ਜਲੰਧਰ- ਐਪਲ ਨੇ Meltdown ਸਕਿਓਰਿਟੀ ਬਗ ਦੇ ਖਿਲਾਫ ਪੁਰਾਣੇ ਆਪਰੇਟਿੰਗ ਸਿਸਟਮ ਨੂੰ ਬਚਾਉਣ ਲਈ ਇਕ ਨਵੀਂ ਸਕਿਓਰਿਟੀ ਅਪਡੇਟ ਜਾਰੀ ਕੀਤੀ ਹੈ। Meltdown ਇੰਟੇਲ ਨਾਲ ਚਿੱਪਸੈੱਟ ਦੀ ਵਰਤੋਂ ਕਰ ਕੇ ਡਿਵਾਈਸ ਨੂੰ ਪ੍ਰਭਾਵਿਤ ਕਰਨ ਵਾਲੀ ਇਕ ਸਰਿਓਰਿਟੀ ਅਪਡੇਟ ਹੈ ਅਤੇ ਇਸ ਨੂੰ ਇਸ ਸਾਲ ਦੀ ਸ਼ੁਰੂਆਤ 'ਚ ਜਨਤਕ ਕੀਤਾ ਗਿਆ ਸੀ। ਐਪਲ ਨੇ ਪਹਲਾਂ ਹੀ 8 ਜਨਵਰੀ ਨੂੰ Meltdown ਦੇ ਖਿਲਾਫ macOS High Sierra ਹਾਸਿਲ ਕਰਨ ਵਾਲੇ ਪੈਚ ਨੂੰ ਜਾਰੀ ਕੀਤਾ ਹੈ ਪਰ ਪੈਚ ਨੇ ਕੰਪਨੀ ਦੇ ਡੈਸਕਟਾਪ ਆਪੇਰਟਿੰਗ ਸਿਸਟਮ ਦੇ ਪੁਰਾਣੇ ਵਰਜਨ ਨੂੰ ਨਹੀਂ ਰੋਕਿਆ ਸੀ। “he Verge ਦੇ ਮੁਤਾਬਕ ਨਵੀਂ ਅਪਡੇਟ macOS Sierra version 10.12.6 ਅਤੇ El Capitan version 10.11.6 ਦੀ Meltdown ਦੇ ਮੁਕਾਬਲੇ ਪ੍ਰੋਟੈਕਟ ਕਰਦਾ ਹੈ। ਇਹ ਅਪਡੇਟ ਪੈਚ ਦੀ ਸੀਰੀਜ਼ 'ਚ ਨਵੀਂ ਹੈ, ਜੋ known vulnerability ਦੇ ਵਿਰੁੱਧ ਪ੍ਰੋਟੈਕਟ ਕਰਨ ਲਈ ਐਪਲ macOS ਅਤੇ iOS ਲਈ ਜਾਰੀ ਕੀਤੀ ਗਈ ਹੈ।
Meltdown ਅਤੇ Spectre ਦੋ ਸਭ ਤੋਂ ਮਹੱਤਵਪੂਰਨ vulnerability ਹੈ, ਜੋ Intel, AMD ਅਤੇ ARM- ਅਧਾਰਿਤ ਚਿੱਪਸੈੱਟਸ ਦੀ ਵਰਤੋਂ ਨੂੰ ਪ੍ਰਭਾਵਿਤ ਕਰਦੇ ਹਨ। ਇੰਨ੍ਹਾਂ ਦੋਵਾਂ 'ਚ Meltdown exploit ਕਰਨ ਲਈ ਸਭ ਤੋਂ ਆਸਾਨ ਹੈ ਅਤੇ ਇਹ ਕਿਸੇ ਵੀ ਹਮਲਾਵਰ ਨੂੰ low-level kernel ਮੈਮਰੀ ਤੱਕ ਪਹੁੰਚਣ ਦੀ ਅਨੁਮਤੀ ਦਿੰਦਾ ਹੈ, ਜੋ ਆਮ 'ਤੇ ਯੂਜ਼ਰਸ ਪਹੁੰਚ ਅਤੇ ਉੱਚ ਪ੍ਰੋਗਰਾਮਾਂ ਤੋਂ ਸੁਰੱਖਿਅਤ ਹੁੰਦਾ ਹੈ। ਇਸ ਮਹੀਨੇ ਦੀ ਸ਼ੁਰੂਆਤ 'ਚ ਇਕ ਚਿੱਪ ਪੱਧਰ ਦੇ ਦੋਸ਼ ਦੇ ਰੂਪ 'ਚ ਖੁਲਾਸਾ ਕੀਤਾ ਗਿਆ ਸੀ ਪਰ ਇੰਟੇਲ ਅਤੇ ਹੋਰ ਲੋਕਾਂ ਨੇ ਪੁਸ਼ਟੀ ਕੀਤੀ ਹੈ ਕਿ ਸਾਫਟਵੇਅਰ ਪੈਚ ਨਾਲ kernels ਦਾ ਅਲਗਾਵ ਰਿਮੋਟ ਅਟੈਕ ਤੋਂ ਸਾਰੇ ਉਪਕਰਣਾਂ ਦੀ ਬਚਾਅ ਲਈ ਯਤਨ ਹੋਵੇਗਾ।
ਐਪਲ ਨੇ Safari ਅਤੇ WebKit ਲਈ Spectre ਬਗ ਦੇ ਖਿਲਾਫ ਸੁਰੱਖਿਆ ਲਈ ਪੈਚ ਵੀ ਜਾਰੀ ਕੀਤਾ ਹੈ, ਜੋ JavaScript SharedArrayBuffer ਨੂੰ ਐਕਸੈਸ ਕਰਨ ਲਈ ਵੈੱਬਕਿਟ ਨਾਲ ਇਕ ਦੋਸ਼ ਦਾ ਲਾਭ ਉਠਾਉਂਦਾ ਹੈ ਅਤੇ array bounds ਹਮਲਿਆਂ ਦੀ ਵਰਤੋਂ ਕਰ ਕੇ ਪਾਵਰ ਦੇਣ ਵਾਲੀ ਇਸ ਦੀ ਏ-ਸੀਰੀਜ਼ ਚਿੱਪਸੈੱਟ ਨੂੰ Meltdown ਅਤੇ Spectre ਨਾਲ ਸਕਿਓਰਿਟੀ ਲਈ ਸਮਾਨ ਪੈਚ ਦੀ ਜ਼ਰੂਰਤ ਹੋਵੇਗੀ।
ਐਪਲ ਨੇ ਇਸ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਕਿ ਯੂਜ਼ਰਸ ਨੂੰ ਸਕਿਓਰਿਟੀ ਪੈਚ ਲਾਗੂ ਕਰਨ ਤੋਂ ਬਾਅਦ ਪ੍ਰਦਰਸ਼ਨ 'ਚ ਕੋਈ ਕਮੀ ਆਵੇਗੀ ਜਾਂ ਨਹੀਂ। ਮਾਈਕ੍ਰੋਸਾਫਟ ਨੇ ਹਾਲ ਹੀ 'ਚ ਦੱਸਿਆ ਸੀ ਕਿ ਵਿੰਡੋਜ਼ 10 ਪੀ. ਸੀ. ਨਵੇਂ ਸੀ. ਪੀ. ਯੂ. ਨਾਲ ਪ੍ਰਦਰਸ਼ਨ 'ਚ single digit drop ਦਿਖਾਈ ਦੇਣਗੇ, ਜਦਕਿ ਪੈਚ ਤੋਂ ਬਾਅਦ ਵਿੰਡੋਜ਼ 7 ਅਤੇ ਵਿੰਡੋਜ਼ 8 ਮਸ਼ੀਨਾਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣਗੇ।
ਪਿਛਲੇ ਦਿਨਾਂ ਐਪਲ ਨੇ iOS 11.25 ਵੀ ਰਿਲੀਜ਼ ਕੀਤਾ ਸੀ, ਜਿਸ 'ਚ ਹਾਲ ਹੀ 'ਚ ChaiOS texting ਬੱਗ ਦਾ ਖੁਲਾਸਾ ਹੋਇਆ। ਅਪਡੇਟ ਬਗ ਨਾਲ ਮੈਸੇਜ਼ ਐਪਲੀਕੇਸ਼ਨ ਨੂੰ ਕ੍ਰੈਸ਼ ਕਰਨ ਅਤੇ ਕਿਸੇ ਵੀ ਆਈ. ਓ. ਐੱਸ. ਡਿਵਾਈਸ ਨੂੰ ਫ੍ਰੀਜ਼ ਕਰਨ ਤੋਂ ਰੋਕਦਾ ਹੈ। ਅਪਡੇਟ ਨੂੰ ਓ. ਟੀ. ਏ. ਅਪਡੇਟ ਦੇ ਰੂਪ 'ਚ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਆਈਫੋਨ ਯੂਜ਼ਰਸ Settings -> General -> Software Update 'ਤੇ ਜਾ ਕੇ ਵੀ ਮੈਨੂਅਲ ਰੂਪ ਨਾਲ ਅਪਡੇਟ ਨੂੰ ਟ੍ਰਿਗਰ ਕਰ ਸਕਦੇ ਹੋ।
3GB ਰੈਮ ਵਾਲੇ ਇਸ ਸਮਾਰਟਫੋਨ ਦੀ ਕੀਮਤ 'ਚ ਹੋਈ ਕਟੌਤੀ
NEXT STORY