ਜਲੰਧਰ— ਕੋਰੀਆਈ ਕੰਪਨੀ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਕਈ ਸਮਾਰਟ ਵਾਚ ਲਾਂਚ ਕੀਤੀਆਂ ਹਨ ਪਰ ਉਹ bestsellers ਨਹੀਂ ਬਣ ਸਕੀਆਂ। ਪਰ ਹੁਣ ਕੰਪਨੀ ਨੇ wearables ਨੂੰ ਆਪਣੀ ਨਜ਼ਰ ਨਾਲ ਰੀਸ਼ੇਪ ਕਰਨ ਦਾ ਫੈਸਲਾ ਲਿਆ ਹੈ। ਸੈਮਸੰਗ ਵਲੋਂ ਬਣਾਈ ਗਈ ਰਾਊਂਡ ਸਕ੍ਰੀਨ ਵਾਲੀ Gear S2 ਇਕ Tizen ਪਾਵਰਡ ਵਾਚ ਹੈ। ਇਸ ਤੋਂ ਵੀ ਅਹਿਮ ਗੱਲ ਇਹ ਹੈ ਕਿ ਕੰਪਨੀ ਨੇ ਨੀਟ ਰੋਟੇਟਿੰਗ ਬੇਜ਼ੇਲ ਨਾਲ ਸਰਕੂਲਰ ਇੰਟਰਫੇਸ ਦਾ ਜੋ ਸੁਪਨਾ ਦੇਖਿਆ ਹੈ ਉਹ ਟੈਬ ਅਤੇ ਸਵਾਈਪ 'ਤੇ ਆਪਣੇ ਕੰਪੀਟੀਟਰ 'ਤੇ ਭਾਰੀ ਨਹੀਂ ਪਵੇਗਾ।
ਸੈਮਸੰਗ ਗਲੈਕਸੀ Gear S2 ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਵਿੱਚ 1.2 ਇੰਚ ਦੀ ਗੋਲ ਸਕ੍ਰੀਨ ਦਿੱਤੀ ਗਈ ਹੈ ਅਤੇ ਇਸ ਦਾ ਸਕ੍ਰੀਨ ਰੈਜ਼ਾਲਿਊਸ਼ਨ 360x360 ਪਿਕਸਲ ਹੈ। ਇਸ ਛੋਟੀ ਜਿਹੀ ਸਕ੍ਰੀਨ ਦੇ ਲਈ ਇਹ ਕਾਫੀ ਸ਼ਾਨਦਾਰ ਹੈ। ਇਸ ਸਮਾਰਟਵਾਚ ਨੂੰ ਨਾਲ ਹੀ ਬਿਹਤਰ ਡਿਸਪਲੇ ਦੇ ਲਈ ਸੂਪਰ ਐਮੋਲੇਡ ਤਕਨੀਕ ਨਾਲ ਲੈਸ ਕੀਤਾ ਗਿਆ ਹੈ। ਟਾਈਜਨ ਆਪਰੇਟਿੰਗ ਦੇ ਨਾਲ ਇਸ ਡਿਵਾਈਸ 'ਚ 1 ਗੀਗਾਹਰਜ਼ ਦਾ ਡਿਊਲਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 512 MB ਰੈਮ ਅਤੇ 4GB ਇੰਟਨਲ ਮੈਮਰੀ ਦਿੱਤੀ ਗਈ ਹੈ।
ਸੈਮਸੰਗ ਗਲੈਕਸੀ Gear S2 ਨੂੰ ਸਿਮ ਕਨੈਕਟੀਵਿਟੀ ਦੇ ਨਾਲ ਪੇਸ਼ ਕੀਤਾ ਗਿਆ ਹੈ। ਸਿਮ ਦੁਆਰਾ ਤੁਸੀ ਨਾ ਸਿਰਫ ਕਾਲਿੰਗ ਦਾ ਲਾਭ ਲੈ ਸਕਦੇ ਹੋ ਸਗੋਂ ਡਾਟਾ ਲਈ 3G ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ । ਇਸ ਵਿੱਚ ਵਧਿਆ ਗੱਲ ਇਹ ਹੈ ਕਿ ਕਨੈਕਟੀਵਿਟੀ ਦੇ ਲਈ wi-fi,bluetuth ਅਤੇ n.f.c ਸਪੋਰਟ ਵੀ ਦਿੱਤੀ ਗਈ ਹੈ। ਪਾਵਰ ਬੈਕਅਪ ਦੇ ਲਈ ਇਸ ਵਿੱਚ 250MAh ਅਤੇ 300MAh ਦੀ ਬੈਟਰੀ ਦੀਤੀ ਗਈ ਹੈ ।
ਇਸ ਫੀਚਰ ਤੋਂ ਇਲਾਵਾ ਸੈਮਸੰਗ ਦੀ ਇਸ ਸਮਾਰਟਵਾਚ ਨੂੰ ਜਾਇਰੋ ਮੀਟਰ, ਬੈਰੋਮੀਟਰ, ਜੀ.ਪੀ.ਐਸ. ਅਤੇ ਐਮਬੀਐਂਸ ਲਾਈਟ ਸੈਂਸਰ ਨਾਲ ਵੀ ਲੈਸ ਕੀਤਾ ਗਿਆ ਹੈ।
ਸੈਮਸੰਗ ਦੀਆਂ ਹੋਰ ਸਮਾਰਟਵਾਚ ਦੀ ਤਰ੍ਹਾਂ ਇਹ ਵੀ ਤੁਹਾਨੂੰ ਫਿਟਨੈੱਸ ਟ੍ਰੈਕਰ ਮਿਲੇਗਾ। ਗੀਅਰ ਐੱਸ2 'ਚ ਐੱਸ ਹੈਲਥ ਅਤੇ ਨਾਇਕ+ਰਨਿੰਗ ਵਰਗੇ ਐਪਲੀਕੇਸ਼ਨ ਪ੍ਰੀਲੋਡਡ ਹਨ। ਇਸ ਦੇ ਨਾਲ ਹੀ ਨਿਊਜ਼, ਮੈਪ, ਅਤੇ ਨੇਵੀਗੈਸ਼ਨ ਵਰਗੇ ਫੀਚਰ ਦੀ ਵੀ ਵਰਤੋਂ ਕਰ ਸਕਦੇ ਹੋ। ਸਮਾਰਟਵਾਚ ਨਾਲ ਹੀ ਮਿਊਜ਼ਿਕ ਪਲੇਅਰ ਅਤੇ ਗੈਲਰੀ ਵੀ ਐਕਸੈਸ ਕੀਤੀ ਜਾ ਸਕਦਾ ਹੈ। ਇਸ ਵਿੱਚ ਪ੍ਰਾਈਵਸੀ ਲਾਕ ਸਰਵਿਸ ਵੀ ਦਿੱਤੀ ਗਈ ਹੈ।Gear S2 ਸਿਰਫ ਇਕ ਅਜਿਹਾ Android ਡਿਵਾਈਸ ਹੈ ਜੋ ਨਵੀਂ ਮੋਟੋ 360 ਦੀ ਤਰ੍ਹਾਂ Android Wear ਡਿਵਾਈਸ ਦਾ ਸਭ ਤੋਂ ਵੱਡਾ ਵਿਰੋਧੀ ਹੈ, ਜਿਥੋਂ ਤੱਕ ਸੈਮਸੰਗ Gear S2 ਦੀ ਕੀਮਤ ਦੀ ਗੱਲ ਹੈ ਤਾਂ ਫਿਲਹਾਲ ਕੰਪਨੀ ਨੇ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਹੈ ਪਰ ਉਮੀਦ ਹੈ ਕਿ ਇਹ ਥੋੜ੍ਹਾ ਜਿਹਾ ਮੰਹਿਗਾ ਹੀ ਹੋਵੇਗਾ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
ਇਕ ਹੀ ਵਾਰ 'ਚ ਕਈ ਡਿਵਾਈਸਸ ਨੂੰ ਚਾਰਜ ਕਰ ਸਕਦੈ ਇਹ ਵਾਇਰਲੈੱਸ ਚਾਰਜਰ
NEXT STORY