ਜਲੰਧਰ— ਚੈੱਕ ਗਣਾਰਾਜ ਦੀ ਆਟੋਮੋਬਾਇਲ ਕੰਪਨੀ ਸਕੌਡਾ ਜਲਦ ਹੀ ਡੀ-ਸੇਗਮੈਂਟ ਮਤਲਬ ਵੱਡੀ ਅਤੇ ਲਗਜ਼ਰੀ ਕਾਰਾਂ ਦੇ ਸੇਗਮੈਂਟ 'ਚ ਨਵੀਂ ਕਰਾਸਓਵਰ ਐੱਸ. ਯੂ. ਵੀ ਲੈ ਕੇ ਆਉਣ ਵਾਲੀ ਹੈ। ਸਕੌਡਾ ਨੇ ਆਪਣੀ ਵੱਡੀ ਮਤਲਬ ਫੁੱਲ ਸਾਇਜ਼ ਐੱ.ਯੂ. ਵੀ ਦੇ ਨਾਮ ਤੋਂ ਪਰਦਾ ਚੁੱਕ ਦਿੱਤਾ ਹੈ। ਇਸ ਕਾਰ ਦਾ ਨਵਾਂ ਨਾਮ ਹੈ 'Kodiak' ਅਤੇ ਇਹ ਕਾਰ ਇਸੇ ਨਾਮ ਨਾਲ ਵਿਕਰੀ ਲਈ ਆਵੇਗੀ। (Kodiak) ਨੂੰ ਸਾਲ 2017 'ਚ ਲਾਂਚ ਕੀਤਾ ਜਾਵੇਗਾ। ਆਟੋਬਿਲਡ ਦੀ ਰਿਪੋਰਟ ਦੇ ਮਤਾਬਕ ਕੋਡਿਏਕ ਨੂੰ 2016 - ਪੈਰਿਸ ਮੋਟਰ ਸ਼ੋਅ 'ਚ ਪੇਸ਼ ਕੀਤਾ ਜਾਵੇਗਾ। kodiak ਦੇ ਭਾਰਤ 'ਚ ਵੀ ਲਾਂਚ ਹੋਣ ਦੀ ਉਮੀਦ ਹੈ। ਇਥੇ ਇਸ ਦਾ ਮੁਕਾਬਲਾ ਨਵੀਂ ਫੋਰਡ ਅੰਡੈਵਰ ਅਤੇ ਟੋਇਟਾ ਦੀ ਨਵੀਂ ਫਾਰਚਿਊਨਰ ਨਾਲ ਹੋਵੇਗਾ।
ਇਸ ਕਾਰ 'ਚ ਆਲ ਵ੍ਹੀਲ ਡ੍ਰਾਈਵ (AWD) ਵੀ ਇਸ 'ਚ ਮਿਲੇਗਾ। ਪਰ ਓਵਰਆਲ ਡਾਇਮੈਂਸ਼ਨ 'ਚ ਇਹ ਕਾਰ ਨਵੀਂ ਫੋਰਡ ਅੰਡੈਵਰ (ford endeavour ) ਤੋਂ 200ਐੱਮ. ਐੱਮ ਛੋਟੀ ਹੋਵੇਗੀ। ਇੰਜ਼ਣ ਦੀ ਗੱਲ ਕੀਤੀ ਜਾਵੇ ਤਾਂ ਇਸ 'ਚ 1.4-ਲਿਟਰ ਤੋਂ ਲੈ ਕੇ 2.0-ਲਿਟਰ ਤੱਕ ਦੀ ਰੇਂਜ 'ਚ ਹੋਣਗੇ। ਇਸ 'ਚ ਪਟਰੋਲ (ਟੀ. ਐੱਸ. ਆਈ) ਅਤੇ ਟਰਬੋ-ਡੀਜ਼ਲ (ਟੀ. ਡੀ. ਆਈ) ਦੋਨੋਂ ਇੰਜਣ ਮਿਲਣਗੇ । ਇਹ ਐਸ ਯੂ. ਵੀ 7 ਸੀਟਰ, 7-ਸਪੀਡ ਡੀ. ਐੱਸ. ਜੀ ਅਤੇ 6-ਸਪੀਡ ਮੈਨੂਅਲ ਗਿਅਰ ਬਾਕਸ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ।
ਇਸ 'ਚ ਨਵੀਂ ਸਕੋਡਾ ਸੁਪਰਬ ਵਰਗੀ ਡਿਜ਼ਾਇਨ ਥੀਮ ਦੇਖਣ ਨੂੰ ਮਿਲੇਗੀ ।ਕੰਪਨੀ ਮੁਤਾਬਕ ਇਹ ਐੱਸ. ਯੂ. ਵੀ ਸਾਇਜ, ਪਰਫਾਰਮੇਨਸ ਅਤੇ ਮਜ਼ਬੂਤੀ ਦੇ ਮਾਮਲੇ 'ਚ ਆਪਣੇ ਨਾਮ ਨਾਲ ਠੀਕ ਸਾਬਿਤ ਕਰੇਗੀ।
ਤੁਹਾਡੀ ਬਾਂਹ ਨੂੰ ਇਕ ਟੱਚਪੈਡ 'ਚ ਬਦਲ ਸਕਦੀ ਹੈ ਇਹ ਟੈਕਨਾਲੋਜੀ (ਵੀਡੀਓ)
NEXT STORY