ਗੈਜੇਟ ਡੈਸਕ- ਜੇਕਰ ਤੁਹਾਡੇ ਫੋਨ 'ਚ WhatsApp, Telegram ਅਤੇ Instagram ਵਹਨ ਤਾਂ ਤੁਹਾਨੂੰ ਇਨ੍ਹਾਂ ਐਪਸ ਨਾਲ ਜੁੜੀ ਸਾਈਬਰ ਠੱਗੀ ਬਾਰੇ ਸੁਚੇਤ ਰਹਿਣ ਦੀ ਲੋੜ ਹੈ। ਗ੍ਰਹਿ ਮੰਤਰਾਲਾ ਦੀ ਰਿਪੋਰਟ ਮੁਤਾਬਕ, ਸਾਈਬਰ ਠੱਗ ਇਨ੍ਹਾਂ 3 ਐਪਸ ਰਾਹੀਂ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਨ੍ਹਾਂ ਐਪਸ ਦੇ ਕਰੋੜਾਂ ਯੂਜ਼ਰਜ਼ ਹਨ ਅਤੇ ਲੋਕ ਇਨ੍ਹਾਂ ਨੂੰ ਰੋਜ਼ਾਨਾ ਇਸਤੇਮਾਲ ਕਰਦੇ ਹਨ, ਇਸ ਲਈ ਸਾਈਬਰ ਠੱਗਾਂ ਲਈ ਇਥੇ ਸ਼ਿਕਾਰ ਬਣਾਉਣਾ ਆਸਾਨ ਹੋ ਜਾਂਦਾ ਹੈ।
WhatsApp ਰਾਹੀਂ ਸਭ ਤੋਂ ਜ਼ਿਆਦਾ ਠੱਗੀ
2024 ਦੇ ਪਹਿਲੇ 3 ਮਹੀਨਿਆਂ 'ਚ ਸਰਕਾਰ ਕੋਲ ਸਭ ਤੋਂ ਜ਼ਿਆਦਾ ਸਾਈਬਰ ਫਰਾਡ ਦੀਆਂ ਸ਼ਿਕਾਇਤਾਂ ਵਟਸਐਪ ਰਾਹੀਂ ਆਈਆਂ। ਇਨ੍ਹਾਂ ਦੀ ਗਿਣਤੀ 43,797 ਸੀ। ਇਸ ਤੋਂ ਬਾਅਦ ਟੈਲੀਗ੍ਰਾਮ ਤੋਂ 22,680 ਅਤੇ ਇੰਸਟਾਗ੍ਰਾਮ ਤੋਂ 19,800 ਸ਼ਿਕਾਇਤਾਂ ਆਈਆਂ। ਰਿਪੋਰਟ 'ਚ ਇਹ ਵੀ ਦੱਸਿਆ ਗਿਆ ਹੈ ਕਿ ਸਾਈਬਰ ਠੱਗ ਗੂਗਲ ਸਰਵਿਸ ਪਲੇਟਫਾਰਮਾਂ ਦਾ ਇਸਤੇਮਾਲ ਕਰਕੇ ਇਨ੍ਹਾਂ ਠੱਗੀਆਂ ਦੀ ਸ਼ੁਰੂਆਤ ਕਰਦੇ ਹਨ ਅਤੇ ਲੋਕਾਂ ਨੂੰ ਆਪਣੇ ਜਾਲ 'ਚ ਫਸਾਉਂਦੇ ਹਨ।
ਰਿਪੋਰਟ 'ਚ ਇਹ ਵੀ ਦੱਸਿਆ ਗਿਆ ਹੈ ਕਿ ਸਾਈਬਰ ਠੱਗ ਬੇਰੋਜ਼ਗਾਰ ਨੌਜਵਾਨਾਂ, ਘਰੇਲੂ ਔਰਤਾਂ, ਵਿਦਿਆਰਥੀਆਂ ਅਤੇ ਹੋਰ ਲੋੜਮੰਦ ਲੋਕਾਂ ਨੂੰ ਜ਼ਿਆਦਾ ਨਿਸ਼ਾਨਾ ਬਣਾ ਰਹੇ ਹਨ। ਇਹ ਲੋਕ ਵੱਡੀ ਗਿਣਤੀ 'ਚ ਪੈਸਾ ਗੁਆ ਰਹੇ ਹਨ, ਜਿਨ੍ਹਾਂ 'ਚ ਉਧਾਰ ਲਿਆ ਹੋਇਆ ਪੈਸਾ ਵੀ ਸ਼ਾਮਲ ਹੁੰਦਾ ਹੈ। ਸਾਈਬਰ ਠੱਗੀ ਦੇ ਮਾਮਲਿਆਂ 'ਚ ਮਨੀਲਾਂਡਰਿੰਗ ਅਤੇ ਸਾਈਬਰ ਸਲੇਵਰੀ ਵੀ ਸ਼ਾਮਲ ਹੋ ਰਹੇ ਹਨ।
ਫੇਸਬੁੱਕ 'ਤੇ ਵੀ ਕਾਰਵਾਈ
ਗ੍ਰਹਿ ਮੰਤਰਾਲਾ ਦੀ ਰਿਪੋਰਟ 'ਚ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਸਾਈਬਰ ਠੱਗ ਫੇਸਬੁੱਕ 'ਤੇ ਸਪਾਂਸਰਡ ਐਡਸ ਰਾਹੀਂ ਗੈਰ-ਕਾਨੂੰਨੀ ਲੋਨ ਦੇਣ ਵਾਲੇ ਐਪਸ ਲਾਂਚ ਕਰ ਰਹੇ ਹਨ। ਇਨ੍ਹਾਂ ਲਿੰਕਸ ਨੂੰ ਪਛਾਣ ਕੇ ਸਰਕਾਰ ਇਨ੍ਹਾਂ 'ਤੇ ਕਾਰਵਾਈ ਕਰਦੀ ਹੈ। ਲੋੜ ਪੈਣ 'ਤੇ ਫੇਸਬੁੱਕ ਨੂੰ ਇਨ੍ਹਾਂ ਲਿੰਕਸ ਨੂੰ ਹਟਾਉਣ ਦਾ ਨਿਰਦੇਸ਼ ਵੀ ਦਿੱਤਾ ਜਾਂਦਾ ਹੈ।
ਉਥੇ ਹੀ ਇਸ ਰਿਪੋਰਟ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਐਪਸ 'ਤੇ ਸਾਈਬਰ ਠੱਗੀ ਦੇ ਮਾਮਲੇ ਵੱਧ ਰਹੇ ਹਨ ਅਤੇ ਇਨ੍ਹਾਂ ਤੋਂ ਬਚਣ ਲਈ ਯੂਜ਼ਰਜ਼ ਨੂੰ ਸੁਚੇਤ ਰਹਿਣ ਦੀ ਲੋੜ ਹੈ।
ਚੋਰੀ ਕੀਤੇ ਮੋਬਾਈਲਾਂ ਦੇ ਨਾਜਾਇਜ਼ ਕਾਰੋਬਾਰ ਦਾ ਵੱਡਾ ਨੈੱਟਵਰਕ, ਕੀਤੇ ਜਾਂਦੇ ਹਨ ਸਮੱਗਲ
NEXT STORY