ਆਟੋ ਡੈਸਕ– ਸਕੋਡਾ ਇੰਡੀਆ ਨੇ ਭਾਰਤ ’ਚ ਓਕਟਾਵੀਆ ਦਾ Corporate ਐਡੀਸ਼ਨ ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ 15.49 ਲੱਖ ਰੁਪਏ ਰੱਖੀ ਗਈ ਹੈ। ਸਕੋਡਾ ਦੀ ਇਹ ਕਾਰ ਬੇਸ ਐਂਟਰੀ ਲੈਵਲ ਮਾਡਲ ਦੀ ਕਾਰ ਹੈ ਜੋ ਪੈਟਰੋਲ ਅਤੇ ਡੀਜ਼ਲ ਦੋਵਾਂ ਵੇਰੀਐਂਟ ’ਚ ਉਪਲੱਬਧ ਹੈ। ਸਕੋਡਾ ਸੁਪਰਬ Corporate Edition ਦੀ ਤਰ੍ਹਾਂ ਹੀ ਇਹ ਮਾਡਲ ਵੀ ਕੁਝ ਚੁਣੇ ਹੋਏ ਗਾਹਕਾਂ ਲਈ ਬਾਜ਼ਾਰ ’ਚ ਉਪਲੱਬਧ ਹੋਵੇਗਾ। ਹਾਲਾਂਕਿ ਇਸ ਮਾਡਲ ਨੂੰ ਸਿਰਫ ਕੈਂਡੀ ਅਤੇ ਵਾਈਟ ਦੇ ਮੇਲ ਨਾਲ ਪੇਸ਼ ਕੀਤਾ ਗਿਆ ਹੈ। ਸਕੋਡਾ ਓਕਟਾਵੀਆ ਕਾਰਪੋਰੇਟ ਐਡੀਸ਼ਨ ਦੇ ਫੀਚਰਜ਼ ਸਟਾਈਲ ਵੇਰੀਐਂਟ ਤੋਂ ਲਏ ਗਏ ਹਨ। ਨਵੀਂ ਕਾਰ ’ਚ ਐੱਲ.ਈ.ਡੀ. ਡੀ.ਆਰ.ਐੱਲ. ਨਾਲ ਲੈਸ ਕਵਾਡਰਾ ਹੈੱਡਲੈਂਪਸ, 16-ਇੰਚ ਦੇ ਵੇਲੋਰਮ ਅਲੌਏ ਵ੍ਹੀਲ ਅਤੇ ਸਕੋਡਾ ਦੀ ਸਿਗਨੇਚਰ ਰੂਫਲਾਈਨ ਦੇ ਨਾਲ ਸਾਈਡ ’ਚ ਸ਼ਾਰਪ ਕੱਟ ਟੋਰੰਡੋ ਲਾਈਨਸ ਆਦਿ ਦਿੱਤੇ ਗਏ ਹਨ। ਕਾਰ ਦੇ ਰੀਅਰ ’ਚ ਸੀ ਸ਼ੇਪ ਐੱਲ.ਈ.ਡੀ. ਟੇਲਲੈਂਪਸ ਦਿੱਤੇ ਗਏ ਹਨ।
ਕਾਰ ਦੇ ਕੈਬਿਨ ’ਚ ਵੀ ਬੇਸ ਸਟਾਈਲ ਟ੍ਰਿਮ ਦੇ ਨਾਲ ਸੈਂਟਰ ਕੰਸੋਲ, ਡਿਊਲ ਟੋਨ ਡੋਰ ਪੈਨਲ, ਆਨਿਕਸ ਲਿਵੋਰੀ ਫਰੰਟ ਡੈਸ਼ਬੋਰਡ ਅਤੇ ਪ੍ਰੀਮੀਅਮ ਬੇਜ਼ ਅਪਹੋਲਸਟਰੀ ਦਿੱਤੀ ਗਈ ਹੈ। ਕਾਰ ਦੇ ਡੈਸ਼ਬੋਰਡ ’ਤੇ 6.5-ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ (ਐਪਲ ਕਾਰ ਪਲੇਅ ਅਤੇ ਐਂਡਰਾਇਡ ਆਟੋ ਨਾਲ ਲੈਸ) ਦਿੱਤਾ ਗਿਆ ਹੈ। ਇਸ ਤੋਂ ਇਲਾਵਾ 2 ਜੋਨ ਕਲਾਈਮੇਟ ਕੰਟਰੋਲ, 4 ਏਅਰਬੈਗਸ, ਏ.ਬੀ.ਐੱਸ. ਦੇ ਨਾਲ ਈ.ਬੀ.ਡੀ., ਬ੍ਰੇਕ ਅਸਿਸਟ, ਸਪੀਡ ਰੈਗੁਲੇਸ਼ਨ, ਇਲੈਕਟ੍ਰੋਨਿਕ ਡਿਫਰੈਂਸ਼ੀਅਲ ਲੌਕ, ਇਲੈਕਟ੍ਰੋਨਿਕ ਸਟੇਬਿਲਟੀ ਕੰਟਰੋਲ ਆਦਿ ਦਿੱਤੇ ਗਏ ਹਨ।
ਸਕੋਡਾ ਓਕਟਾਵੀਆ ਕਾਰਪੋਰੇਟ ਐਡੀਸ਼ਨ ’ਚ 1.4 ਲੀਟਰ ਦਾ ਟੀ.ਐੱਸ.ਆਈ. ਪੈਟਰੋਲ ਇੰਜਣ ਅਤੇ 2.0 ਲੀਟਰ ਦਾ ਟੀ.ਡੀ.ਆਈ. ਡੀਜ਼ਲ ਇੰਜਣ ਦਿੱਤਾ ਗਿਆ ਹੈ। ਇਸ ਦਾ ਪੈਟਰੋਲ ਇੰਜਣ 148 ਬੀ.ਐੱਚ.ਪੀ. ਦੀ ਪਾਵਰ ਅਤੇ 250 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਉਥੇ ਹੀ ਇਸ ਦਾ ਡੀਜ਼ਲ ਇੰਜਣ 141 ਬੀ.ਐੱਚ.ਪੀ. ਦੀ ਪਾਵਰ ਅਤੇ 320 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਕਾਰ ਦੇ ਦੋਵਾਂ ਹੀ ਇੰਜਣਾਂ ਨੂੰ ਸਟੈਂਡਰਡ 6-ਸਪੀਡ ਮੈਨੁਅਲ ਟਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ।
ਸ਼ਾਓਮੀ ਨੇ ਲਾਂਚ ਕੀਤਾ Redmi 7, ਜਾਣੋ ਕੀਮਤ ਤੇ ਫੀਚਰਜ਼
NEXT STORY