ਜਲੰਧਰ-ਰਿਲਾਇੰਸ ਜੀਓ ਦੀ 4ਜੀ ਸੇਵਾ ਛੇਤੀ ਹੀ ਲਾਂਚ ਹੋ ਸਕਦੀ ਹੈ। ਜੀਓ ਦੇ ਟੈਸਟ ਲਾਂਚ 'ਚ ਇਸ ਨੈੱਟਵਰਕ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ 15 ਲੱਖ ਤੱਕ ਪਹੁੰਚ ਚੁੱਕੀ ਹੈ।ਇਸ ਪ੍ਰਤੀਕਿਰਿਆ ਦੇ ਆਧਾਰ 'ਤੇ ਹੀ ਜੀਓ ਦੀਆਂ ਸੇਵਾਵਾਂ ਨੂੰ ਲਾਂਚ ਲਈ ਤਿਆਰ ਕੀਤਾ ਜਾ ਰਿਹਾ ਹੈ। ਆਰ.ਆਈ.ਐੱਲ. ਦੇ ਨਤੀਜਿਆਂ ਦੇ ਐਲਾਨ 'ਚ ਕੰਪਨੀ ਨੇ ਰਿਲਾਇੰਸ ਜੀਓ ਦੀਆਂ 4ਜੀ ਸੇਵਾਵਾਂ ਸ਼ੁਰੂ ਹੋਣ ਦੇ ਸੰਕੇਤ ਦਿੱਤੇ ਹਨ। ਸੂਤਰਾਂ ਦੇ ਮੁਤਾਬਿਕ ਦੇਸ਼ ਦੇ ਸਾਰੇ 22 ਟੈਲੀਕਾਮ ਸਰਕਲਾਂ 'ਚੋਂ ਰਾਜਸਥਾਨ, ਕਰਨਾਟਕ, ਤਮਿਲਨਾਡੂ ਅਤੇ ਕੇਰਲ ਨੂੰ ਛੱਡ ਕੇ ਬਾਕੀ ਸਰਕਲਾਂ 'ਚ ਸੇਵਾਵਾਂ ਸ਼ੁਰੂ ਹੋਣ ਲਈ ਲਗਭਗ ਤਿਆਰ ਹੈ ।
ਪ੍ਰੈਕਟੀਕਲ ਟੈਸਟ ਦੇ ਦੌਰਾਨ ਕੰਪਨੀ ਨੇ ਆਪਣੀ ਸੇਵਾਵਾਂ ਲਾਈਫ ਬ੍ਰਾਂਡ ਦੇ ਹੈਂਡਸੈੱਟ ਇਸਤੇਮਾਲ ਕਰਨ ਵਾਲਿਆਂ ਨੂੰ ਦੇਣ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਕੰਪਨੀ ਨਾ ਸਿਰਫ ਕਾਲ ਸੇਵਾਵਾਂ ਦੀ ਪ੍ਰੀਖਿਆ ਕੀਤੀ ਹੈ ਸਗੋਂ ਆਪਣੀਆਂ ਸਾਰੀਆਂ ਡਿਜ਼ੀਟਲ ਸੇਵਾਵਾਂ ਨੂੰ ਵੀ ਪਰਖਿਆ ਹੈ। ਕੰਪਨੀ ਦੇ 15 ਲੱਖ ਟੈਸਟ ਗਾਹਕਾਂ ਦੇ ਡਾਟਾ ਇਸਤੇਮਾਲ ਦਾ ਮਾਸਿਕ ਔਸਤ 26 ਜੀ.ਬੀ. ਰਿਹਾ ਹੈ ਜੋ ਲਗਾਤਾਰ ਵੱਧ ਰਿਹਾ ਹੈ ਅਤੇ ਛੇਤੀ ਹੀ ਇਸ ਐਕਸਪੈਰੀਮੈਂਟਲ ਗਾਹਕਾਂ ਦੇ ਪੈਕੇਜ ਨੂੰ ਕਮਰਸ਼ਿਅਲ ਪੈਕੇਜ 'ਚ ਤਬਦੀਲ ਕੀਤਾ ਜਾਵੇਗਾ।
ਚੰਗਾ ਬੈਟਰੀ ਬੈਕਅਪ ਦੇਣ ਵਾਲੇ ਕੁੱਝ ਖਾਸ ਸਮਾਰਟਫੋਨਜ਼
NEXT STORY