ਇੰਟਰਨੈਸ਼ਨਲ ਡੈਸਕ- ਨਿਊਜ਼ੀਲੈਂਡ ਜਾਣ ਦੇ ਚਾਹਵਾਨ ਲੋਕਾਂ ਲਈ ਇਕ ਚੰਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਦੀ ਸਰਕਾਰੀ ਏਜੰਸੀ ਨੇ ਆਪਣੀ ਵਿਜ਼ਿਟਰ ਵੀਜ਼ਾ ਅਪਲਾਈ ਪ੍ਰੋਸੈੱਸ 'ਚ ਵੱਡਾ ਬਦਲਾਅ ਕਰਦੇ ਹੋਏ ਲੋੜੀਂਦੇ ਦਸਤਾਵੇਜ਼ਾਂ ਦੀ ਟ੍ਰਾਂਸਲੇਸ਼ਨ (ਅਨੁਵਾਦ) ਦੀ ਲੋੜ ਨੂੰ ਹੋਰ ਸੌਖਾ ਕਰ ਦਿੱਤਾ ਹੈ। ਹੁਣ ਜੋ ਦਸਤਾਵੇਜ਼ ਜਾਂ ਡਾਕੂਮੈਂਟ ਇੰਗਲਿਸ਼ 'ਚ ਨਹੀਂ ਹੋਣਗੇ, ਉਨ੍ਹਾਂ ਦਾ ਅਨੁਵਾਦ ਕਰਵਾਉਣ ਦੀ ਲੋੜ ਨਹੀਂ ਪਵੇਗੀ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦਾ ਗੁਆਂਢੀ ਮੁਲਕ ਆਸਟ੍ਰੇਲੀਆ ਇਸ ਨੀਤੀ ਨੂੰ ਪਹਿਲਾਂ ਹੀ ਅਪਣਾ ਚੁੱਕਾ ਹੈ।
ਇਮੀਗ੍ਰੇਸ਼ਨ ਨਿਊਜ਼ੀਲੈਂਡ (INZ) ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਹੁਣ ਜਿਨ੍ਹਾਂ ਬਿਨੈਕਾਰਾਂ ਦੇ ਦਸਤਾਵੇਜ਼ ਅੰਗਰੇਜ਼ੀ ਵਿਚ ਨਹੀਂ ਹਨ, ਉਨ੍ਹਾਂ ਦਾ ਅਨੁਵਾਦ ਕਰ ਕੇ ਜਮ੍ਹਾ ਕਰਵਾਉਣ ਦੀ ਲੋੜ ਨਹੀਂ ਪਵੇਗੀ। ਹਾਲਾਂਕਿ ਉਹ ਦਸਤਾਵੇਜ਼ ਆਪਣੀ ਅਸਲ ਭਾਸ਼ਾ 'ਚ ਜਮ੍ਹਾ ਕਰਵਾਉਣੇ ਲਾਜ਼ਮੀ ਹਨ, ਜਿਨ੍ਹਾਂ 'ਚ ਬਿਨੈਕਾਰ ਨਿੱਜੀ, ਵਿੱਦਿਅਕ ਤੇ ਤਜਰਬੇ ਦੀ ਜਾਣਕਾਰੀ ਸ਼ਾਮਲ ਹੁੰਦੀ ਹੈ।
ਇਹ ਵੀ ਪੜ੍ਹੋ- ਪਾਕਿ ਨੌਜਵਾਨ ਨੇ ਹੀ ਆਪਣੇ ਦੇਸ਼ ਦੀ ਖੋਲ੍ਹ'ਤੀ ਪੋਲ, 'ਸਾਡੇ ਆਲ਼ੇ ਇਕ ਵੀ ਮਿਜ਼ਾਈਲ ਨਹੀਂ ਰੋਕ ਸਕੇ, ਸਭ ਝੂਠ ਐ...'
ਨਿਊਜ਼ੀਲੈਂਡ ਇਮੀਗ੍ਰੇਸ਼ਨ ਅਨੁਸਾਰ ਇਹ ਅਨੁਵਾਦ ਬਿਨੈਕਾਰ, ਉਸ ਦੇ ਪਰਿਵਾਰਕ ਮੈਂਬਰ ਜਾਂ ਇਮੀਗ੍ਰੇਸ਼ਨ ਸਲਾਹਕਾਰਾਂ ਵੱਲੋਂ ਨਹੀਂ ਕੀਤਾ ਜਾ ਸਕਦਾ। ਹਾਲਾਂਕਿ ਬਿਆਨ 'ਚ ਇਹ ਵੀ ਕਿਹਾ ਗਿਆ ਹੈ ਕਿ ਇਹ ਬਦਲਾਅ ਸਿਰਫ਼ ਵਿਜ਼ਿਟਰ ਵੀਜ਼ਾ ਲਈ ਅਪਲਾਈ ਕਰਨ ਵਾਲੇ ਬਿਨੈਕਾਰਾਂ ਲਈ ਹੈ। ਦੂਜੇ ਬਿਨੈਕਾਰਾਂ ਨੂੰ ਪਹਿਲਾਂ ਵਾਂਗ ਹੀ ਆਪਣੇ ਡਾਕੂਮੈਂਟ ਟ੍ਰਾਂਸਲੇਟ ਕਰ ਕੇ ਜਮ੍ਹਾ ਕਰਵਾਉਣੇ ਪੈਣਗੇ।
ਵੀਜ਼ਾ ਨਿਯਮਾਂ 'ਚ ਇਹ ਬਦਲਾਅ ਬਿਨੈਕਾਰਾਂ 'ਤੇ ਪੈਣ ਵਾਲੇ ਬੋਝ ਨੂੰ ਘਟਾਉਣ ਲਈ ਕੀਤਾ ਗਿਆ ਹੈ, ਤਾਂ ਜੋ ਨਿਊਜ਼ੀਲੈਂਡ ਜਾਣ ਦੇ ਚਾਹਵਾਨ ਲੋਕਾਂ ਨੂੰ ਇੱਥੇ ਆਉਣ ਲਈ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਵਿਜ਼ਿਟਰ ਵੀਜ਼ਾ ਸਬੰਧੀ ਨਿਯਮਾਂ 'ਚ ਬਦਲਾਅ 26 ਮਈ ਤੋਂ ਲਾਗੂ ਹੋ ਜਾਣਗੇ।
ਇਹ ਵੀ ਪੜ੍ਹੋ- ਭਾਰਤ ਨੇ 26 ਸਾਲ ਪਹਿਲਾਂ ਲੱਗੀ ਸੱਟ ਦਾ ਵੀ ਲੈ ਲਿਆ ਬਦਲਾ ! ਮਾਰ ਸੁੱਟਿਆ ਕੰਧਾਰ ਹਾਈਜੈੱਕ ਦਾ ਮਾਸਟਰਮਾਈਂਡ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਾਕਿ ਫੌਜ ਦਾ ਦਾਅਵਾ, ਹਮਲੇ ਦੌਰਾਨ ਭਾਰਤ ਨੇ ਇਜ਼ਰਾਈਲ ਦੇ ਬਣੇ ਹਾਰੋਪ ਡਰੋਨ ਦੀ ਕੀਤੀ ਵਰਤੋਂ
NEXT STORY