ਜਲੰਧਰ- ਜਪਾਨ ਦੀ ਮਲਟੀਨੈਸ਼ਨਲ ਇਲੈਕਟ੍ਰੋਨਿਕ ਕੰਪਨੀ ਸੋਨੀ ਨੇ ਆਪਣੇ Xperia X ਅਤੇ Xperia Z5 ਪ੍ਰੀਮੀਅਮ ਸਮਾਰਟਫੋਂਸ ਦੀ ਕੀਮਤ 'ਚ ਕਟੌਤੀ ਕਰ ਦਿੱਤੀ ਹੈ। ਤੁਹਾਨੂੰ ਦੱਸ ਦਈਏ ਕਿ ਕੰਪਨੀ ਨੇ Xperia Z5 ਪ੍ਰੀਮੀਅਮ ਸਮਾਰਟਫੋਂਸ ਨੂੰ 55,990 ਰੁਪਏ ਦੀ ਕੀਮਤ 'ਚ ਲਾਂਚ ਕੀਤਾ ਸੀ ਜਿਸ ਦੀ ਕੀਮਤ 'ਚ 8,000 ਰੁਪਏ ਦੀ ਕਟੌਤੀ ਕੀਤੀ ਗਈ ਹੈ ਜਿਸ ਨਾਲ ਇਸ ਫੋਨ ਦੀ ਕੀਮਤ 47,990 ਰੁਪਏ ਰਹਿ ਗਈ ਹੈ। ਇਸ ਦੇ ਨਾਲ ਹੀ Xperia X ਸਮਾਰਟਫੋਨ ਨੂੰ ਕੰਪਨੀ ਨੇ 48,990 ਰੁਪਏ ਦੀ ਕੀਮਤ 'ਚ ਲਾਂਚ ਕੀਤਾ ਸੀ ਇਸ ਵਿਚ 10,000 ਰੁਪਏ ਦੀ ਕਟੌਤੀ ਕੀਤੀ ਗਈ ਹੈ ਜਿਸ ਤੋਂ ਬਾਅਦ ਇਸ ਫੋਨ ਦੀ ਕੀਮਤ 38,990 ਰੁਪਏ ਰਹਿ ਗਈ ਹੈ। ਇਹ ਕਟੌਤੀ ਅੱਜ (5 ਸਤੰਬਰ) ਤੋਂ ਲਾਗੂ ਕਰ ਦਿੱਤੀ ਗਈ ਹੈ।
Sony Xperia Z5 ਸਮਾਰਟਫੋਨ ਦੇ ਫੀਚਰਸ-
ਡਿਸਪਲੇ - 5.5-ਇੰਚ 4K
ਪ੍ਰੋਸੈਸਰ - ਸਨੈਪਡ੍ਰੈਗਨ 810
ਓ.ਐੱਸ. - ਐਂਡ੍ਰਾਇਡ 6.0 ਮਾਰਸ਼ਮੈਲੋ
ਰੈਮ - 3ਜੀ.ਬੀ.
ਰੋਮ - 32ਜੀ.ਬੀ.
ਕੈਮਰਾ - 23MP ਰਿਅਰ, 5MP ਫਰੰਟ
ਕਾਰਡ ਸਪੋਰਟ - ਅਪ-ਟੂ 200ਜੀ.ਬੀ.
ਬੈਟਰੀ - 3430mAh
ਨੈੱਟਵਰਕ - 4G
Sony Xperia X ਸਮਾਰਟਫੋਨ ਦੇ ਫੀਚਰਸ-
ਡਿਸਪਲੇ - 5-ਇੰਚ (Triliminous) HD
ਪ੍ਰੋਸੈਸਰ - ਸਨੈਪਡ੍ਰੈਗਨ 650
ਓ.ਐੱਸ. - ਐਂਡ੍ਰਾਇਡ 6.0 ਮਾਰਸ਼ਮੈਲੋ
ਰੈਮ - 3ਜੀ.ਬੀ.
ਮੈਮਰੀ - 64ਜੀ.ਬੀ. ਇੰਟਰਨਲ
ਕੈਮਰਾ - 23MP ਰਿਅਰ (1/2.3" Exmor RS) ਫਰੰਟ
ਕਾਰਡ ਸਪੋਰਟ - ਅਪ-ਟੂ 200ਜੀ.ਬੀ.
ਬੈਟਰੀ - 2620mAh
ਨੈੱਟਵਰਕ - 4G
4G ਦਾ ਬੋਲਬਾਲਾ: ਟੈਕਸਟਿੰਗ ਬਣੀ ਬੀਤੇ ਜ਼ਮਾਨੇ ਦੀ ਗੱਲ
NEXT STORY