ਜਲੰਧਰ : ਸੋਨੀ ਜਾਣਦੀ ਹੈ ਕਿ ਲੋਕਾਂ ਨੂੰ ਪੁਰਾਣੀਆਂ ਯਾਦਾਂ ਨੂੰ ਦੌਬਾਰਾ ਅਨੁਭਵ ਕਰਨਾ ਬਹੁਤ ਪਸੰਦ ਹੈ, ਇਸੇ ਕਰਕੇ ਸੋਨੀ ਨੇ ਲੋਕਾਂ ਨੂੰ ਪਿਛਲੇ ਸਾਲ ਸ਼ੈਮਿਊਨ ਤੇ ਫਾਈਨਲ ਫੈਂਟੇਸੀ-7 ਵਰਗੀਆਂ ਕਲਾਸਿਕ ਗੇਮਜ਼ ਪ੍ਰੋਵਾਈਡ ਕਰਵਾਈਆਂ। ਇਸ ਸਾਲ ਇਕ ਵਾਰ ਫਿਰ ਸੋਨੀ ਪਲੇਅ ਸਟੇਸ਼ਨ 4 ਲਈ ਇਕ ਵਿੰਟੇਜ ਪਰ ਐਡਵੈਂਚਰ ਨਾਲ ਭਰਭੂਰ ਗੇਮ ਕ੍ਰੈਸ਼ ਬੈਂਡੀਕੂਟ ਲਿਆਉਣ ਜਾ ਰਹੀ ਹੈ।
ਹਾਲਾਂਕਿ ਇਸ ਦੇ ਓਰਿਜਨਲ, ਸੀਕਵਲ ਤੇ ਰੈਪਡਅਪ ਵਰਜ਼ਨ ਨੂੰ ਐੱਚ. ਡੀ. ਟ੍ਰੀਟਮੈਂਟ ਮਿਲੇਗਾ। ਜ਼ਿਕਰਯੋਗ ਹੈ ਕਿ ਅਨਚਾਰਟਿਡ 4 ਵਰਗੀਆਂ ਗੇਮਜ਼ ਜੋ ਸਟੋਰੀ, ਗ੍ਰਾਫਿਕਸ ਤੇ ਐਕਸ਼ਨ ਦੇ ਮਾਮਲੇ 'ਚ ਸਭ ਨੂੰ ਪਿੱਛੇ ਛੱਡ ਚੁੱਕੀ ਹੈ, ਅਜਿਹੇ ਦੌਰ 'ਚ ਕ੍ਰੈਸ਼ ਬੈਂਡੀਕੂਟ ਵਰਗੀਆਂ ਕਲਾਸਿਕ ਗੇਮਜ਼ ਨੂੰ ਗੇਮਰਜ਼ ਕਿੰਨਾ ਕੁ ਪਸੰਦ ਕਰਨਗੇ। ਪਰ ਇਹ ਗੱਲ ਵੀ ਦੇਖਣ ਵਾਲੀ ਹੈ ਕਿ ਇਕ ਵੱਡੀ ਗਿਣਤੀ 'ਚ ਗੇਮਰਜ਼ ਇਨ੍ਹਾਂ ਪੁਰਾਨੀਆਂ ਗੇਮਜ਼ ਨੂੰ ਪਸੰਦ ਕਰਦੇ ਹਨ ਤੇ ਆਪਣੇ ਲੇਟੈਸਟ ਕੰਸੋਲਜ਼ 'ਤੇ ਇਨ੍ਹਾਂ ਨੂੰ ਖੇਡਣਾ ਚਾਹੁੰਦੇ ਹਨ। ਲੋਕਾਂ ਦੀ ਡਿਮਾਂਡ ਦੇ ਦੇਖਦੇ ਹੋਏ ਹੀ ਸੋਨੀ ਪੁਰਾਨੀਆਂ ਗੇਮਜ਼ ਨੂੰ ਵਾਪਿਸ ਲਿਆ ਰਹੀ ਹੈ।
21 ਜੂਨ ਨੂੰ ਭਾਰਤ 'ਚ ਲਾਂਚ ਹੋਵੇਗਾ ਵਿਸ਼ਵ ਦਾ ਸਭ ਤੋਂ ਪਤਲਾ ਲੈਪਟਾਪ
NEXT STORY