ਗੈਜੇਟ ਡੈਸਕ- ਅਗਲੇ ਮਹੀਨੇ ਹੋਣ ਵਾਲੇ ਮੋਬਾਇਲ ਵਰਲਡ ਕਾਂਗਰਸ 'ਚ ਕਾਫ਼ੀ ਫਲੈਗਸ਼ਿਪ ਸਮਾਰਟਫੋਨ ਲਾਂਚ ਹੋਣਗੇ, ਜਿਨ੍ਹਾਂ 'ਚ ਸੋਨੀ Xperia XZ4 ਵੀ ਸ਼ਾਮਲ ਹੈ। ਇਸ ਸਮਾਰਟਫੋਨ ਦੇ ਰੈਂਡਰਸ ਤੋਂਪਹਿਲਾਂ ਹੀ ਕਾਫ਼ੀ ਸਪੈਸੀਫਿਕੇਸ਼ਨਸ ਲੀਕ ਹੋ ਗਏ ਹਨ। ਸਮਾਰਟਫੋਨ AnTuTu ਬੈਂਚਮਾਰਕ ਪਲੇਟਫਾਰਮ 'ਤੇ ਵੀ ਸਪਾਟ ਕੀਤਾ ਗਿਆ ਹੈ, ਜਿਸ ਦੇ ਨਾਲ ਇਸ ਦੇ ਹਾਰਡਵੇਅਰ ਪ੍ਰੋਸੈਸ ਦਾ ਪਤਾ ਚੱਲਦਾ ਹੈ। ਹੁਣ ਇਸ ਫੋਨ ਨੂੰ 7eekbench 'ਤੇ ਸਪਾਟ ਕੀਤਾ ਗਿਆ ਹੈ।
ਸਮਾਰਟਫੋਨ ਨੂੰ ਸਿੰਗਲ ਕੋਰ ਟੈਸਟ 'ਚ 3,497 ਤੇ ਮਲਟੀ-ਕੋਰ ਟੈਸਟ 'ਚ 12,801 ਦਾ ਸਕੋਰ ਮਿਲਿਆ ਹੈ। Geekbench 'ਤੇ ਸਪਾਟ ਹੋਏ ਸਮਾਰਟਫੋਨ ਦਾ ਮਾਡਲ ਨੰਬਰ l8134 ਹੈ ਜੋ ਦੂੱਜੇ ਪਲੇਟਫਾਰਮ 'ਤੇ ਸਪਾਟ ਹੋਏ ਮਾਡਲ ਨੰਬਰ ਦੇ ਸਮਾਨ ਹੈ।
ਬੈਂਚਮਾਰਕ ਸਕੋਰ ਦੇ ਸਕ੍ਰੀਨ ਸ਼ਾਟ ਨੂੰ ਇਕ ਚਾਈਨੀਜ਼ ਯੂਜ਼ਰਸ ਨੇ ਵੀਬੋ 'ਤੇ ਸ਼ੇਅਰ ਕੀਤਾ ਹੈ। ਸੋਨੀ ਦੇ ਇਸ ਸਮਾਰਟਫੋਨ 'ਚ ਸਨੈਪਡ੍ਰੈਗਨ 855 ਆ ਸਕਦਾ ਹੈ। ਇਸ ਦੇ ਸਿੰਗਲ ਕੋਰ ਟੈਸਟ ਤੋਂ ਇਸ ਗੱਲ ਦੇ ਸੰਕੇਤ ਮਿਲਦਾ ਹੈ।
ਸਮਾਰਟਫੋਨ ਦੀ ਲੀਕ ਦੇ ਮੁਤਾਬਕ Xperia XZ4 'ਚ ਨੌਚਲੈਸ ਡਿਸਪਲੇਅ ਦੇ ਨਾਲ 21:9 ਦਾ ਐਸਪੈਕਟ ਰੇਸ਼ਿਓ ਆ ਸਕਦਾ ਹੈ। ਫੋਨ 'ਚ 3.5mm ਹੈੱਡਫੋਨ ਜੈੱਕ ਦੇ ਨਾਲ 8 ਜੀ. ਬੀ. ਤੱਕ ਰੈਮ ਤੇ 256 ਜੀ. ਬੀ. ਤੱਕ ਇੰਟਰਨਲ ਸਟੋਰੇਜ ਆ ਸਕਦੀ ਹੈ। ਇਸ ਤੋਂ ਇਲਾਵਾ ਫੋਨ 'ਚ ਟਰਿਪਲ ਰੀਅਰ ਕੈਮਰਾ ਸੈਟਅਪ ਆ ਸਕਦਾ ਹੈ। ਸਮਾਰਟਫੋਨ ਫਾਸਟ ਚਾਰਜਿੰਗ ਟੈਕਨਾਲੋਜੀ ਦੇ ਨਾਲ ਆਵੇਗਾ। ਇਸ ਲਈ ਤੁਹਾਨੂੰ ਇਸ 'ਚ ਬੈਟਰੀ ਨੂੰ ਲੈ ਕੇ ਕੋਈ ਮੁਸ਼ਕਿਲ ਨਹੀਂ ਆਵੇਗੀ।
ਹੁਣ ਇਸ ਐਪ ਰਾਹੀਂ ਆਫਲਾਈਨ ਡਾਊਨਲੋਡ ਕਰਕੇ ਦੇਖ ਸਕੋਗੇ ਪ੍ਰੀਮੀਅਮ ਕੰਟੈਟ
NEXT STORY