ਜਲੰਧਰ— ਗਲੋਬਲ ਪ੍ਰਿੰਟਿੰਗ ਅਤੇ ਪਰਸਨਲ ਕੰਪਿਊਟਰ ਦੀ ਮੁੱਖ ਕੰਪਨੀ HP ਨੇ Spectre ਨਾਂ ਨਾਲ ਇਕ ਅਜਿਹੇ ਲੈਪਟਾਪ ਦੀ ਪੇਸ਼ਕਸ਼ ਕੀਤੀ ਹੈ ਜੋ ਹੁਣ ਤੱਕ ਦਾ ਸਭ ਤੋਂ ਪਤਲਾ ਲੈਪਟਾਪ ਹੈ। ਕੰਪਨੀ ਇਸ ਲੈਪਟਾਪ ਨੂੰ 21 ਜੂਨ ਨੂੰ ਭਾਰਤ 'ਚ ਲਾਂਚ ਕਰੇਗੀ।
HP Spectre ਲੈਪਟਾਪ ਦੀ ਮੋਟਾਈ 10.4 ਮਿਲੀ ਮੀਟਰ ਦੀ ਹੈ ਜਿਸ ਦਾ ਖੁਲਾਸਾ HP ਨੇ ਸਾਲ ਦੀ ਸ਼ੁਰੂਆਤ 'ਚ ਕੀਤਾ ਸੀ। HP ਨੇ 13-ਇੰਟ ਦੀ ਡਿਸਪਲੇ ਵਾਲੇ ਲੈਪਟਾਪ ਦੀ ਰੇਂਜ 'ਚ HP Spectre ਨੂੰ 13.3-ਇੰਚ ਦੀ ਡਿਸਪਲੇ ਨਾਲ ਉਤਾਰ ਕੇ ਨਵਾਂ ਬੈਂਚਮਾਰਕ ਸੈੱਟ ਕੀਤਾ ਹੈ। HP Spectre ਲੈਪਟਾਪ Intel ਦੇ ਕੋਰ i5 ਅਤੇ i7 ਪ੍ਰੋਸੈਸਰ ਦੇ ਵੇਰੀਅੰਟ ਦੇ ਨਾਲ ਭਾਰਤ 'ਚ ਉਤਾਰਿਆ ਜਾਵੇਗਾ। 13.3-ਇੰਚ ਦੀ ਫੁੱਲ-ਐੱਚ.ਡੀ. ਡਿਸਪਲੇ ਦੇ ਨਾਲ HP Spectre 'ਚ 8ਜੀ.ਬੀ. ਦੀ ਰੈਮ ਅਤੇ 256 ਜੀ.ਬੀ. ਦੀ ਸਟੋਰੇਜ਼ ਦਿੱਤੀ ਗਈ ਹੈ।
HP Spectre ਦੇ ਬਾਡੀ ਕਿਨਾਰਿਆਂ ਨੂੰ ਬਣਾਉਣ 'ਚ ਐਲੂਮੀਨੀਅਮ ਦੀ ਵਰਤੋਂ ਕੀਤੀ ਗਈ ਹੈ। ਇਸ ਦਾ ਬਾਟਮ ਏਰੀਆ ਕਾਰਬਨ ਫਾਈਬਰ ਨਾਲ ਬਣਿਆ ਹੈ। ਇਸ ਤੋਂ ਇਲਾਵਾ ਇਸ ਲੈਪਟਾਪ 'ਚ USB Type-C ਪੋਰਟ ਵੀ ਲੱਗੇ ਹੋਏ ਹਨ। HP Spectre ਦੇ ਬੇਸਿਕ ਮਾਡਲ ਦੀ ਕੀਮਤ ਭਾਰਤ 'ਚ ਲਗਭਗ 78,282 ਰੁਪਏ ਹੋਣ ਦੀ ਸੰਭਾਵਨਾ ਹੈ।
ਇਨ੍ਹਾਂ ਬਿਹਤਰੀਨ ਫੀਚਰਸ ਨਾਲ ਲੈਸ ਹੋਵੇਗਾ iOS-10
NEXT STORY