ਜਲੰਧਰ- ਅਜੇ ਤੱਕ ਤੁਸੀਂ ਹਵਾ ਤੋਂ ਬਿਜਲੀ ਬਣਦੀ ਦੇਖੀ ਹੋਵੇਗੀ ਪਰ ਹੁਣ ਹਵਾ ਤੋਂ ਪਾਣੀ ਵੀ ਬਣੇਗਾ। ਇਹ ਖਬਰ ਹੈਰਾਨ ਕਰਨ ਵਾਲੀ ਹੈ ਪਰ ਸੱਚ ਹੈ। ਹੈਦਰਾਬਾਦ ਦੇ ਰਹਿਣ ਵਾਲੇ 22 ਸਾਲਾ ਜੱਵਾਦ ਪਟੇਲ ਨੇ ਇਹ ਕਾਰਨਾਮਾ ਕਰਕੇ ਦਿਖਾਇਆ ਹੈ। ਜੱਵਾਦ ਨੇ ਇਕ ਅਜਿਹੀ ਮਸ਼ੀਨ ਤਿਆਰ ਕੀਤਾ ਹੈ ਜੋ ਹਵਾ ਨੂੰ ਪੀਣ ਯੋਗ ਪਾਣੀ 'ਚ ਬਦਲ ਦਿੰਦੀ ਹੈ।
ਇਕ ਨਿਊਜ਼ ਵੈੱਬਸਾਈਟ ਮੁਤਾਬਕ ਇਸ ਗੱਲ ਦੀ ਜਾਣਕਾਰੀ ਸਾਹਮਣੇ ਆਈ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਇਲੈਕਟ੍ਰੋਨਿਕ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਦੇ ਵਿਦਿਆਰਥੀ ਜੱਵਾਦ ਨੇ ਏਸ਼ੀਆ ਦਾ ਪਹਿਲਾ 3ਡੀ ਪ੍ਰਿੰਟੇਡ ਸੈਲਫ ਫਿਲਿੰਗ ਵਾਟਰ ਡਿਵਾਈਸ ਬਣਾਇਆ ਹੈ ਜੋ ਹਵਾ ਨੂੰ ਪੀਣ ਯੋਗ ਪਾਣੀ 'ਚ ਬਦਲ ਸਕਦੀ ਹੈ। ਬਚਪਨ ਤੋਂ ਹੀ ਟੈਕਨਾਲੋਜੀ ਪ੍ਰੇਮੀ ਰਹੇ ਜੱਵਾਦ ਨੇ ਕਈ ਇਲੈਕਟ੍ਰੋਨਿਕ ਅਤੇ ਰੋਬੋਟਿਕਸ ਮੁਕਾਬਲੇ ਵੀ ਜਿੱਤੇ ਹਨ।
ਕਿਸਾਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖ ਕੇ ਬਣਾਈ ਗਈ ਹੈ ਇਹ ਐਪ
NEXT STORY