ਜਲੰਧਰ— ਹੁਣ ਤੁਸੀਂ ਇਕ ਹੀ ਚਾਰਜਰ ਦੀ ਮਦਦ ਨਾਲ ਬਹੁਤ ਸਾਰੇ ਡਿਵਾਈਸ ਚਾਰਜ ਕਰ ਸਕੋਗੇ ਅਤੇ ਇਹ ਮੁਮਕਿਨ ਹੋਵੇਗਾ ਬਿਨਾਂ ਤਾਰ ਵਾਲੇ ਚਾਰਜਰ (ਵਇਰਲੈੱਸ ਚਾਰਜਰ) ਦੀ ਮਦਦ ਨਾਲ। ਖੋਜਕਰਤਾ ਨੇ ਇਕ ਪ੍ਰੋਟੋਟਾਈਪ 'ਯੂਨੀਵਰਸਲ ਵਾਇਰਲੈੱਸ ਚਾਰਜਰ' ਵਿਕਸਿਤ ਕੀਤਾ ਹੈ ਜੋ ਕਈ ਸਮਾਰਟਫੋਨਸ ਅਤੇ ਲੈਪਟਾਪ ਨੂੰ ਚਾਰਜ ਕਰ ਸਕਦਾ ਹੈ। ਖੋਜਕਾਰਾਂ ਮੁਤਾਬਿਕ ਇਸ ਵਾਇਰਲੈੱਸ ਚਾਰਜਰ ਨਾਲ ਉਨ੍ਹਾਂ ਡਿਵਾਈਸਸ ਨੂੰ ਵੀ ਚਾਰਜ ਕੀਤਾ ਜਾ ਸਕਦਾ ਹੈ, ਜਿਨ੍ਹਾਂ 'ਚ ਵਾਇਰਲੈੱਸ ਚਾਰਜਿੰਗ ਤਕਨੀਕ ਨਹੀ ਦਿੱਤੀ ਗਈ ਹੈ।
ਇਸ ਦੋਹਰੀ ਫਰੀਕੁਇੰਸੀ ਵਾਲੇ ਵਾਇਰਲੈੱਸ ਚਾਰਜਰ ਦੀ ਮਦਦ ਨਾਲ ਹਰ ਤਰ੍ਹਾਂ ਦੇ ਫੋਨ ਅਤੇ ਲੈਪਟਾਪ ਚਾਰਜ ਕੀਤੇ ਜਾ ਸਕਦੇ ਹਨ। ਖੋਜ ਦੀ ਅਗਵਾਈ ਕਰ ਰਹੇ ਯੂਨੀਵਰਸਿਟੀ ਆਫ ਕੈਲੀਫ਼ੋਰਨੀਆ ਦੇ ਪ੍ਰੋਫੈਸਰ ਪ੍ਰੈਟਿਕ ਮੈਰਸੀਅਰ ਦਾ ਕਹਿਣਾ ਹੈ ਕਿ ਇਹ ਪਹਿਲਾ ਵਾਇਰਲੈੱਸ ਚਾਰਜਰ ਹੈ ਜੋ ਉੱਚ ਸਮਰਥਾ ਨਾਲ ਦੋ ਵੱਖ-ਵੱਖ ਫਰੀਕੁਇੰਸੀ 'ਚ ਇਕ ਹੀ ਵਾਰ 'ਚ ਕਈ ਉਪਕਰਣਾਂ ਨੂੰ ਚਾਰਜ ਕਰਨ 'ਚ ਸਮਰੱਥ ਹੈ।
ਫਿਲਹਾਲ ਮਾਰਕੀਟ 'ਚ ਇਸ ਤਰ੍ਹਾਂ ਦੇ ਚਾਰਜਰ ਵੀ ਹੁੰਦੇ ਹਨ, ਜਿਨ੍ਹਾਂ ਨਾਲ ਇਕ ਸਮੇਂ 'ਚ ਬਹੁਤ ਸਾਰੇ ਡਿਵਾਈਸ ਚਾਰਜ ਕੀਤੇ ਜਾ ਸਕਦੇ ਹਨ, ਪਰ ਉਹ ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਨਹੀਂ ਕਰਦੇ ਅਤੇ ਜੋ ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਕਰਦੇ ਹਨ ਉਹ ਇਕ ਸਮੇਂ 'ਚ ਜਿਆਦਾ ਡਿਵਾਈਸਸ ਚਾਰਜ ਨਹੀ ਕਰ ਪਾਉਂਦੇ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।3199 ਡਾਲਰ 'ਚ ਮਿਲੇਗਾ ਮਾਈਕ੍ਰੋਸਾਫਟ ਦਾ 1TB Surface Book
NEXT STORY