ਇੰਟਰਨੈਸ਼ਨਲ ਡੈਸਕ- ਟੈਕਨਾਲੌਜੀ ਦੇ ਖੇਤਰ 'ਚ ਚੀਨ ਨੂੰ ਇਕ ਵਿਕਸਿਤ ਦੇਸ਼ ਮੰਨਿਆ ਗਿਆ ਹੈ। ਜਿਹੜੀਆਂ ਮਸ਼ੀਨਾਂ ਜਾਂ ਉਪਕਰਨ ਬਣਾਉਣਾ ਕਈ ਦੇਸ਼ਾਂ ਲਈ ਹਾਲੇ ਵੀ ਇਕ ਸੁਪਨਾ ਹੈ, ਉਨ੍ਹਾਂ ਨੂੰ ਚੀਨ ਇਸ ਸਮੇਂ ਬਣਾ ਕੇ ਵਰਤ ਵੀ ਰਿਹਾ ਹੈ। ਇਸੇ ਦੌਰਾਨ ਚੀਨ ਤੋਂ ਇਕ ਅਜਿਹੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੂੰ ਸੁਣ ਕੇ ਹਰ ਕੋਈ ਦੰਗ ਰਹਿ ਗਿਆ ਹੈ।
ਚੀਨ ਨੇ ਸ਼ਿਨਜਿਆਂਗ ਦੇ ਅਰਾਲ ਸ਼ਹਿਰ ਵਿੱਚ ਇੱਕ ਅਤਿ-ਆਧੁਨਿਕ 'ਮਨੁੱਖ ਰਹਿਤ' (unmanned) ਟੈਕਸਟਾਈਲ ਫੈਕਟਰੀ ਸ਼ੁਰੂ ਕੀਤੀ ਹੈ, ਜੋ ਪੂਰੀ ਤਰ੍ਹਾਂ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਅਤੇ ਆਟੋਮੇਸ਼ਨ 'ਤੇ ਆਧਾਰਿਤ ਹੈ। 23 ਦਸੰਬਰ ਨੂੰ ਜਾਰੀ ਕੀਤੀ ਗਈ ਇਕ ਵੀਡੀਓ 'ਚ ਦਿਖਾਇਆ ਗਿਆ ਹੈ ਕਿ ਇਹ ਫੈਕਟਰੀ ਬਿਨਾਂ ਕਿਸੇ ਮਨੁੱਖੀ ਦਖਲ ਦੇ ਦਿਨ-ਰਾਤ ਕੰਮ ਕਰ ਰਹੀ ਹੈ।
ਇਸ ਫੈਕਟਰੀ ਵਿੱਚ 5,000 AI-ਸੰਚਾਲਿਤ ਲੂਮਜ਼ ਲਗਾਏ ਗਏ ਹਨ, ਜੋ ਲਗਾਤਾਰ ਬਿਨਾਂ ਰੁਕੇ ਹਰ ਦਿਨ ਚੱਲਦੇ ਹਨ। ਇੱਥੇ ਇੱਕ ਵੀ ਇਨਸਾਨ ਮੌਜੂਦ ਨਹੀਂ ਹੁੰਦਾ ਅਤੇ ਸਾਰਾ ਨਿਰਮਾਣ ਕਾਰਜ ਮਸ਼ੀਨਾਂ ਦੁਆਰਾ ਹੀ ਕੀਤਾ ਜਾਂਦਾ ਹੈ। ਜਾਣਕਾਰੀ ਅਨੁਸਾਰ ਇਹ ਫੈਕਟਰੀ 11 ਦਸੰਬਰ ਤੋਂ ਚਾਲੂ ਹੈ ਅਤੇ ਬਹੁਤ ਹੀ ਕੁਸ਼ਲਤਾ ਤੇ ਸਥਿਰਤਾ ਨਾਲ ਕੱਪੜੇ ਦੇ ਵੱਡੇ ਰੋਲ ਤਿਆਰ ਕਰ ਰਹੀ ਹੈ।
ਇਹ ਪ੍ਰੋਜੈਕਟ 'ਸ਼ਿਨਜਿਆਂਗ ਪ੍ਰੋਡਕਸ਼ਨ ਐਂਡ ਕੰਸਟ੍ਰਕਸ਼ਨ ਕੋਰਪਸ' ਦੁਆਰਾ ਬਣਾਇਆ ਗਿਆ ਹੈ, ਜੋ ਪਹਿਲਾਂ ਹੀ ਅਮਰੀਕੀ ਪਾਬੰਦੀਆਂ ਦਾ ਸਾਹਮਣਾ ਕਰ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਫੈਕਟਰੀ ਅਮਰੀਕਾ ਦੇ 'ਉਈਗਰ ਫੋਰਸਡ ਲੇਬਰ ਪ੍ਰੀਵੈਂਸ਼ਨ ਐਕਟ' ਵਰਗੇ ਕਾਨੂੰਨਾਂ ਦੇ ਜਵਾਬ ਵਿੱਚ ਖੜ੍ਹੀ ਕੀਤੀ ਗਈ ਹੈ, ਜੋ ਸ਼ਿਨਜਿਆਂਗ ਦੇ ਕੱਪੜਾ ਉਦਯੋਗ ਨੂੰ ਨਿਸ਼ਾਨਾ ਬਣਾਉਂਦੇ ਹਨ।
ਸੋਸ਼ਲ ਮੀਡੀਆ ਪਲੇਟਫਾਰਮ 'X' ਉੱਤੇ ਇਸ ਵੀਡੀਓ ਨੂੰ ਕਾਫ਼ੀ ਸ਼ੇਅਰ ਕੀਤਾ ਜਾ ਰਿਹਾ ਹੈ। ਚਰਚਾ ਹੈ ਕਿ ਜਿੱਥੇ ਅਮਰੀਕਾ ਵਿੱਚ ਵੱਖ-ਵੱਖ ਏਜੰਸੀਆਂ ਤੋਂ ਮਨਜ਼ੂਰੀਆਂ ਲੈਣ ਕਾਰਨ ਅਜਿਹੀ ਫੈਕਟਰੀ ਬਣਾਉਣ ਵਿੱਚ 7 ਸਾਲ ਲੱਗ ਸਕਦੇ ਹਨ, ਉੱਥੇ ਚੀਨ ਨੇ AI ਦੀ ਵਰਤੋਂ ਕਰਕੇ ਇਸ ਨੂੰ ਤਿਆਰ ਕਰ ਲਿਆ ਹੈ।
17 ਸਾਲਾਂ ਬਾਅਦ ਲੰਡਨ ਤੋਂ ਬੰਗਲਾਦੇਸ਼ ਪਰਤਣਗੇ ਤਾਰਿਕ ਰਹਿਮਾਨ, ਹਾਈ ਅਲਰਟ 'ਤੇ ਸੁਰੱਖਿਆ ਏਜੰਸੀਆਂ
NEXT STORY