ਗੈਜੇਟ ਡੈਸਕ– 108MP ਤਕ ਦੇ ਕੈਮਰੇ ਵਾਲੇ ਸਮਾਰਟਫੋਨ ਤਾਂ ਬਾਜ਼ਾਰ ’ਚ ਆ ਚੁੱਕੇ ਹਨ। ਹੁਣ ਅੱਗੇ ਕੀ ਹੋਵੇਗਾ? ਰਿਪੋਰਟਾਂ ਦੀ ਮੰਨੀਏ ਤਾਂ ਸਮਾਰਟਫੋਨ ਬ੍ਰਾਂਡਸ 200 ਮੈਗਾਪਿਕਸਲ ਕੈਮਰੇ ਵਾਲੇ ਹੈਂਡਸੈੱਟ ਲਾਂਚ ਕਰਨ ਦੀ ਤਿਆਰੀ ਕਰ ਰਹੇ ਹਨ। ਸ਼ਾਓਮੀ ਅਤੇ ਨੋਕੀਆ ਤੋਂ ਬਾਅਦ ਹੁਣ ਇਸ ਲਿਸਟ ’ਚ ਸੈਮਸੰਗ ਦਾ ਵੀ ਨਾਂ ਸ਼ਾਮਿਲ ਹੋ ਗਿਆ ਹੈ।
ਸੈਮਸੰਗ ਆਪਣੀ ਫਲੈਗਸ਼ਿਪ ਸੀਰੀਜ਼ ’ਚ 200 ਮੈਗਾਪਿਕਸਲ ਦੇ ਮੇਨ ਲੈੱਨਜ਼ ਵਾਲਾ ਕੈਮਰਾ ਦੇ ਸਕਦਾ ਹੈ। ਸੈਮਸੰਗ ਨੇ ਪਿਛਲੇ ਸਾਲ ਸਤੰਬਰ ’ਚ 200 ਮੈਗਾਪਿਕਸਲ ਦਾ ISOCELL HP3 ਸੈਂਸਰ ਲਾਂਚ ਕੀਤਾ ਸੀ। ਰਿਪੋਰਟਾਂ ਦੀ ਮੰਨੀਏ ਤਾਂ ਕੰਪਨੀ ਇਸਦੇ ਇੰਪਰੂਵਡ ਵਰਜ਼ਨ ਯਾਨੀ ISOCELL HP3 ਨੂੰ ਆਪਣੇ ਅਪਕਮਿੰਡ ਫਲੈਗਸ਼ਿਪ ਸਮਾਰਟਪੋਨ ’ਚ ਪੇਸ਼ ਕਰ ਸਕਦੀ ਹੈ।
ਸੈਮਸੰਗ ਤੇਜ਼ੀ ਨਾਲ ਕਰ ਰਿਹਾ ਕੰਮ
ਯਾਨੀ ਸਾਨੂੰ ਸੈਮਸੰਗ ਗਲੈਕਸੀ ਐੱਸ 23 ਸੀਰੀਜ਼ ’ਚ 200 ਮੈਗਾਪਿਕਸਲ ਦਾ ਲੈੱਨਜ਼ ਵੇਖਣ ਨੂੰ ਮਿਲੇਗਾ। ਇਹ ਸੀਰੀਜ਼ ਬ੍ਰਾਂਡ ਦੇ ਗਲੈਕਸੀ ਐੱਸ 22 ਲਾਈਨਅਪ ਦੇ ਸਕਸੈਸਰ ਦੇ ਰੂਪ ’ਚ ਆਏਗੀ। ਸਾਊਥ ਕੋਰੀਅਨ ਨਿਊਜ਼ ਪਬਲਿਸ਼ਰ ਮੁਤਾਬਕ, ਸੈਮਸੰਗ ਆਪਣੇ 200 ਮੈਗਾਪਿਕਸਲ ਵਾਲੇ ਸੈਂਸਰ ਦੇ ਅਪਡੇਟਿਡ ਵਰਜ਼ਨ ’ਤੇ ਕੰਮ ਕਰ ਰਿਹਾ ਹੈ, ਜੋ ਜਲਦ ਹੀ ਪੂਰਾ ਹੋ ਜਾਵੇਗਾ।
ਇਸ ਕੰਮ ’ਚ ਮੈਨਿਊਫੈਕਚਰਿੰਗ ਦੀ 30 ਫੀਸਦੀ ਜ਼ਿੰਮੇਵਾਰੀ ਸੈਮਸੰਗ ਇਲੈਕਟ੍ਰੋਨਿਕਸ ਦੀ ਹੈ, ਜਦਕਿ 70 ਫੀਸਦੀ ਜ਼ਿੰਮੇਵਾਰੀ ਕੰਪਨੀ ਦੇ ਇਲੈਕਟ੍ਰੋ-ਮਸ਼ੀਨ ਡਿਵਿਜ਼ਨ ਦੀ ਹੈ। ਸੈਮਸੰਗ ਆਪਣੇ ਨਵੇਂ ਅਤੇ ਦਮਦਾਰ ਕੈਮਰਾ ਲੈੱਨਜ਼ ਨੂੰ ਆਪਣੇ ਸਭ ਤੋਂ ਪਾਵਰਫੁਲ ਸਮਾਰਟਫੋਨ ਗਲੈਕਸੀ ਐੱਸ 23 ਅਲਟਰਾ ’ਚ ਦੇ ਸਕਦਾ ਹੈ।
ਨਵੇਂ ਫੀਚਰਜ਼ ਨਾਲ ਹੋਂਡਾ ਲਿਆ ਰਹੀ ਨਵੀਂ SUV Honda N7X, ਇਨ੍ਹਾਂ ਕਾਰਾਂ ਨਾਲ ਹੋਵੇਗਾ ਮੁਕਾਬਲਾ
NEXT STORY