ਗੈਜੇਟ ਡੈਸਕ- ਹਾਟਸਟਾਰ 'ਤੇ ਹੁਣ ਤੁਸੀਂ ਪ੍ਰੀਮੀਅਮ ਕੰਟੈਂਟ ਨੂੰ ਡਾਊਨਲੋਡ ਕਰ ਸਕਦੇ ਹੋ। ਇਸ ਕੰਟੈਂਟ ਨੂੰ ਤੁਸੀਂ ਡਾਊਨਲੋਡ ਕਰਕੇ ਬਾਅਦ 'ਚ ਆਫਲਾਈਨ ਵੇਖ ਸਕਦੇ ਹੋ। ਕੰਪਨੀ ਨੇ ਹੁਣ ਇਸ ਫੀਚਰ ਨੂੰ Android ਅਤੇ iOS ਐਪ ਦੋਵਾਂ ਲਈ ਅਪਡੇਟ ਕਰ ਦਿੱਤਾ ਹੈ । ਦੋਵਾਂ ਆਪਰੇਟਿੰਗ ਸਿਸਟਮ 'ਤੇ ਕੰਮ ਕਰਨ ਵਾਲੇ ਯੂਜ਼ਰਸ ਹਾਟਸਟਾਰ ਤੋਂ ਪ੍ਰੀਮੀਅਮ ਕੰਟੈਂਟ ਨੂੰ ਡਾਊਨਲੋਡ ਕਰ ਪਾਉਣਗੇ। ਤੁਸੀਂ ਇਸ ਵੀਡੀਓ ਨੂੰ 18:9 ਆਸਪੈਕਟ ਰੇਸ਼ੀਓ 'ਚ ਵੇਖ ਸਕਦੇ ਹੋ।
ਹੁਣ ਤੁਸੀਂ ਹਾਟਸਟਾਰ 'ਚ ਪ੍ਰੀਮੀਅਮ ਸ਼ੋਅ ਜਿਵੇਂ Game of Thrones, Friends, Big Bang Theory ਜਿਵੇਂ ਕਈ ਪ੍ਰੋਗਰਾਮ ਨੂੰ ਆਪਣੇ ਮੋਬਾਈਲ 'ਚ ਡਾਊਨਲੋਡ ਕਰ ਪਾਣਗੇ।
ਹਾਟਸਟਾਰ ਨੇ ਦੋ ਸਾਲ ਪਹਿਲਾਂ ਕੰਟੈਂਟ ਨੂੰ ਡਾਊਨਲੋਡ ਕਰਣ ਦੀ ਸਹੂਲਤ ਦਿੱਤੀ ਸੀ। ਪਰ ਇਸ 'ਚ ਪ੍ਰੀਮੀਅਮ ਕੰਟੈਂਟ ਨੂੰ ਡਾਊਨਲੋਡ ਕਰਨ ਦੀ ਸਹੂਲਤ ਨਹੀਂ ਸੀ। ਹਾਲਾਂਕਿ ਨਵੀਂ ਅਪਡੇਟ ਤੋਂ ਬਾਅਦ ਹੁਣ ਐਂਡ੍ਰਾਇਡ ਤੇ iOS ਯੂਜ਼ਰਸ ਆਪਣੇ ਮੋਬਾਈਲ 'ਤੇ ਪ੍ਰੀਮੀਅਮ ਕੰਟੈਂਟ ਨੂੰ ਡਾਊਨਲੋਡ ਕਰ ਸਕਣਗੇ ।
ਸ਼ਾਓਮੀ ਜਲਦ ਭਾਰਤ ’ਚ ਲਾਂਚ ਕਰੇਗੀ ਵੱਡੀ ਸਕਰੀਨ ਵਾਲੇ LED TV
NEXT STORY