ਜਲੰਧਰ- ਸ਼ਿਓਮੀ ਨੇ ਹਾਲ ਹੀ 'ਚ ਭਾਰਤੀ ਮਾਰਕੀਟ 'ਚ ਕਈ ਸਮਾਰਟਫੋਨਜ਼ ਲਾਂਚ ਕੀਤੇ ਹਨ। ਨਾਲ ਹੀ ਕੰਪਨੀ ਕਈ ਸਮਾਰਟਫੋਨ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਵਿਚਕਾਰ ਸ਼ਿਓਮੀ ਦਾ ਇਕ ਹੋਰ ਹੈਂਡਸੈੱਟ Xiaomi MBT6A5 ਚੀਨ ਦੀ ਸਰਟੀਫਿਕੇਸ਼ਨ ਵੈੱਬਸਾਈਟ ਟੀਨਾ 'ਤੇ ਸਪਾਟ ਕੀਤਾ ਗਿਆ ਹੈ। ਇਸ ਦੇ ਸਪੈਸੀਫਿਕੇਸ਼ਨਜ਼ ਦੇਖ ਕੇ ਇਹ ਫੋਨ ਰੈੱਡਮੀ ਨੋਟ4 ਐਕਸ ਦਾ ਅਪਗ੍ਰੇਡਡ ਵਰਜਨ ਲੱਗ ਰਿਹਾ ਹੈ। ਤਸਵੀਰਾਂ ਦੇ ਮੁਤਾਬਕ Xiaomi MBT6A5 ਮੇਟਲ ਬਾਡੀ ਤੋਂ ਬਣਿਆ ਹੈ। ਨਾਸ ਹੀ ਨੋਟ4 ਐਕਸ ਦੀ ਤਰ੍ਹਾਂ ਹੀ ਕਵਰਡ ਐਜ ਦਿੱਤੇ ਗਏ ਹਨ। ਫਿੰਗਰਪ੍ਰਿੰਟ ਸੈਂਸਰ ਰਿਅਰ ਕੈਮਰੇ ਦੇ ਨੀਚੇ ਦਿੱਤਾ ਗਿਆ ਹੈ।
Xiaomi MBT6A5 'ਚ ਇਹ ਹੋ ਸਕਦੇ ਹਨ ਫੀਚਰਸ -
ਇਸ 'ਚ 5.5 ਇੰਚ ਦਾ ਫੁੱਲ ਐੱਚ. ਡੀ. ਟੀ. ਐੱਫ. ਟੀ. ਡਿਸਪਲੇ ਦਿੱਤਾ ਗਿਆ ਹੈ, ਜਿਸ ਦਾ ਪਿਕਸਲ ਰੈਜ਼ੋਲਿਊਸਨ 1920x1080 ਹੈ। ਇਹ ਫੋਨ 2 ਗੀਗਾਹਟਰਜ਼ ਮੀਡੀਆਟੇਕ ਹੈਲਿਓ ਐਕਸ 20 ਜਾਂ ਐਕਸ 25 ਡਾਟਾ-ਕੋਰ ਪ੍ਰੋਸੈਸਰ ਅਤੇ 4 ਜੀ. ਬੀ. ਰੈਮ ਨਾਲ ਲੈਸ ਹੈ। ਇਸ 'ਚ 64 ਜੀ. ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ 128 ਜੀ. ਬੀ. ਤੱਕ ਵਧਇਆ ਜਾ ਸਕਦਾ ਹੈ। ਇਹ ਫੋਨ ਐਂਡਰਾਇਡ 6.0 ਮਾਰਸ਼ਮੈਲੋ 'ਤੇ ਕੰਮ ਕਰਦਾ ਹੈ। ਇਹ ਫੋਨ ਸ਼ੈਂਪੇਨ ਗੋਲਡ, ਫ੍ਰੋਸਟੇਟ ਬਲੈਕ, ਡਾਰਕ ਗ੍ਰੇ ਅਤੇ ਚੈਰੀ ਬਲਾਸਮ ਕਲਰ ਵੇਰਿਅੰਟ 'ਚ ਉਪਲੱਬਧ ਕਰਾਇਆ ਜਾਵੇਗਾ। ਫੋਟੋਗ੍ਰਾਫੀ ਲਈ ਇਸ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਨਾਲ ਹੀ 5 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਦਿੱਤਾ ਗਿਆ ਹੈ। ਇਸ 'ਚ 4100 ਐੇੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੋਵੇਗੀ। ਕਨੈਕਟੀਵਿਟੀ ਲਈ ਇਸ 'ਚ ਡਿਊਲ ਸਿਮ ਸਪੋਰਟ, 4ਜੀ VoLTE, ਬਲੂਟੁਥ ਅਤੇ ਵਾਈ-ਫਾਈ ਵਰਗੇ ਫੀਚਰਸ ਦਿੱਤੇ ਗਏ ਹਨ। Redmi Note 4X ਅਤੇ Xiaomi MBT6A5 ਦੀ ਸਪੈਸੀਫਿਕੇਸ਼ਨ ਦੇ ਵਿਚਕਾਰ ਜ਼ਿਆਦਾ ਫਰਕ ਨਹੀਂ ਹੈ।
Jio ਨੂੰ ਟੱਕਰ ਦੇਣ ਲਈ ਇਨ੍ਹਾਂ ਕੰਪਨੀਆਂ ਨੇ ਪੇਸ਼ ਕੀਤੇ ਧਮਾਕੇਦਾਰ ਆਫਰ, ਗਾਹਕਾਂ ਨੂੰ ਹਰ ਰੋਜ਼ ਮਿਲੇਗਾ 2GB ਡਾਟਾ
NEXT STORY