ਗੈਜੇਟ ਡੈਸਕ—ਸੈਮਸੰਗ ਭਾਰਤੀ ਸਮਾਰਟਫੋਨ ਬਾਜ਼ਾਰ ’ਚ ਇਕ ਨਵੀਂ ਵੱਡੀ ਬੈਟਰੀ ਵਾਲਾ ਫੋਨ ਪੇਸ਼ ਕਰਨ ਵਾਲਾ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ M series ’ਚ ਉਸ ਦੇ ਨਵਾਂ ਸਮਾਰਟਫੋਨ Samsung Galaxy M51 ਹੋਵੇਗਾ ਜੋ ਕਿ ਭਾਰਤ ’ਚ ਜਲਦ ਲਾਂਚ ਹੋਣ ਵਾਲਾ ਹੈ। ਇਸ ਨੂੰ ਕੰਪਨੀ ਇਕ #MeanestMonsterEver ਫੋਨ ਦੱਸ ਰਹੀ ਹੈ। ਵੱਡੀ 7,000mAh ਦੀ ਬੈਟਰੀ ਵਾਲੇ ਇਸ ਫੋਨ ਨੂੰ 10 ਸਤੰਬਰ ਨੂੰ ਦੁਪਹਿਰ 12 ਵਜੇ ਭਾਰਤ ’ਚ ਲਾਂਚ ਕੀਤਾ ਜਾਵੇਗਾ।
ਤੁਹਾਨੂੰ ਦੱਸ ਦੇਈਏ ਕਿ ਇਸ ਫੋਨ ਨੂੰ ਪਹਿਲੇ ਜਰਮਨੀ ’ਚ ਲਾਂਚ ਕਰ ਦਿੱਤਾ ਗਿਆ ਹੈ। ਸੈਮਸੰਗ ਗਲੈਕਸੀ ਐੱਮ51 ’ਚ ਕਵਾਡ ਰੀਅਰ ਕੈਮਰਾ ਸੈਟਅਪ, ਹੋਲ-ਪੰਚ ਡਿਸਪਲੇਅ ਅਤੇ ਕੰਢੇ ’ਤੇ ਫਿੰਗਰਪਿ੍ਰੰਟ ਸੈਂਸਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਫੋਨ ’ਚ 25 ਵਾਟ ਫਾਸਟ ਚਾਰਜਿੰਗ ਦੀ ਸਪੋਰਟ ਵੀ ਦਿੱਤੀ ਗਈ ਹੈ। ਸੈਮਸੰਗ ਗਲੈਕਸੀ ਐੱਮ51 ਦੀ ਕੀਮਤ 360 ਯੂਰੋ ਹੈ, ਭਾਵ ਭਾਰਤ ’ਚ ਇਸ ਦੀ ਕੀਮਤ 30,000 ਰੁਪਏ ਦੇ ਕਰੀਬ ਹੋ ਸਕਦੀ ਹੈ। ਇਹ ਫੋਨ ਬਲੈਕ ਅਤੇ ਵ੍ਹਾਈਟ ਕਲਰ ’ਚ ਆਵੇਗਾ।
ਸਪਸੈਫਿਕੇਸ਼ਨਸ
ਡਿਸਪਲੇਅ |
6.7 ਇੰਚ ਦੀ ਫੁਲ ਐੱਚ.ਡੀ.+ਸੁਪਰ ਏਮੋਲੇਡ, ਇਨਫਿਨਿਟੀ ਓ |
ਪ੍ਰੋਸੈਸਰ |
ਆਕਟਾ-ਕੋਰ |
ਰੈਮ |
6ਜੀ.ਬੀ. |
ਇੰਟਰਨਲ ਸਟੋਰੇਜ਼ |
128ਜੀ.ਬੀ. |
ਆਪਰੇਟਿੰਗ ਸਿਸਟਮ |
ਐਂਡ੍ਰਾਇਡ ਆਧਾਰਿਤ OneUI |
ਕਵਾਡ ਰੀਅਰ ਕੈਮਰਾ ਸੈਟਅਪ |
64MP (ਪ੍ਰਾਈਮਰੀ)+12MP (ਸੈਕੰਡਰੀ ਲੈਂਸ)+5MP (ਡੈਪਥ ਸੈਂਸਰ)+5MP (ਮਾਈ¬ਕ੍ਰੋ ਸ਼ੂਟਰ) |
ਫਰੰਟ ਕੈਮਰਾ |
32MP |
ਬੈਟਰੀ |
7000 ਐੱਮ.ਏ.ਐੱਚ. (25 ਵਾਟ ਫਾਸਟ ਚਾਰਜਿੰਗ) |
ਕੁਨੈਕਟੀਵਿਟੀ |
4ਜੀ, ਵਾਈ-ਫਾਈ 802.11ਬੀ/ਜੀ/ਐੱਨ, ਬਲੂਟੁੱਥ 4.2, 4ਜੀ ਜੀ.ਪੀ.ਐੱਸ. ਗਲੋਨਾਸ, 3.5 ਐੱਮ.ਐੱਮ. ਹੈੱਡਫੋਨ ਜੈਕ ਅਤੇ ਮਾਈਕ੍ਰੋ ਯੂ.ਐੱਸ.ਬੀ. ਪੋਰਟ |
ਫੇਸਬੁੱਕ ਨਾਲ ਲਿੰਕ ਕਰ ਸਕੋਗੇ Instagram ਅਕਾਊਂਟ, ਕੰਪਨੀ ਨੇ ਕਰ ਦਿੱਤਾ ਹੈ ਕਨਫਰਮ
NEXT STORY