ਜਲੰਧਰ- ਅੱਜ-ਕਲ ਦੀ ਨੌਜਵਾਨ ਪੀੜ੍ਹੀ 'ਚ ਫੇਸਬੁੱਕ ਅਤੇ ਵਟਸਐਪ ਦਾ ਕ੍ਰੇਜ਼ ਬਹੁਤ ਜ਼ਿਆਦਾ ਵਧ ਚੁੱਕਾ ਹੈ। ਕੋਈ ਵੀ ਅਜਿਹਾ ਤਬਕਾ ਨਹੀਂ ਹੈ ਜੋ ਇਸ ਪਲੇਟਫਾਰਮ ਦੀ ਵਰਤੋਂ ਨਾ ਕਰ ਰਿਹਾ ਹੋਵੇ। ਦਰਅਸਲ, ਹਾਲ ਹੀ 'ਚ ਹੋਈ ਇਕ ਅਧਿਐਨ 'ਚ ਪਾਇਆ ਗਿਆ ਹੈ ਕਿ ਸੋਸ਼ਲ ਮੀਡੀਆ ਨਾਲ ਤੁਹਾਡੀ ਨਿਜੀ ਜ਼ਿੰਦਗੀ ਪ੍ਰਭਾਵਿਤ ਹੋ ਰਹੀ ਹੈ ਅਤੇ ਇਸ ਨਾਲ ਆਫਲਾਈਨ ਦੀ ਤੁਲਨਾ 'ਚ ਆਨਲਾਈਨ ਰਹਿਣਾ ਜ਼ਿਆਦਾ ਤਣਾਅ ਪੈਦਾ ਕਰਦਾ ਹੈ।
ਡਾ. ਗਿਲਰਮੋ ਪੇਰੇਸ ਐਲਗੋਰਟਾ ਅਤੇ ਡੇਵਿਡ ਬੇਕਰ ਵਲੋਂ ਕੀਤੇ ਗਏ ਇਸ ਅਧਿਆਨ 'ਚ ਪਾਇਆ ਗਿਆ ਕਿ ਫੇਸਬੁੱਕ ਅਤੇ ਵਟਸਐਪ ਦੀ ਜ਼ਿਆਦਾ ਵਰਤੋਂ ਡਿਪ੍ਰੈਸ਼ਨ ਦੇ ਵਿਕਾਸ 'ਚ ਇਕ ਮਜ਼ਬੂਤ ਸਬੰਧ ਹੈ। ਇਹ ਅਧਿਐਨ 14 ਦੇਸ਼ਾਂ ਦੇ 35 ਹਜ਼ਾਰ ਲੋਕਾਂ 'ਚ ਕੀਤਾ ਗਿਆ ਜਿਨ੍ਹਾਂ ਦੀ ਉਮਰ 15 ਤੋਂ 88 'ਚ ਦੇ ਵਿਚਕਾਰ ਸੀ। ਦੁਨੀਆ ਭਰ 'ਚ 1.8 ਅਰਬ ਲੋਕ ਸੋਸ਼ਲ ਮੀਡੀਆ 'ਤੇ ਮੌਜੂਦ ਹਨ ਜਿਨ੍ਹਾਂ 'ਚੋਂ ਸਿਰਫ ਫੇਸਬੁੱਕ ਦੇ ਹੀ ਇਕ ਅਰਬ ਲੋਕ ਸਰਗਰਮ ਹਨ।
ਇਸ ਅਧਿਐਨ 'ਚ ਪਾਇਆ ਗਿਆ ਕਿ ਫੇਸਬੁੱਕ 'ਤੇ ਦੂਜਿਆਂ ਨਾਲ ਆਪਣੇ ਆਪ ਦੀ ਤੁਲਨਾ ਤਣਾਅਪੂਰਣ ਭਾਵਨਾਵਾਂ ਨੂੰ ਜਨਮ ਦਿੰਦੀ ਹੈ। ਹਮੇਸ਼ਾ ਲੋਕ ਸੋਸ਼ਲ ਮੀਡੀਆ 'ਤੇ ਆਪਣੀ ਫੀਡ ਜਾਂ ਪੋਸਟ ਨੂੰ ਲੈ ਕੇ ਉਤੇਜਿਤ ਅਤੇ ਚਿੰਤਾ 'ਚ ਰਹਿੰਦੇ ਹਨ। ਫੇਸਬੁੱਕ 'ਤੇ ਵਾਰ-ਵਾਰ ਪੋਸਟ ਪਾਉਣਾ ਇਕ ਵਿਅਕਤੀ ਨੂੰ ਮਨੋਵਿਗਿਆਨਕ ਬੀਮਾਰੀ ਨੂੰ ਜਨਮ ਦੇਣ ਲਈ ਮਜ਼ਬੂਰ ਕਰਦਾ ਹੈ।
ਕਿਸੇ ਵੀ ਸਮਾਰਟਫੋਨ ਦੇ ਪਾਸਵਰਡ ਜਾਂ ਪੈਟਰਨ ਲਾਕ ਨੂੰ 5 ਮਿੰਟ 'ਚ ਅਨਲਾਕ ਕਰਨ ਦੇ ਆਸਾਨ ਟਿਪਸ
NEXT STORY