ਗੈਜੇਟ ਡੈਸਕ—ਘਰੇਲੂ ਮੋਬਾਇਲ ਐਕਸੈੱਸਰੀਜ਼ ਕੰਪਨੀ ਐਂਬ੍ਰੇਨ ਨੇ ਸਮਾਰਟ ਹੋਮ ਡਿਵਾਈਸੇਜ 'ਸਮਾਰਟ ਪਲੱਗਸ ASP-10 ਅਤੇ ASP-16 ਦੀ ਨਵੀਂ ਰੇਂਜ ਭਾਰਤ 'ਚ ਲਾਂਚ ਕੀਤੀ ਹੈ। ਐਂਬ੍ਰੇਨ ਦੇ ਇਨ੍ਹਾਂ ਸਮਾਰਟ ਪਲੱਗਸ ਨੂੰ ਤੁਸੀਂ ਦੁਨੀਆ ਦੇ ਕਿਸੇ ਵੀ ਕੋਣੇ 'ਚ ਬੈਠ ਕੇ ਕੰਟਰੋਲ ਕਰ ਸਕਦੇ ਹੋ। ਸਮਾਰਟ ਪਲੱਗਸ ਨੂੰ ASP-10 ਅਤੇ ASP-16 'ਚ ਐਮਾਜ਼ੋਨ ਐਲੈਕਸਾ, ਗੂਗਲ ਅਸਿਸਟੈਂਟ ਅਤੇ ਕਲਾਊਡ ਸਰਵਿਸ ਆਈ.ਐੱਫ.ਟੀ.ਟੀ.ਟੀ. ਦਾ ਸਪੋਰਟ ਦਿੱਤਾ ਗਿਆ ਹੈ। ਘਰ ਦੀ ਲੁੱਕ ਨੂੰ ਬਿਹਤਰ ਰੱਖਣ ਲਈ ਇਨ੍ਹਾਂ ਸਮਾਰਟ ਪਲੱਗਸ ਦੇ ਡਿਜ਼ਾਈਨ ਨੂੰ ਕਾਫੀ ਕੰਮਪੈਕਟ ਬਣਾਇਆ ਗਿਆ ਹੈ। ਸਮਾਰਟ ਪਲੱਗ ASP-10 ਦਾ ਇਸਤੇਮਾਲ ਛੋਟੇ ਅਤੇ ਮੀਡੀਅਮ ਆਕਾਰ ਦੇ ਇਲੈਕਟ੍ਰਿਕਲ ਅਪਲਾਇੰਸੇਜ ਲਈ ਹੋ ਸਕੇਗਾ ਜਿਨ੍ਹਾਂ 'ਚ 1 ਏ ਦੀ ਰੇਟੇਡ ਪਾਵਰ ਨਾਲ ਏਅਰ ਕੰਡੀਸ਼ਨਰ ਅਤੇ ਮਾਈਕ੍ਰੋਵੇਵ ਓਵਨ ਸ਼ਾਮਲ ਹਨ।
ਇਨ੍ਹਾਂ ਦੋਵਾਂ ਸਮਾਰਟ ਪਲੱਗ 'ਚ ਵਾਈ-ਫਾਈ ਦਾ ਸਪੋਰਟ ਦਿੱਤਾ ਗਿਆ ਹੈ। ਅਜਿਹੇ 'ਚ ਲੈਂਪ ਅਤੇ ਹੀਟਰ ਵਰਗੇ ਉਪਕਰਣਾਂ ਦਾ ਇਸਤੇਮਾਲ ਕਰਨ ਲਈ ਤਾਰਾਂ ਅਤੇ ਹਬ ਦੀ ਜ਼ਰੂਰਤ ਨਹੀਂ ਹੈ। ਸਮਾਰਟ ਪਲੱਗ ਨੂੰ ਟਾਈਪ-ਡੀ ਮੇਲ, 3 ਪਿਨ ਪਲੱਗ ਨਾਲ ਡਿਜ਼ਾਈਨ ਕੀਤਾ ਗਿਆ ਹੈ। ਇਸ ਪਲੱਗ 'ਚ ਐਂਬ੍ਰੇਨ ਸਮਾਰਟ ਲਾਈਫ ਐਪ ਨਾਲ ਕਿਸੇ ਇਕ ਉਪਕਰਣ ਜਾਂ ਕਈ ਇਲੈਕਟ੍ਰਾਨਿਕ ਅਪਲਾਇੰਸੇਜ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਐਪ ਨਾਲ ਕੁਨੈਕਟ ਡਿਵਾਈਸੇਜ ਨੂੰ ਦੁਨੀਆ ਦੇ ਕਿਸੇ ਵੀ ਹਿੱਸੇ ਨਾਲ ਕੰਰਟੋਲ ਕੀਤਾ ਜਾ ਸਕਦਾ ਹੈ। ਇਸ ਐਪ 'ਚ ਮਲਟੀਪਲ ਡਿਵਾਈਸ ਕੰਟਰੋਲ ਫੀਚਰ ਵੀ ਹੈ।
ASP-10 ਅਤੇ ASP-16 ਪਲੱਗ ਤੁਹਾਡੇ ਫੋਨ ਤੋਂ ਲੈ ਕੇ ਟੈਬਲੇਟ ਤੱਕ 'ਚ ਬਿਜਲੀ ਦੀ ਖਪਤ ਨੂੰ ਟਰੈਕ ਕਰਦੇ ਹਨ। ਇਹ ਪਲੱਗ ਤੁਹਾਨੂੰ ਦੱਸ ਸਕਦਾ ਹੈ ਕਿ ਲੈਪਟਾਪ ਅਤੇ ਫੋਨ ਨੂੰ ਚਾਰਜ ਕਰਨ 'ਚ ਕਿੰਨੀ ਯੂਨਿਟ ਬਿਜਲੀ ਦੀ ਖਪਤ ਹੋਈ। ਇਹ ਪਲੱਗ ਵੋਲਟੇਜ਼ 'ਚ ਅਚਾਨਕ ਵਾਧਾ ਹੋਣ ਅਤੇ ਓਵਰਚਾਰਜਿੰਗ ਹੋਣ 'ਤੇ ਵੀ ਡਿਵਾਈਸ ਨੂੰ ਸੁਰੱਖਿਅਤ ਰੱਖਦੇ ਹਨ। ASP-10 ਪਲੱਸ ਦੀ ਕੀਮਤ 899 ਰੁਪਏ ਅਤੇ ASP-16 ਦੀ ਕੀਮਤ 1,199 ਰੁਪਏ ਹੈ।
Diawa ਨੇ ਭਾਰਤ 'ਚ ਲਾਂਚ ਕੀਤੇ ਦੋ 4ਕੇ ਸਮਾਰਟ ਟੀ.ਵੀ. ਜਾਣੋ ਕੀਮਤ
NEXT STORY