ਜਲੰਧਰ- ਕੋਰੀਆਈ ਮੋਬਾਇਲ ਫੋਨ ਨਿਰਮਾਤਾ ਕੰਪਨੀ ਸੈਮਸੰਗ ਆਪਣੀ ਗਲੈਕਸੀ ਸੀਰੀਜ਼ ਨੂੰ ਲੈ ਕੇ ਪੂਰੀ ਦੁਨੀਆ 'ਚ ਜਾਣੀ ਜਾਂਦੀ ਹੈ। ਸੈਮਸੰਗ ਨੇ ਗਲੈਕਸੀ A5 2016 ਮਾਡਲ ਨੂੰ ਇਸ ਸਾਲ ਫਰਵਰੀ ਦੇ ਮਹੀਨੇ 'ਚ 29,400 ਰੁਪਏ ਦੀ ਕੀਮਤ ਨਾਲ ਲਾਂਚ ਕੀਤਾ ਸੀ। ਨਵੀਂ ਰਿਪੋਰਟ ਮੁਤਾਬਕ ਇਸ ਸਮਾਰਟਫੋਨ ਦੀ ਕਾਮਯਾਬੀ ਤੋਂ ਬਾਅਦ ਕੰਪਨੀ ਦਾ ਨਵਾਂ SM-A520F ਮਾਡਲ ਗੀਕਬੈਂਚ ਬੈਂਚਮਾਰਕ ਵੈੱਬਸਾਈਟ 'ਤੇ ਲਿਸਟ ਕੀਤਾ ਗਿਆ ਹੈ ਜਿਸ ਨੂੰ ਗਲੈਕਸੀ A5 (2017) ਮਾਡਲ ਕਿਹਾ ਜਾ ਰਿਹਾ ਹੈ। ਇਸ ਸਮਾਰਟਫੋਨ ਦੀ ਕੋਰ ਟੈਸਟ ਰਿਪੋਰਟ ਨੂੰ ਤੁਸੀਂ ਉੱਪਰ ਦਿੱਤੀ ਗਈ ਦੂਜੀ ਤਸਵੀਰ 'ਚ ਦੇਖ ਸਕਦੇ ਹੋ। ਉਮੀਦ ਕੀਤੀ ਜਾ ਰਹੀ ਹੈ ਕਿ ਜਲਦੀ ਹੀ ਇਸ ਨੂੰ ਲਾਂਚ ਕਰ ਦਿੱਤਾ ਜਾਵੇਗਾ।
ਇਸ ਸਮਾਰਟਫੋਨ ਦੇ ਲਿਸਟ ਕੀਤੇ ਗਏ ਫੀਚਰਸ-
ਡਿਸਪਲੇ - 5.5-ਇੰਚ ਐੱਚ.ਡੀ. S AMOLED
ਪ੍ਰੋਸੈਸਰ - 1.87GHz ਆਕਾਟ-ਕੋਰ ਸੈਮਸੰਗ ਐਕਸਿਨੋਸ 7880
ਓ.ਐੱਸ. - ਐਂਡ੍ਰਾਇਡ ਮਾਰਸ਼ਮੈਲੋ
ਰੈਮ - 3ਜੀ.ਬੀ.
5-ਇੰਚ HD ਡਿਸਪਲੇ ਦੇ ਨਾਲ Lava ਨੇ ਲਾਂਚ ਕੀਤਾ ਨਵਾਂ ਸਮਾਰਟਫੋਨ
NEXT STORY