ਜਲੰਧਰ— ਸਮਾਰਟਫੋਨ ਯੂਜ਼ਰਸ ਨਾਲ ਇਕ ਬਹੁਤ ਵੱਡੀ ਪਰੇਸ਼ਾਨੀ ਆਉਂਦੀ ਹੈ ਕਿ ਉਹ ਆਪਣੇ ਫੋਨ ਦਾ ਪਾਸਵਰਡ ਜਾਂ ਪੈਟਰਨ ਲਾਕ ਭੁੱਲ ਜਾਂਦੇ ਹਨ। ਜਾਹਿਰ ਹੈ ਕਿ ਤੁਹਾਡੇ ਨਾਲ ਵੀ ਅਜਿਹਾ ਕਦੀ ਨਾ ਕਦੀ ਜ਼ਰੂਰ ਹੁੰਦਾ ਹੋਵੇਗਾ। ਇਸ ਤੋਂ ਬਾਅਦ ਲੋਕਾਂ ਦੇ ਕੋਲ ਫੋਨ ਨੂੰ ਰੀਬੂਟ ਕਰਨ ਦਾ ਹੀ ਵਿਕਲਪ ਬਚਦਾ ਹੈ। ਅਜਿਹੇ 'ਚ ਅਸੀਂ ਤੁਹਾਨੂੰ ਇਕ ਆਸਾਨ ਤਰੀਕਾ ਦੱਸਣ ਜਾ ਰਹੇ ਹਾਂ, ਜਿਸ ਨਾਲ ਫੋਨ ਵੀ ਅਨਲਾਕ ਹੋ ਜਾਵੇਗਾ ਅਤੇ ਤੁਹਾਡਾ ਡਾਟਾ ਵੀ ਸੁਰੱਖਿਅਤ ਰਹੇਗਾ।
1. ਇਸ ਲਈ ਸਭ ਤੋਂ ਪਹਿਲਾਂ ਆਪਣੇ ਫੋਨ 'ਚੋਂ ਮੈਮਰੀ ਕਾਰਡ ਨੂੰ ਕੱਢੋ।
2. ਹੁਣ ਉਸ ਨੂੰ ਪੀ. ਸੀ. ਨਾਲ ਕਨੈਕਟ ਕਰੋ। ਪੀ. ਸੀ. 'ਚ ਅਰੋਮਾ ਫਾਈਲ ਮੈਨੇਜਰ ਡਾਊਨਲੋਡ ਕਰਕੇ ਉਸ ਨੂੰ ਮੈਮਰੀ ਕਾਰਡ 'ਚ ਕਾਪੀ ਕਰੋ।
3. ਹੁਣ ਮੈਮਰੀ ਕਾਰਡ ਨੂੰ ਵਾਪਸ ਫੋਨ 'ਚ ਲਾ ਦਿਓ।
4. ਇਸ ਤੋਂ ਬਾਅਦ ਪਾਵਰ ਬਟਨ ਅਤੇ ਵਾਲਿਊਮ ਅਪ ਬਟਨ ਨੂੰ ਇਕੱਠੇ ਹੀ ਪ੍ਰੈੱਸ ਕਰੋ। ਇਸ ਨਾਲ ਤੁਹਾਡੇ ਫੋਨ 'ਚ ਸਟਾਕ ਰਿਕਵਰੀ ਮੋਡ ਹੋ ਜਾਵੇਗਾ।
5. ਰਿਕਵਰੀ ਮੋਡ ਓਪਨ ਹੋਣ ਤੋਂ ਬਾਅਦ ਤੁਸੀਂ ਉੱਪਰ ਨੀਚੇ ਜਾਣ ਲਈ ਵਾਲਿਊਮ+ਅਤੇ ਵਾਲਿਊਮ-ਬਟਨ ਦਾ ਇਸਤੇਮਾਲ ਕਰੋ ਅਤੇ ਸਲੈਕਟ ਕਰਨ ਲਈ ਮਿਡਲ ਬਟਨ ਦਾ ਇਸਤੇਮਾਲ ਕਰੋ।
6. ਇੱਥੇ ਤੁਹਾਨੂੰ ਕੁਝ ਆਪਸ਼ਨ ਮਿਲਣਗੇ ਜਿਸ 'ਚ ਤੁਹਾਨੂੰ Install Zip from SD Kard 'ਤੇ ਕਲਿੱਕ ਕਰਨਾ ਹੈ। ਇਸ ਤੋਂ ਬਾਅਦ ਐੱਸ . ਡੀ. ਕਾਰਡ ਨਾਲ ਅਰੋਮਾ ਫਾਈਲ ਮੈਨੇਜਰ ਨੂੰ ਇੰਸਟਾਲ ਕਰ ਦਿਓ।
7. ਇੰਸਟਾਲ ਹੋਣ ਤੋਂ ਬਾਅਦ ਰਿਕਵਰੀ ਮੋਡ ਓਪਨ ਹੋ ਜਾਵੇਗਾ।
8. ਇਸ ਤੋਂ ਬਾਅਦ ਤੁਸੀਂ ਸੈਟਿੰਗਜ਼ 'ਤੇ ਜਾਓ। ਫਿਰ ਨੀਚੇ ਸਕ੍ਰਾਲ ਕਰੋ, ਜਿੱਥੇ ਤੁਹਾਨੂੰ Automount all devices on start 'ਤੇ ਕਲਿੱਕ ਕਰੋ ਅਤੇ ਫਿਰ ਬਾਹਰ ਆ ਜਾਓ।
9. ਇਕ ਵਾਰ ਫਿਰ Install Zip from SD Kard 'ਤੇ ਕਲਿੱਕ ਕਰੋ ਅਤੇ ਐੱਸ. ਡੀ ਕਾਰਡ ਨਾਲ ਅਰੋਮਾ ਫਾਈਲ ਮੈਨੇਜਰ ਨੂੰ ਇੰਸਟਾਲ ਕਰ ਦਿਓ।
10. ਇਸ ਤੋਂ ਬਾਅਦ ਅਰੋਮਾ ਫਾਈਲ ਮੈਨੇਜਰ ਓਪਨ ਹੋ ਜਾਵੇਗਾ।
11. ਇਸ ਤੋਂ ਬਾਅਦ ਡਾਟਾ ਫੋਲਡਰ 'ਚ ਜਾਓ ਫਿਰ ਸਿਸਟਮ ਫੋਲਡਰ 'ਤੇ ਟੈਪ ਕਰੋ। ਇਸ ਤੋਂ ਬਾਅਦ ਤੁਹਾਨੂੰ gesture.key ਜਾਂ ਫਿਰ password.key ਨੂੰ ਸਰਚ ਕਰਨਾ ਹੈ।
12. ਇਸ 'ਚ ਜੋ ਵੀ ਆਪਸ਼ਨ ਤੁਹਾਨੂੰ ਮਿਲਣ ਉਸ ਨੂੰ ਡਲੀਟ ਕਰ ਦਿਓ। ਇਸ ਤੋਂ ਬਾਅਦ ਅਰੋਮਾ ਫਾਈਲ ਮੈਨੇਜਰ ਤੋਂ ਬਾਹਰ ਆ ਜਾਓ। ਫਿਰ ਫੋਨ ਨੂੰ ਰੀਬੂਟ ਕਰ ਦਿਓ।
13. ਰੀਬੂਟ ਹੋਣ ਤੋਂ ਬਾਅਦ ਤੁਹਾਡੇ ਫੋਨ ਤੋਂ ਪਾਸਵਰਡ ਜਾਂ ਪੈਟਰਨ ਲਾਕ ਰੀਮੂਵ ਹੋ ਜਾਵੇਗਾ।
14. ਹੁਣ ਤੁਸੀਂ ਸੈਟਿੰਗਜ਼ 'ਚ ਜਾ ਕੇ ਫਿਰ ਤੋਂ ਪਾਸਵਰਡ ਸੈੱਟ ਕਰ ਸਕਦੇ ਹੋ।
5.5 ਇੰਚ ਡਿਸਪਲੇ ਨਾਲ ਕੂਲਪੈਡ ਨੇ ਲਾਂਚ ਕੀਤਾ ਇਹ ਸਮਾਰਟਫੋਨ
NEXT STORY