 50MP ਦਾ ਡਿਊਲ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ।
ਸਮਾਰਟਫੋਨ Snapdragon 8 Gen 3 ਪ੍ਰੋਸੈਸਰ ਦੇ ਨਾਲ ਆਉਂਦਾ ਹੈ। ਇਸ ਵਿਚ 12 ਜੀ.ਬੀ. ਰੈਮ+512 ਜੀ.ਬੀ. ਤਕ ਸਟੋਰੇਜ ਮਿਲਦੀ ਹੈ। ਫੋਨ ਨੂੰ ਪਾਵਰ ਦੇਣ ਲਈ 4000mAh ਦੀ ਬੈਟਰੀ ਦਿੱਤੀ ਗਈ ਹੈ, ਜੋ 25 ਵਾਟ ਦੀ ਚਾਰਜਿੰਗ ਅਤੇ ਫਾਸਟ ਵਾਇਰਲੈੱਸ ਚਾਰਜਿੰਗ ਦੇ ਨਾਲ ਆਉਂਦੀ ਹੈ। ਹੈਂਡਸੈੱਟ ਐਂਡਰਾਇਡ 14 'ਤੇ ਕੰਮ ਕਰਦਾ ਹੈ।
ਨਿੱਜੀ ਕੰਪਨੀਆਂ ਤੋਂ ਪੱਛੜੀ ਸਰਕਾਰੀ ਕੰਪਨੀ MTNL ਹੋਵੇਗੀ ਬੰਦ! , ਖ਼ਤਰੇ 'ਚ ਪਿਆ 3,000 ਮੁਲਾਜ਼ਮਾਂ ਦਾ ਭਵਿੱਖ
NEXT STORY