ਜਲੰਧਰ— ਸੈਮਸੰਗ ਨੇ ਨਵੀਂ ਨੋਟਬੁੱਕ 9 ਸੀਰੀਜ਼ ਅਲਟਰਾਪੋਰਟੇਬਲ ਲੈਪਟਾਪਸ ਲਾਂਚ ਕੀਤੇ ਹਨ। ਇਸ ਸੀਰੀਜ਼ 'ਚ 4 ਮਾਡਲਸ ਆਉਂਦੇ ਹਨ ਜਿਨ੍ਹਾਂ 'ਚੋਂ ਇਕ ਦੀ ਡਿਸਪਲੇ ਰੋਟੇਟ ਵੀ ਹੋ ਜਾਂਦੀ ਹੈ। ਨੋਟਬੁੱਕ 9 ਦੇ ਬੇਸ ਮਾਡਲ 'ਚ 13.3-ਇੰਚ ਦੀ 1080p ਡਿਸਪਲੇ ਦਿੱਤੀ ਗਈ ਹੈ ਜਿਸ ਦੇ ਨਾਲ 6ਵੀਂ ਪੀੜ੍ਹੀ ਦਾ ਇੰਟੈਲ ਕੋਰ ਆਈ5 ਪ੍ਰਾਸੈਸਰ ਕੰਮ ਕਰਦਾ ਹੈ। ਇਸ ਦੀ ਬੈਟਰੀ ਲਾਇਫ 10 ਘੰਟਿਆਂ ਤੱਕ ਦੀ ਹੈ ਅਤੇ ਇਸ ਦੀ ਕੀਮਤ 999 ਡਾਲਰ (ਕਰੀਬ 76,000 ਰੁਪਏ) ਹੈ।
ਦੂਜੇ ਵੈਰੀਅੰਟ 'ਚ 15-ਇੰਚ ਦੀ ਫੁਲ ਐੱਚ.ਡੀ. ਡਿਸਪਲੇ ਲੱਗੀ ਹੈ ਅਤੇ ਕੋਰ ਆਈ7 ਪ੍ਰਾਸੈਸਰ ਦੇ ਨਾਲ 12 ਘੰਟਿਆਂ ਤੱਕ ਦੀ ਦਮਦਾਰ ਬੈਟਰੀ ਲਾਇਫ ਮਿਲੇਗੀ। ਇਸ ਦੀ ਕੀਮਤ 1199 ਡਾਲਰ (ਕਰੀਬ 80,000 ਰੁਪਏ) ਹੈ। ਤੀਜਾ ਮਾਡਲ ਜਿਸ ਨੂੰ ਨੋਟਬੁੱਕ 9 ਸਪਿੱਕ ਨਾਂ ਦਿੱਤਾ ਗਿਆ ਹੈ, 'ਚ 13.3-ਇੰਚ ਦੀ 3200x1800 ਪਿਕਸਲ ਰੈਜ਼ੋਲਿਊਸ਼ਨ ਵਾਲੀ ਰੋਟੇਟਿੰਗ ਡਿਸਪਲੇ ਦਿੱਤੀ ਗਈ ਹੈ। ਇਹ ਵੀ ਕੋਰ ਆਈ7 ਪ੍ਰਾਸੈਸਰ 'ਤੇ ਚਲਦਾ ਹੈ ਪਰ ਇਸ ਦੀ ਬੈਟਰੀ ਲਾਇਫ 7.3 ਘੰਟਿਆਂ ਤੱਕ ਦੀ ਹੈ। ਇਸ ਦੀ ਕੀਮਤ ਵੀ 1199 ਡਾਲਰ (ਕਰੀਬ 80,000 ਰੁਪਏ) ਹੈ।
ਆਖਰੀ ਮਾਡਲ ਨੋਟਬੁੱਕ 9 ਪ੍ਰੋ 'ਚ 15.6-ਇੰਚ ਦੀ 3200x2160 ਪਿਕਸਲ ਰੈਜ਼ੋਲਿਊਸ਼ਨ ਵਾਲੀ ਡਿਸਪਲੇ, ਕੋਰ ਆਈ7 ਪ੍ਰਾਸੈਸਰ ਅਤੇ ਸਿਰਫ 6.5 ਘੰਟਿਆਂ ਤੱਕ ਦੀ ਹੀ ਬੈਟਰੀ ਲਾਇਫ ਮਿਲਦੀ ਹੈ ਜੋ ਕਿ ਸਭ ਤੋਂ ਘੱਟ ਹੈ। ਨੋਟਬੁੱਕ 9 ਪ੍ਰੋ ਦੀ ਕੀਮਤ 1399 ਡਾਲਰ (ਕਰੀਬ 94,000 ਰੁਪਏ) ਹੈ।
ਨੋਟਬੁੱਕ 9 ਸੀਰੀਜ਼ ਦੇ ਸਾਰੇ ਵੈਰੀਅੰਟ 256ਜੀ.ਬੀ. ਫਲੈਸ਼ ਸਟੋਰੇਜ਼, 8ਜੀ.ਬੀ. ਰੈਮ ਅਤੇ ਵਿੰਡੋਜ਼ 10 ਦੇ ਨਾਲ ਆਉਂਦੇ ਹਨ।
21 ਮਾਰਚ ਨੂੰ ਹੋਣ ਵਾਲੇ ਇਵੈਂਟ ਤੋਂ ਪਹਿਲਾਂ ਐਪਲ ਨੇ ਕੀਤੇ ਕਈ ਖੁਲਾਸੇ !
NEXT STORY