ਜਲੰਧਰ- LG G6 ਦੇ ਲਾਂਚ ਹੋਣ 'ਚ 10 ਦਿਨ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ ਅਤੇ ਕੰਪਨੀ ਆਪਣੇ ਫਲੈਗਸ਼ਿਪ ਸਮਾਰਟਫੋਨ ਨੂੰ ਲਗਾਤਾਰ ਸੁਰਖੀਆਂ 'ਚ ਬਣਾਈ ਰੱਖਣਾ ਚਾਹੁੰਦੀ ਹੈ। LG ਹਰ ਰੋਜ਼ 'ਨਵੇਂ ਟੀਜ਼ਰ' ਜਾਰੀ ਕਰ ਰਹੀ ਹੈ ਅਤੇ ਨਵੇਂ ਟੀਜ਼ਰ 'ਚ G6 ਦੇ ਪੂਰੀ ਤਰ੍ਹਾਂ ਫੁੱਲਵਿਜ਼ਨ ਡਿਸਪਲੇ ਨਾਲ ਯੂ. ਐਕਸ ਬਦਲਾਅ ਦੀ ਜਾਣਕਾਰੀ ਦਿੱਤੀ ਗਈ ਹੈ।
ਐੱਲ. ਜੀ. ਨੇ ਵੀਰਵਾਰ ਨੂੰ ਇਕ ਹੋਰ ਟੀਜ਼ਰ ਜਾਰੀ ਕੀਤਾ ਹੈ ਜਿਸ 'ਚ ਪਹਿਲੀ ਵਾਰ ਪੂਰੀ ਤਰ੍ਹਾਂ ਨਵਾਂ ਯੂ. ਐਕਸ 6.0 ਪਹਿਲੀ ਵਾਰ ਨਜ਼ਰ ਆ ਰਿਹਾ ਹੈ। ਇਸ 'ਚ 5.7-ਇੰਚ ਕਵਾਡ ਐੱਚ. ਡੀ. + (1440x2880 ਪਿਕਸਲ) ਡਿਸਪਲੇ ਹੋਵੇਗੀ ਜੋ 18:9 ਦੇ ਅਨੁਪਾਤ 'ਚ ਹੋ ਸਕਦੀ ਹੈ। ਕੰਪਨੀ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਐੱਲ. G6 ਫੁੱਲਵਿਜ਼ਨ ਡਿਸਪਲੇ ਨਾਲ ਆਵੇਗਾ, ਜਿਸ ਨੂੰ ਪੂਰੀ ਸਕਰੀਨ ਦਾ ਫਾਇਦਾ ਮਿਲੇਗਾ। ਯੂ. ਐਕਸ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ, ਜਿਸ ਨਾਲ ਇਹ ਸਮਾਰਟਫੋਨ ਦੇ ਅਗਲੇ ਹਿੱਸੇ ਨੂੰ ਪੂਰੀ ਤਰ੍ਹਾਂ ਤੋਂ ਕਵਰ ਕਰ ਲਵੇ।
ਐੱਲ. ਜੀ ਨੇ ਜ਼ੋਰ ਦਿੰਦੇ ਹੋਏ ਕਿਹਾ ਹੈ ਕਿ G6 ਸਮਾਰਟਫੋਨ 'ਚ ਫੁੱਲਵਿਜ਼ਨ ਡਿਸਪਲੇ ਨਾਲ ਯੂਜ਼ਰਸ ਨੂੰ ਨਵਾਂ ਵਿਊਇੰਗ ਐਕਸਪੀਰੀਅੰਸ ਮਿਲੇਗਾ। ਕੰਪਨੀ ਮੁਤਾਬਕ ਵੈੱਬ ਸਰਫਿੰਗ, ਈ-ਬੁੱਕ ਪੜਨ, ਵੀਡੀਓ ਦੇਖਣ ਜਾਂ ਫਿਰ ਗੇਮ ਖੇਡਦੇ ਸਮੇਂ ਸਕਰੀਨ ਦੇ ਉੱਪਰਲੇ ਅਤੇ ਹੇਠਲੇ ਹਿੱਸੇ 'ਚ ਜ਼ਿਆਦਾ ਜਾਣਕਾਰੀ ਮਿਲੇਗੀ। ਇਹ ਫੋਨ ਅਜਿਹੇ ਫੀਚਰ ਨਾਲ ਆਵੇਗਾ, ਜਿਸ ਨਾਲ ਯੂਜ਼ਰ 16:9 ਅਨੁਪਾਤ ਵਾਲੇ ਕੰਟੇਟ ਨੂੰ 18:9 ਦੇ ਫਾਰਮਟ 'ਚ ਦੇਖ ਸਕਣਗੇ।
ਐੱਲ. ਜੀ. ਯੂ. ਐਕਸ 6.0 ਇਕ ਚੌਕੋਰ ਕੈਮਰਾ ਫੀਚਰ ਨਾਲ ਆਵੇਗਾ, ਜਿਸ ਨਾਲ 18:9 ਡਿਸਪਲੇ ਨੂੰ ਦੋ ਪਰਫੈਕਟ ਸਕਵਾਇਰ 'ਚ ਵਿਭਾਜਿਤ ਕੀਤਾ ਜਾ ਸਕੇਗਾ। ਇਸ ਨਾਲ ਯੂਜ਼ਰ ਉਸ ਵਿੰਡੋ 'ਚ ਤਸਵੀਰ ਨੂੰ ਸ਼ੂਟ ਕਰ ਕੇ ਉਸ ਨੂੰ ਰੀਵੀਊ ਵੀ ਕਰ ਸਕੋਗੇ। ਇਹ ਫੀਚਰ ਇੰਸਟਾਗ੍ਰਾਮ ਐਪ 'ਚ ਉਪਲੰਬਧ ਰਿਹਾ ਹੈ। ਯੂ. ਐਕਸ. 6.0 ਇਕ ਫੂਡ ਮੋਡ ਵੀ ਆਫਰ ਕਰੇਗਾ ਅਤੇ ਯੂਜ਼ਰ 2 ਤੋਂ 100 ਤਸਵੀਰਾਂ ਇਕ ਲੂਪ 'ਚ ਇਕੱਠਾ ਕਰ ਕੇ ਜ਼ਿਫ ਇਮੇਜ਼ ਬਣਾ ਸਕੇਣਗੇ ਅਤੇ ਕਈ ਸਾਰੇ ਸਕਵਾਇਰ ਤਸਵੀਰਾਂ ਨੂੰ ਇਕੱਠਾ ਕਰ ਕੇ ਲਾਕ ਸਕਰੀਨ 'ਤੇ ਉਸ ਨੂੰ ਕੋਲਾਜ ਵਾਲਪੇਪਰ ਦੀ ਤਰ੍ਹਾਂ ਇਸਤੇਮਾਲ ਕਰ ਪਾਉਮਗੇ। ਐੱਲ. ਜੀ. 'ਐਂਡਰਾਇਡ ਮਲਟੀ ਟਾਸਕਿੰਗ' ਫੀਚਰ ਦੀ ਵੀ ਤਕੀਰ ਕਰ ਰਹੀ ਹੈ, ਜਿਸ ਨਾਲ ਯੂਜ਼ਰ ਸਪਿਲਿਟ ਸਕਰੀਨ ਮੋਡ 'ਚ ਹੀ ਸਾਰੇ ਐਪ ਖੋਲ੍ਹ ਸਕਣਗੇ।
7 ਸਾਲ ਦੀ ਕੁੜੀ ਕਰਨਾ ਚਾਹੁੰਦੀ ਹੈ ਗੂਗਲ 'ਚ ਨੌਕਰੀ : CEO ਨੂੰ ਲਿਖਿਆ ਪੱਤਰ
NEXT STORY