ਗੈਜੇਟ ਡੈਸਕ- ਸੋਨੀ ਨੇ ਲੰਬੇ ਸਮੇਂ ਬਾਅਦ ਬਾਜ਼ਾਰ 'ਚ ਆਪਣਾ ਕੋਈ ਸਮਾਰਟਫੋਨ ਪੇਸ਼ ਕੀਤਾ ਹੈ ਅਤੇ ਇਹ ਸਮਾਰਟਫੋਨ Sony Xperia 10 III Lite ਹੈ। ਇਹ ਇਸੇ ਸਾਲ ਅਪ੍ਰੈਲ 'ਚ ਲਾਂਚ ਹੋਏ Sony Xperia 10 III ਦਾ ਲਾਈਟ ਵਰਜ਼ਨ ਹੈ। ਸੋਨੀ ਦੇ ਇਸ ਨਵੇਂ ਸਮਾਰਟਫੋਨ 'ਚ ਸਨੈਪਡ੍ਰੈਗਨ 690 ਪ੍ਰੋਸੈਸਰ ਦਿੱਤਾ ਹੈ। ਇਸ ਤੋਂ ਇਲਾਵਾ ਇਸ ਵਿਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਫੋਨ 'ਚ ਐਂਡਰਾਇਡ 11 ਓ.ਐੱਸ. ਹੈ।
Sony Xperia 10 III Lite ਦੀ ਕੀਮਤ
Sony Xperia 10 III Lite ਦੀ ਕੀਮਤ 46,800 ਜਪਾਨੀ ਯੇਨ (ਕਰੀਬ 31,600 ਰੁਪਏ) ਹੈ। ਇਹ ਕੀਮਤ 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਹੈ। ਫੋਨ ਨੂੰ ਚਿੱਟੇ, ਕਾਲੇ ਅਤੇ ਗੁਲਾਬੀ ਰੰਗ 'ਚ ਖਰੀਦਿਆ ਜਾ ਸਕਦਾ ਹੈ। ਫੋਨ ਦੀ ਵਿਕਰੀ 27 ਅਗਸਤ ਤੋਂ ਜਪਾਨ 'ਚ ਹੋਵੇਗੀ, ਹਾਲਾਂਕਿ ਭਾਰਤ 'ਚ ਇਸ ਫੋਨ ਦੀ ਲਾਂਚਿੰਗ ਨੂੰ ਲੈ ਕੇ ਫਿਲਹਾਲ ਕੋਈ ਜਣਕਾਰੀ ਨਹੀਂ ਦਿੱਤੀ ਗਈ।
Sony Xperia 10 III Lite ਦੇ ਫੀਚਰਜ਼
ਫੋਨ 'ਚ ਐਂਡਰਾਇਡ 11 ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੋਨ 'ਚ 6 ਇੰਚ ਦੀ ਫੁਲ-ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1080x2520 ਪਿਕਸਲ ਹੈ। ਫੋਨ 'ਚ ਸਨੈਪਡ੍ਰੈਗਨ 690 ਪ੍ਰੋਸੈਸਰ, 6 ਜੀ.ਬੀ. ਰੈਮ ਅਤੇ 64 ਜੀ.ਬੀ. ਸਟੋਰੇਜ ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 1 ਟੀ.ਬੀ. ਤਕ ਵਧਾਇਆ ਜਾ ਸਕੇਗਾ।
ਇਸ ਫੋਨ 'ਚ ਤਿੰਨ ਰੀਅਰ ਕੈਮਰੇ ਦਿੱਤੇ ਗਏ ਹਨ ਜਿਨ੍ਹਾਂ 'ਚ ਪ੍ਰਾਈਮਰੀ ਲੈੱਨਜ਼ 12 ਮੈਗਾਪਿਕਸਲ ਦਾ ਵਾਈਡ ਐਂਗਲ ਹੈ, ਉਥੇ ਹੀ ਦੂਜਾ ਲੈੱਨਜ਼ 8 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਅਤੇ ਤੀਜਾ ਲੈੱਨਜ਼ 8 ਮੈਗਾਪਿਕਸਲ ਦਾ ਟੈਲੀਫੋਟੋ ਹੈ। ਸੈਲਫੀ ਲਈ ਫੋਨ 'ਚ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।
ਫੋਨ 'ਚ 4500mAh ਦੀ ਬੈਟਰੀ ਹੈ। ਇਸ ਤੋਂ ਇਲਾਵਾ ਇਸ ਵਿਚ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਫੋਨ 'ਚ ਵਾਈ-ਫਾਈ, ਬਲੂਟੁੱਥ v5.1, ਯੂ.ਐੱਸ.ਬੀ. ਟਾਈਪ-ਸੀ ਪੋਰਟ ਅਤੇ 5ਜੀ ਦੇ ਨਾਲ ਡਿਊਲ ਸਿਮ ਸਪੋਰਟ ਹੈ।
PC ’ਤੇ Windows 11 ਡਾਊਨਲੋਡ ਕਰਨਾ ਹੋਇਆ ਆਸਾਨ, ਕੰਪਨੀ ਨੇ ਦੱਸਿਆ ਇਹ ਤਰੀਕਾ
NEXT STORY