ਗੈਜੇਟ ਡੈਸਕ- ਤੁਸੀਂ ਨਵਾਂ ਟੀਵੀ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਸੈਮਸੰਗ ਦੇ ਆਫਰ ਦਾ ਫਾਇਦਾ ਉਠਾ ਸਕਦੇ ਹੋ। ਕੰਪਨੀ ਨੇ Samsung Big TV Days Sale ਦਾ ਐਲਾਨ ਕੀਤਾ ਹੈ, ਜਿਸ 'ਚ ਸਾਰੇ ਮਾਡਲਾਂ 'ਤੇ ਬੰਪਰ ਡਿਸਕਾਊਂਟ ਮਿਲ ਰਿਹਾ ਹੈ। ਇਸ ਸੇਲ 'ਚ Neo QLED 8K, Neo QLED 4K, OLED ਅਤੇ 4K UHD ਟੀਵੀ 'ਤੇ ਆਫਰ ਉਪਲੱਬਧ ਹਨ।
ਇਨ੍ਹਾਂ ਆਫਰਜ਼ ਦਾ ਫਾਇਦਾ ਉਠਾ ਕੇ ਤੁਸੀਂ 31 ਜਨਵਰੀ ਤੱਕ ਟੀਵੀ ਦੀ ਖਰੀਦਦਾਰੀ 'ਤੇ ਬੱਚਤ ਕਰ ਸਕਦੇ ਹੋ। ਸੇਲ 'ਚ 20 ਫੀਸਦੀ ਤੱਕ ਕੈਸ਼ਬੈਕ, ਜ਼ੀਰੋ ਡਾਊਨ ਪੇਮੈਂਟ ਅਤੇ ਆਸਾਨ EMI ਵਰਗੀਆਂ ਸੁਵਿਧਾਵਾਂ ਉਪਲੱਬਧ ਹਨ। ਗਾਹਕ 30 ਮਹੀਨਿਆਂ ਤੱਕ ਦੀਆਂ ਕਿਸ਼ਤਾਂ 'ਤੇ ਟੀਵੀ ਖਰੀਦ ਸਕਦੇ ਹਨ।
ਫ੍ਰੀ ਮਿਲ ਰਹੇ ਟੀਵੀ
ਕੁਝ ਆਈਟਮਾਂ ਦੀ ਖਰੀਦਦਾਰੀ 'ਤੇ ਕੰਪਨੀ ਮੁਫਤ ਟੀਵੀ ਵੀ ਦੇ ਰਹੀ ਹੈ, ਜਿਸ ਦੀ ਕੀਮਤ 2,04,990 ਰੁਪਏ ਹੈ। ਉਥੇ ਹੀ ਕੁਝ ਦੀ ਖਰੀਦਦਾਰੀ 'ਤੇ ਕੰਪਨੀ ਇਕ ਸਾਊਂਡਬਾਰ ਗਿਫਟ ਕਰ ਰਹੀ ਹੈ, ਜਿਸ ਦੀ ਕੀਮਤ 99,990 ਰੁਪਏ ਹੈ। ਇਨ੍ਹਾਂ ਆਫਰਜ਼ ਦਾ ਲਾਭ Samsung.com, ਪ੍ਰਮੁੱਖ ਆਨਲਾਈਨ ਪੋਰਟਲਾਂ ਅਤੇ ਸੈਮਸੰਗ ਰਿਟੇਲ ਆਊਟਲੈਟਸ 'ਤੇ ਮਿਲੇਗਾ।
ਇਹ ਵੀ ਪੜ੍ਹੋ- ਸਾਵਧਾਨ! ਇਨ੍ਹਾਂ 3 Apps ਰਾਹੀਂ ਹੋ ਰਹੀ ਸਭ ਤੋਂ ਜ਼ਿਆਦਾ Cyber ਠੱਗੀ, ਸਰਕਾਰ ਨੇ ਕੀਤਾ ਅਲਰਟ
ਸੈਮਸੰਗ ਦੇ ਫਲੈਗਸ਼ਿਪ Neo QLED 8K TV ਵਿੱਚ NQ8 AI Gen2 ਪ੍ਰੋਸੈਸਰ ਮਿਲਦਾ ਹੈ। ਇਹ ਟੀਵੀ 8K ਵਿਜ਼ੁਅਲ ਅਤੇ ਸ਼ਾਨਦਾਰ ਸਾਊਂਡ ਕੁਆਲਿਟੀ ਦੇ ਨਾਲ ਆਉਂਦਾ ਹੈ। ਇਨ੍ਹਾਂ ਟੀਵੀ ਰੇਂਜ ਦੀ ਕੀਮਤ 5,59,990 ਰੁਪਏ ਤੋਂ ਸ਼ੁਰੂ ਹੁੰਦੀ ਹੈ, ਜੋ ਕਿ ਇਸਦੇ 65-ਇੰਚ ਮਾਡਲ ਦੀ ਹੈ। ਜਦੋਂਕਿ 98-ਇੰਚ ਸਕਰੀਨ ਵਾਲੇ ਟੀਵੀ ਦੀ ਕੀਮਤ ਲਗਭਗ 15,99,990 ਰੁਪਏ ਹੈ।
ਜੇਕਰ ਤੁਸੀਂ ਗੇਮਿੰਗ ਕਰਦੇ ਹੋ ਤਾਂ ਬ੍ਰਾਂਡ ਦੀ OLED TV ਸੀਰੀਜ਼ ਨੂੰ ਖਰੀਦ ਸਕਦੇ ਹੋ। ਇਹ ਟੀਵੀ ਗਲੇਅਰ ਫ੍ਰੀ ਤਕਨਾਲੋਜੀ ਦੇ ਨਾਲ ਆਉਂਦੇ ਹਨ। ਇਸ ਵਿਚ Motion Xcelerator 144Hz ਅਤੇ Dolby Atmos ਮਿਲਦਾ ਹੈ। ਇਸ ਸੀਰੀਜ਼ ਦੇ 55-inch ਮਾਡਲ ਦੀ ਕੀਮਤ 1,99,990 ਰੁਪਏ ਹੈ, ਜਦੋਂਕਿ 65-inch ਮਾਡਲ 2,89,990 ਰੁਪਏ 'ਚ ਆਉਂਦਾ ਹੈ। ਇਨ੍ਹਾਂ ਮਾਡਲਾਂ ਦੇ ਨਾਲ ਫ੍ਰੀ ਸਾਊਂਡਬਾਰ ਮਿਲੇਗਾ।
ਉਥੇ ਹੀ Neo QLED 4K ਸੀਰੀਜ਼ ਦਾ 55-inch ਮਾਡਲ 1,24,990 ਰੁਪਏ 'ਚ ਆਉਂਦਾ ਹੈ। ਇਸ ਟੀਵੀ ਨੂੰ ਤੁਸੀਂ 85-inch ਤਕ ਦੀ ਸਕਰੀਨ ਸਾਈਜ਼ 'ਚ ਖਰੀਦ ਸਕਦੇ ਹੋ। ਇਹ ਸਾਰੇ ਮਾਡਲ NQ4 AI Gen2 ਪ੍ਰੋਸੈਸਰ ਅਤੇ Quantum Matrix ਤਕਨਾਲੋਜੀ ਦੇ ਨਾਲ ਆਉਂਦੇ ਹਨ।
ਅਜਿਹੇ 'ਚ ਗਾਹਕ ਜੋ ਸਟਾਈਲਿਸ਼ ਅਤੇ ਵਾਈਬ੍ਰੇਂਟ ਡਿਸਪਲੇਅ ਚਾਹੁੰਦੇ ਹਨ, ਉਹ ਸੈਮਸੰਗ ਦੀ QLED TV ਸੀਰੀਜ਼ ਨੂੰ ਚੈੱਕ ਕਰ ਸਕਦੇ ਹਨ। ਇਸ ਸੀਰੀਜ਼ ਦੀ ਕੀਮਤ 94,990 ਰੁਪਏ ਤੋਂ ਸ਼ੁਰੂ ਹੁੰਦੀ ਹੈ। ਗਾਹਕ ਇਨ੍ਹਾਂ ਆਫਰਜ਼ ਦਾ ਫਾਇਦਾ 31 ਜਨਵਰੀ ਤਕ ਚੁੱਕ ਕਰ ਸਕਦੇ ਹਨ।
ਇਹ ਵੀ ਪੜ੍ਹੋ- ਕਾਰ 'ਚ ਹੀਟਰ ਚਲਾਉਂਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਗਲਤੀ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ
ਸਾਵਧਾਨ! ਇਨ੍ਹਾਂ 3 Apps ਰਾਹੀਂ ਹੋ ਰਹੀ ਸਭ ਤੋਂ ਜ਼ਿਆਦਾ Cyber ਠੱਗੀ, ਸਰਕਾਰ ਨੇ ਕੀਤਾ ਅਲਰਟ
NEXT STORY