ਜਲੰਧਰ— ਸਮਾਰਟਫੋਨ ਅਤੇ ਮੈਮਰੀ ਚਿੱਪ ਦੀ ਗਲੋਬਲ ਡਿਮਾਂਡ 'ਚ ਕਮੀ ਆਉਣ ਕਾਰਨ ਚੌਥੀ ਤਿਮਾਹੀ 'ਚ ਦੱਖਣ ਕੋਰੀਆਈ ਕੰਪਨੀ ਸੈਸਮੰਗ ਇਲੈਕਟ੍ਰੋਨਿਕਸ ਦਾ ਸ਼ੁੱਧ ਲਾਭ 40 ਫੀਸਦੀ ਡਿੱਗ ਗਿਆ। ਦੱਖਣ ਕੋਰੀਆਈ ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਅਕਤੂਬਰ-ਦਸੰਬਰ ਤਿਮਾਹੀ 'ਚ ਕੰਪਨੀ ਦਾ ਸ਼ੁੱਧ ਲਾਭ 3220 ਅਰਬ ਵੋਨ (2.7 ਅਰਬ ਡਾਲਰ) ਰਿਹਾ ਜੋ ਕਿ ਪਿਛਲੇ ਸਾਲ ਦੀ ਤੁਲਨਾ 'ਚ 39.7 ਫੀਸਦੀ ਘੱਟ ਹੈ। ਇਸ ਦੌਰਾਨ ਕੰਪਨੀ ਦਾ ਮੁਨਾਫਾ 16.1 ਫੀਸਦੀ ਵੱਧ ਕੇ 6100 ਅਰਬ ਵੋਨ ਰਿਹਾ।
ਮਾਰਕੀਟ ਰਿਸਰਟਰ ਫਰਮ ਸਟ੍ਰੈਟੇਜੀ ਰਾਹੀਂ ਡਾਟਾ ਦੇ ਮੁਤਾਬਕ ਸਮਾਰਟਫੋਨ ਦੀ ਵਿਕਰੀ ਦੇ ਮਾਮਲੇ 'ਚ ਦੁਨੀਆ ਭਰ 'ਚ ਸੈਮਸੰਗ ਐਪਲ ਤੋਂ ਅੱਗੇ ਹੈ। ਸਾਲ 2015 ਦੀ ਚੌਥੀ ਤਿਮਾਹੀ 'ਚ ਸੈਮਸੰਗ ਨੇ 81.3 ਮਿਲੀਅਨ ਸਮਾਰਟਫੋਨ ਵੇਚੇ ਜਦੋਂਕਿ ਐਪਲ ਨੇ 78.4 ਫੀਸਦੀ ਹੈਂਡਸੈੱਟ ਵੇਚੇ ਹਨ। ਕੰਪਨੀ ਦਾ ਕਹਿਣਾ ਹੈ ਕਿ ਆਈ.ਟੀ. ਮੰਗ 'ਚ ਕਮੀ ਅਤੇ ਪ੍ਰਤੀਕੂਲ ਕਾਰੋਬਾਰੀ ਹਲਾਤਾਂ ਦੇ ਚਲਦੇ ਉਸ ਨੂੰ 2016 'ਚ ਵੀ ਕਾਰੋਬਾਰ ਨੂੰ ਮੌਜੂਦਾ ਪੱਧਰ 'ਤੇ ਬਣਾਈ ਰੱਖਣ 'ਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਆਈਫੋਨ 7 'ਚ ਹੋ ਸਕਦੀ ਹੈ ਨਵੇਂ ਤਰੀਕੇ ਦੀ ਵਾਇਰਲੈੱਸ ਚਾਰਜਿੰਗ ਤਕਨੀਕ
NEXT STORY