ਜਲੰਧਰ- Sennheiser ਨੇ ਐੱਚ. ਡੀ. 200 ਪ੍ਰੋ ਕਲੋਜ਼ਡ ਬੈਕਕਵਰ ਈਅਰ ਹੈੱਡਫੋਨਜ਼ ਨੂੰ ਭਾਰਤ 'ਚ ਲਾਂਚ ਕੀਤਾ ਹੈ। ਇਹ ਹੈੱਡਫੋਨਜ਼ Sennheiser ਦੇ ਆਨਲਾਈਨ ਸਟੋਰ 'ਤੇ ਉਪਲੱਬਧ ਹੈ ਅਤੇ ਇਨ੍ਹਾਂ ਦੀ ਕੀਮਤ 6,490 ਰੁਪਏ ਹੈ। Sennheiser ਐੱਚ. ਡੀ. ਪ੍ਰੋ ਕੰਪਨੀ ਦੀ ਐੱਚ. ਡੀ. 4x1 ਸੀਰੀਜ਼ ਦਾ ਸਫਲ ਵਰਜਨ ਹੈ।
ਕੰਪਨੀ ਨੇ ਐੱਚ. ਡੀ. 200 ਪ੍ਰੋ 'ਚ ਸਾਫਟ ਈਅਰ ਅਤੇ ਹੈੱਡਬੈਂਡ ਕੁਸ਼ਨਸ ਦਾ ਪ੍ਰਯੋਗ ਕੀਤਾ ਹੈ, ਜਿਸ ਨਾਲ ਇਹ ਬਿਹਤਰ ਤਰੀਕੇ ਨਾਲ ਫਿੱਟ ਹੋਣ ਦੇ ਨਾਲ-ਨਾਲ ਕੰਫਰਟ ਵੀ ਪ੍ਰਦਾਨ ਕਰਦੇ ਹਨ। ਇਸ 'ਚ 2 ਮੀਟਰ ਸਟ੍ਰੈਟ, ਸਿੰਗਲ-ਸਾਈਡਿਡ ਟੈਂਗਲ ਫ੍ਰੀ ਕੇਬਲ ਲੱਗੀ ਹੈ ਅਤੇ ਇਹ ਹੈੱਡਫੋਨਜ਼ 6.3 ਐੱਮ. ਐੱਮ. ਸਟੀ੍ਰਰਿਓ ਅਡਾਪਟਰ ਨਾਲ ਆਉਂਦੇ ਹਨ। ਜਿੱਥੋ ਤੱਕ ਫ੍ਰੀਕਵੇਂਸੀ ਦੀ ਗੱਲ ਕਰੀਏ ਤਾਂ Sennheiser ਐੱਚ. ਡੀ. 200 ਪ੍ਰੋ 20-200008੍ਰ ਦੀ ਪ੍ਰੀਕਿਰਿਆ ਦਿੰਦੇ ਹਨ। ਬਿਨਾ ਕੇਬਲ ਦੇ ਇਨ੍ਹਾਂ ਹੈੱਡਫੋਨਜ਼ ਦਾ ਵਜਨ 184 ਗ੍ਰਾਮ ਹੈ।
ਜ਼ਿਕਰਯੋਗ ਹੈ ਕਿ Sennheiser ਨੇ ਸੀ. ਈ. ਐੱਸ. 2017 'ਚ Sennheiser ਐੱਚ. ਡੀ. 1 ਇਨ-ਈਅਰ ਵਾਇਰਲੈੱਸ, ਐੱਚ. ਡੀ. 4.50 ਵਾਇਰਲੈੱਸ ਅਤੇ ਐੱਚ. ਡੀ. 4.40 ਵਾਇਰਲੈੱਸ ਹੈੱਡਫੋਨਜ਼ ਨੂੰ ਪੇਸ਼ ਕੀਤਾ ਹੈ। ਇਸ ਤੋਂ ਇਲਾਵਾ ਕੰਪਨੀ ਨੇ ਇਸ ਟੈਕ ਇਵੈਂਟ 'ਚ ਨਵੇਂ Ambeo Smart Surround ਨੂੰ ਵੀ ਪੇਸ਼ ਕੀਤਾ ਹੈ, ਜਿਸ 'ਚ ਆਡੀਓ ਰਿਕਾਰਡਿੰਗ ਲਈ 2 ਮਾਈਕ੍ਰੋਸਫੋਨਜ਼ ਲੱਗੇ ਹਨ। ਐੱਚ. ਡੀ. 1 ਇਨ-ਈਅਰ ਵਾਇਰਲੈੱਸ ਹੈੱਡਸੈੱਟ ਅਤੇ ਐੱਚ. ਡੀ. 4.50 ਵਾਇਰਲੈੱਸ ਹੈੱਡਸੈੱਟ ਦੀ ਕੀਮਤ 199.95 ਡਾਲਰ (ਲਗਭਗ 13,500 ਰਪਿਏ) ਅਤੇ ਐੱਚ. ਡੀ. 4.40 ਵਾਇਰਲੈੱਸ ਹੈੱਡਸੈੱਟ ਦੀ ਕੀਮਤ 149.95 ਡਾਲਰ (ਕਰੀਬ 10,200 ਰੁਪਏ) ਰੱਖੀ ਗਈ ਹੈ।
ਸੂਰਜੀ ਊਰਜਾ ਬਣ ਸਕਦੀ ਹੈ ਸਭ ਤੋਂ ਸਸਤੀ ਊਰਜਾ
NEXT STORY