ਜਲੰਧਰ— ਸੈਮਸੰਗ ਨੇ ਗਿਅਰ 360 ਕੈਮਰੇ ਨੂੰ ਲਾਂਚ ਕਰਨ ਬਾਰੇ ਜਾਣਕਾਰੀ ਦਿੱਤੀ ਸੀ ਅਤੇ ਹੁਣ ਇਹ ਡਿਵਾਈਸ ਕੰਪਨੀ ਦੇ ਹੋਮ ਟਾਊਨ ਦੱਖਣ ਕੋਰੀਆ 'ਚ ਕੰਪਨੀ ਦੀ ਵੈੱਬਸਾਈਟ 'ਤੇ ਲਿਸਟ ਕੀਤਾ ਗਿਆ ਹੈ। ਸੈਮਸੰਗ ਗਿਅਰ 360 ਕੈਮਰੇ ਨੂੰ ਅਗਲੇ ਮਹੀਨੇ 450 ਸਟੋਰਜ਼ 'ਚ ਪੇਸ਼ ਕੀਤਾ ਜਾਵੇਗਾ।
ਗਿਅਰ 360 ਦੀ ਕੀਮਤ KRW 399,300 (ਕਰੀਬ 23,00 ਰੁਪਏ) ਹੈ ਅਤੇ ਇਸ ਦੇ ਲਾਂਚ ਦਾ ਐਲਾਨ ਇਸ ਸਾਲ ਮੋਬਾਇਲ ਵਰਲਡ ਕਾਂਗਰਸ 'ਚ ਕੀਤਾ ਗਿਆ ਹੈ। ਗਿਅਰ 360 ਕੈਮਰਾ ਗਲੈਕਸੀ ਐੱਸ7, ਐੱਸ7 ਐੱਜ, ਐੱਸ6, ਐੱਸ6 ਐੱਜ, ਐੱਸ6 ਐੱਜ+ ਅਤੇ ਨੋਟ 5 ਦੇ ਨਾਲ ਕੰਮ ਕਰਦਾ ਹੈ।
ਦੱਖਣ ਕੋਰੀਆ ਤੋਂ ਇਲਾਵਾ ਸੈਮਸੰਗ ਦਾ ਇਹ ਡਿਵਾਈਸ ਕੁਝ ਹੋਰ ਦੇਸ਼ਾਂ 'ਚ ਵੀ ਉਪਲੱਬਧ ਹੋਵੇਗਾ। ਹਾਲਾਂਕਿ ਅਜੇ ਤੱਕ ਇਸ ਡਿਵਾਈਸ ਦੇ ਭਾਰਤ 'ਚ ਲਾਂਚ ਹੋਣ ਦੀ ਜਾਣਕਾਰ ਨਹੀਂ ਦਿੱਤੀ ਗਈ ਹੈ।
ਸੈਮਸੰਗ ਗਿਅਰ 360 ਦੇ ਫੀਚਰਜ਼-
ਡਿਊਲ ਫਿਸ਼-ਆਈ ਲੈਂਜ਼ਾਂ ਦੇ ਨਾਲ 15 ਮੈਗਾਪਿਕਸਲ ਸੈਂਸਰ
ਹਾਈ ਰੈਜ਼ੋਲਿਊਸ਼ਨ (3840x1920 ਪਿਕਸਲ) 360 ਡਿਗਰੀ ਵੀਡੀਓ ਦੇ ਨਾਲ 30 ਐੱਮ.ਪੀ. ਸਟਿੱਲ ਤਸਵੀਰਾਂ
ਲੋਅ ਲਾਈਟ 'ਚ ਬਿਹਤਰੀਨ ਪਰਫਾਰਮੈਂਸ ਲਈ ਐਫ2.0 ਲੈਂਜ਼
ਡੈਡੀਕੇਟਿਡ ਮੋਬਾਇਲ ਐਪ ਜਿਸਨੂੰ ਗਲੈਕਸੀ ਐਪ ਸਟੋਰ ਅਤੇ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।
ਸਮਾਰਟਫੋਨਸ, ਟੈਬਲੇਟਸ ਅਤੇ ਪੀ. ਸੀ 'ਚ ਹੋਵੇਗਾ ਵੱਡਾ ਬਦਲਾਵ
NEXT STORY