ਗੈਜੇਟ ਡੈਸਕ- ਸੈਮਸੰਗ ਇਸੇ ਮਹੀਨੇ ਆਪਣੇ ਡਿਜ਼ਈਨਰ ਟੀਵੀ ਮਾਡਲ Frame TV ਦੀ ਨਵੀਂ ਸੀਰੀਜ਼ ਨੂੰ ਲਾਂਚ ਕਰਨ ਵਾਲੀ ਹੈ। ਇਸ ਟੀਵੀ ਨੂੰ ਲੈ ਕੇ ਫਲਿਪਕਾਰਟ 'ਤੇ 'ਨੋਟੀਫਾਈ ਮੀ' ਪੇਜ ਵੀ ਲਾਈਵ ਕਰ ਦਿੱਤਾ ਗਿਆ ਹੈ। ਇਸੇ ਮਹੀਨੇ ਦੇ ਅੰਤ 'ਚ ਇਸ ਟੀਵੀ ਨੂੰ ਲਾਂਚ ਕੀਤਾ ਜਾਵੇਗਾ। ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਕੰਪਨੀ ਫਰੇਮ ਟੀਵੀ ਨੂੰ ਤਿੰਨ ਸਕਰੀਨ ਸਾਈਜ਼ ਦੇ ਨਾਲ ਬਾਜ਼ਾਰ 'ਚ ਉਤਾਰੇਗੀ। ਫਰੇਮ ਟੀਵੀ 55 ਇੰਚ ਅਤੇ 65 ਇੰਚ ਤੋਂ ਇਲਾਵਾ ਇਕ ਹੋਰ ਸਾਈਜ਼ 'ਚ ਆਉਣ ਦੀ ਉਮੀਦ ਹੈ।
ਇਹ ਟੀਵੀ ਮੋਸ਼ਨ ਅਤੇ ਬ੍ਰਾਈਟਨੈੱਸ ਸੈਂਸਰ ਦੇ ਨਾਲ ਆਏਗਾ ਯਾਨੀ ਇਹ ਟੀਵੀ ਸਕਰੀਨ ਦੀ ਬ੍ਰਾਈਟਨੈੱਸ ਅਤੇ ਕਲਰ ਟੋਨ ਨੂੰ ਆਟੋਮੈਟਿਕਲੀ ਸੈੱਟ ਕਰ ਦੇਵੇਗਾ। ਇਸ ਤੋਂ ਇਲਾਵਾ Bixby ਅਤੇ ਗੂਗਲ ਅਸਿਸਟੈਂਟ ਦੀ ਸੁਪੋਰਟ ਵੀ ਇਸ ਵਿਚ ਹੋਵੇਗੀ। ਦੱਸ ਦੇਈਏ ਕਿ ਕੰਪਨੀ ਨੇ ਪਿਛਲੇ ਸਾਲ ਅਗਸਤ 'ਚ 55 ਇੰਚ ਦਾ ਫਰੇਮ ਟੀਵੀ ਲਾਂਚ ਕੀਤਾ ਸੀ ਜਿਸ ਨੂੰ QLED ਡਿਸਪਲੇਅ ਨਾਲ ਲਿਆਇਆ ਗਿਆ ਸੀ।
ਏਅਰਟੈੱਲ ਦੇ ਇਸ ਪੈਕ 'ਚ ਹੁਣ ਮਿਲੇਗਾ ਦੁਗਣਾ ਡਾਟਾ
NEXT STORY