ਆਟੋ ਡੈਸਕ– ਮੰਨੀ-ਪ੍ਰਮੰਨੀ ਸਮਾਰਟਫੋਨ ਕੰਪਨੀ ਓਪੋ ਗੈਜੇਟਸ ਤੋਂ ਬਾਅਦ ਹੁਣ ਆਟੋਮੋਬਾਇਲ ਇੰਡਸਟਰੀ ’ਚ ਐਂਟਰੀ ਕਰਨ ਜਾ ਰਹੀ ਹੈ। ਸਾਹਮਣੇ ਆਈ ਇਕ ਰਿਪੋਰਟ ਮੁਤਾਬਕ, ਓਪੋ ਨੇ ਭਾਰਤ ’ਚ ਇਲੈਕਟ੍ਰਿਕ ਕਾਰ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਉਮੀਦ ਹੈ ਕਿ ਓਪੋ ਆਪਣੀ ਇਸ ਈ-ਕਾਰ ਨੂੰ ਸਾਲ 2024 ਦੀ ਸ਼ੁਰੂਆਤ ’ਚ ਲਾਂਚ ਕਰ ਸਕਦੀ ਹੈ। ਇਹ ਖਬਰ ਚੀਨੀ ਸਮਾਰਟਫੋਨ ਨਿਰਮਾਤਾ ਦੁਆਰਾ ਭਾਰਤ ’ਚ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਲਈ ਟ੍ਰੇਡਮਾਰਕ ਦਾਖਲ ਕਰਨ ਤੋਂ ਬਾਅਦ ਆਈ ਹੈ। ਓਪੋ ਨੇ ਅਜੇ ਤਕ ਇਸ ਦੀ ਪੁਸ਼ਟੀ ਨਹੀਂ ਕੀਤੀ।
ਇਸ ਤੋਂ ਪਹਿਲਾਂ ਵੀ ਕਈ ਤਕਨੀਕੀ ਨਿਰਮਾਤਾਵਾਂ- ਐਪਲ, ਹੁਵਾਵੇਈ ਅਤੇ ਸ਼ਾਓਮੀ ਨੇ ਇਸੇ ਦਿਸ਼ਾ ’ਚ ਛੋਟੇ ਕਦਮ ਚੁਕਣੇ ਸ਼ੁਰੂ ਕਰ ਦਿੱਤੇ ਹਨ। ਭਾਰਤ ’ਚ ਇਲੈਕਟ੍ਰਿਕ ਵਾਹਨ ਖੇਤਰ ਤੇਜ਼ੀ ਨਾਲ ਵਧ ਰਿਹਾ ਹੈ, ਇਲੈਕਟ੍ਰਿਕ ਕਾਰ ਦੀ ਗਿਣਤੀ ਇਕ ਸਾਲ ’ਚ ਲਗਭਗ ਤਿੰਨ ਗੁਣਾ ਹੋ ਗਈ ਹੈ। Tata Nexon ਅਤੇ MG ZS EV ਵਰਗੀਆਂ ਕਾਰਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਵੱਡੇ ਪੱਧਰ ’ਤੇ ਇਲੈਕਟ੍ਰਿਕ ਕਾਰ ਲਈ ਵੀ ਬਾਜ਼ਾਰ ਹੈ।
ਇਸ ਤੋਂ ਇਲਾਵਾ ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਗੈਜੇਟਸ ਦੀ ਦੁਨੀਆ ਦੇ ਦੂਜੇ ਬ੍ਰਾਂਡ ਜਿਵੇਂ- ਰੀਅਲਮੀ ਅਤੇ ਵਨਪਲੱਸ ਵੀ ਭਾਰਤੀ ਬਾਜ਼ਾਰ ’ਚ ਆਪਣੇ ਇਲੈਕਟ੍ਰਿਕ ਵਾਹਨ ਲਿਆਉਣ ਦੀ ਯੋਜਨਾ ਬਣਾ ਰਹੇ ਹਨ। ਫਿਲਹਾਲ ਇਨ੍ਹਾਂ ਕੰਪਨੀਆਂ ਦੁਆਰਾ ਆਪਣੇ ਈ.ਵੀ. ਪ੍ਰੋਡਕਟਸ ਨੂੰ ਲੈ ਕੇ ਕਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਪਰ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਸੱਚੀ ਇਨ੍ਹਾਂ ਯੋਜਨਾਵਾਂ ’ਤੇ ਕੰਮ ਕੀਤਾ ਜਾਵੇਗਾ ਜਾਂ ਨਹੀਂ।
ਇਸ ਤੋਂ ਇਲਾਵਾ AK-47 ਰਾਇਫਲ ਬਣਾਉਣ ਵਾਲੀ ਕੰਪਨੀ kalashnikov ਦੁਆਰਾ ਵੀ ਕਥਿਤ ਤੌਰ ’ਤੇ ਇਕ ਇਲੈਕਟ੍ਰਿਕ ਕਾਰ ’ਤੇ ਕੰਮ ਕੀਤਾ ਜਾ ਰਿਹਾ ਹੈ। ਉਥੇ ਹੀ ਦੂਜੇ ਪਾਸੇ ਗੱਲ ਕਰੀਏ ਜੇਕਰ ਦੁਨੀਆ ਦੇ ਸਭ ਤੋਂ ਵੱਡੇ ਈ.ਵੀ. ਬਾਜ਼ਾਰ ਦੀ ਤਾਂ ਇਸ ਵਿਚ ਚੀਨ ਸਭ ਤੋਂ ਅੱਗੇ ਹੈ।
ਸਾਵਧਾਨ! ਭੁੱਲ ਕੇ ਵੀ ਨਾ ਡਾਊਨਲੋਡ ਕਰੋ WhatsApp ਦਾ ਇਹ ਵਰਜ਼ਨ, ਬੈਨ ਹੋ ਸਕਦੈ ਅਕਾਊਂਟ
NEXT STORY