ਜਲੰਧਰ : ਤਾਈਵਾਨ 'ਚ ਹੋ ਰਹੇ ਕੰਪਿਊਟੈਕਸ 2016 'ਚ ਸੈਂਡਿਸਕ ਨੇ ਸੈਕਿੰਡ ਜਨਰੇਸ਼ਨ ਯੂ. ਐੱਸ. ਬੀ.-ਸੀ ਟਾਈਪ ਫਲੈਸ਼ ਡ੍ਰਾਈਵ ਪੇਸ਼ ਕੀਤੀ ਹੈ। ਫਾਸਟ ਡਾਟਾ ਟ੍ਰਾਂਜ਼ੈਕਸ਼ਨ ਦੇ ਨਾਲ-ਨਾਲ ਇਹ ਫਲੈਸ਼ ਡ੍ਰਾਈਵ ਹੁਣ 125 ਜੀ. ਬੀ. ਵਰਜ਼ਨ 'ਚ ਵੀ ਮੌਜੂਦ ਹੈ। ਸੈਂਡਿਸਕ ਦੀ ਅਲਟ੍ਰਾ ਡਿਊਲ ਡ੍ਰਾਈਵ ਯੂ. ਐੱਸ. ਬੀ. ਟਾਈਪ-ਸੀ ਫਲੈਸ਼ ਡ੍ਰਾਈਵ 'ਚ ਯੂ. ਐੱਸ. ਬੀ.-ਸੀ ਤੇ ਯੂ. ਐੱਸ. ਬੀ.-ਏ ਕਨੈਕਟਰ ਲੱਗਾ ਹੋਇਆ ਹੈ। ਫਲੈਸ਼ ਡ੍ਰਾਈਵ ਦੇ ਸਲਾਈਡਰ ਦੀ ਮਦਦ ਨਾਲ ਤੁਸੀਂ ਦੋਵੇਂ ਯੂਜ਼ ਕਰ ਸਕਦੇ ਹੋ।
ਸੈਂਡਿਸਕ ਨੇ ਯੂ. ਐੱਸ. ਬੀ. 3.1 ਦੀ ਮਦਦ ਨਾਲ ਇਸ 'ਚ ਟ੍ਰਾਂਸਫਰ ਸਪੀਡ ਨੂੰ ਵਧਾ ਕੇ 150 ਐੱਮ. ਬੀ. ਪੀ. ਐੱਸ. ਕਰ ਦਿੱਤਾ ਹੈ। ਇਸ ਨੂੰ ਤੁਸੀਂ ਐਮੇਜ਼ਾਮ ਤੋਂ 16ਜੀ. ਬੀ.(19.99 ਡਾਲਰ), 32ਜੀ. ਬੀ.(29.99 ਡਾਲਰ), 64ਜੀ. ਬੀ.(39.99 ਡਾਲਰ) ਤੇ 128ਜੀ. ਬੀ. (69.99 ਡਾਲਰ)ਵੇਰੀਅੰਟਸ 'ਚ ਖਰੀਦ ਸਕਦੇ ਹੋ।
ਬਾਈਬਲ ਵਰਗੇ ਪਵਿਤਰ ਗ੍ਰੰਥ ਦੇ ਅੱਖਰਾਂ ਨੂੰ ਬਿਆਨ ਕਰਨਗੀਆਂ ਇਮੋਜੀਜ਼
NEXT STORY