ਜਲੰਧਰ- ਜੇਕਰ ਤੁਸੀਂ ਵੀ ਘੱਟ ਕੀਮਤ 'ਚ ਵਧੀਆ ਪਰਫਾਰਮੈਂਸ ਅਤੇ ਸ਼ਾਨਦਾਰ ਫੀਚਰਸ ਨਾਲ ਲੈਸ ਸਮਾਰਟਫੋਨ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਅਸਲ 'ਚ ਫਲਿੱਪਕਾਰਟ 'ਤੇ ਜਾਰੀ ਰਿਪਬਲਿਕ ਡੇ ਸੇਲ ਦੇ ਤਹਿਤ ਸੈਮਸੰਗ ਗਲੈਕਸੀ ਆਨ Nxt ਸਮਾਰਟਫੋਨ 'ਤੇ ਕਾਫੀ ਵਧੀਆ ਡਿਸਕਾਊਂਟ ਮਿਲ ਰਿਹਾ ਹੈ। ਫਲਿੱਪਕਾਰਟ ਦੀ ਸੇਲ ਦੇ ਤਹਿਤ 18,490 ਰੁਪਏ 'ਚ ਲਾਂਚ ਇਸ ਸਮਾਰਟਫੋਨ ਨੂੰ ਤੁਸੀਂ ਸਿਰਫ 15,900 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ ਨਾਲ ਹੀ ਇਹ ਫੋਨ ਐਕਸਚੇਂਜ ਆਫਰ ਦੇ ਤਹਿਤ ਵੀ ਉਪਲੱਬਧ ਹੈ। ਨਾਲ ਹੀ ਇਸ ਫੋਨ ਨਾਲ ਯੂਜ਼ਰਸ ਨੂੰ ਆਈਡੀਆ ਦਾ 4G ਸਮਾਰਟਫੋਨ ਆਫਰ ਵੀ ਮਿਲ ਰਿਹਾ ਹੈ, ਜਿਸ ਦੇ ਤਹਿਤ 16GB ਡਾਟਾ ਸਿਰਫ 1GB ਦੀ ਕੀਮਤ 'ਚ ਮਿਲ ਰਿਹਾ ਹੈ।
ਸੈਮਸੰਗ ਗਲੈਕਸੀ ਆਨ Nxt ਸਮਾਰਟਫੋਨ 'ਚ ਮੇਟਲ ਯੂਨੀਬਾਡੀ ਡਿਜ਼ਾਈਨ ਦਿੱਤਾ ਗਿਆ ਹੈ। ਇਸ 'ਚ 5.5-ਇੰਚ ਦੀ ਫੁੱਲ HD ਡਿਸਪਲੇ 2.5D ਗੋਰਿਲਾ ਗਲਾਸ ਨਾਲ ਦਿੱਤੀ ਗਈ ਹੈ। ਇਸ ਡਿਸਪਲੇ ਦਾ ਰੈਜ਼ੋਲਿਊਸਨ 1920x1080 ਪਿਕਸਲ ਹੈ। ਇਹ 1.6GHz ਆਕਟਾ-ਕੋਰ ਐਕਸਨੋਸ 7870 ਪ੍ਰੋਸੈਸਰ, ARM ਮਾਲੀ T830 MP1 GPU ਅਤੇ 3GB ਰੈਮ ਨਾਲ ਲੈਸ ਹੈ। ਇਸ 'ਚ 32GB ਦੀ ਇੰਟਰਨਲ ਸਟੋਰੇਜ ਵੀ ਦਿੱਤੀ ਗਈ ਹੈ। ਸਟੋਰੇਜ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ 256GB ਤੱਕ ਵਧਾਇਆ ਜਾ ਸਕਦਾ ਹੈ।
ਫੋਟੋਗ੍ਰਾਫੀ ਲਈ ਇਸ ਸਮਾਰਟਫੋਨ 'ਚ 13MP ਦਾ ਆਟੋਫੋਕਸ ਰਿਅਰ ਕੈਮਰਾ ਮੌਜੂਦ ਹੈ। ਇਸ ਕੈਮਰੇ ਦਾ ਅਪਰਚਰ f/1.9 ਹੈ ਅਤੇ ਇਹ LED ਫਲੈਸ਼ ਨਾਲ ਆਉਂਦਾ ਹੈ। ਇਸ ਸਮਾਰਟਫੋਨ 'ਚ 8MP ਦਾ ਫਰੰਟ ਫੇਸਿੰਗ ਕੈਮਰਾ ਵੀ ਮੌਜੂਦ ਹੈ। ਇਸ ਦਾ ਅਪਰਚਰ f/1.9 ਹੈ। ਇਹ ਸਮਾਰਟਫੋਨ ਐਂਡਰਾਇਡ 6.0 ਮਾਰਸ਼ਮੈਲੋ ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਇਸ 'ਚ ਇਕ ਫਿੰਗਰਪ੍ਰਿੰਟ ਸਕੈਨਰ ਵੀ ਮੌਜੂਦ ਹੈ, ਜਿਸ ਨੂੰ ਹੋਮ ਬਟਨ ਦਿੱਤਾ ਗਿਆ ਹੈ। ਸਮਾਰਟਫੋਨ 3300mAh ਦੀ ਨਾਨ-ਰਿਮੂਵੇਬਲ ਬੈਟਰੀ ਨਾਲ ਲੈਸ ਹੈ, ਕੰਪਨੀ ਦਾ ਦਾਅਵਾ ਹੈ ਕਿ ਇਹ 3G ਨੈੱਟਵਰਕ 'ਤੇ 21 ਘੰਟਿਆਂ ਦਾ ਟਾਕ ਟਾਈਮ ਦਿੰਦਾ ਹੈ। ਇਸ ਸਮਾਰਟਫੋਨ 'ਚ ਪਾਵਰ ਪਲਾਨਿੰਗ ਫੀਚਰ ਵੀ ਮੌਜੂਦ ਹੈ, ਜਿਸ ਦੇ ਰਾਹੀ ਬੈਟਰੀ ਨੂੰ ਮੈਨੇਜ਼ ਕੀਤਾ ਜਾ ਸਕਦਾ ਹੈ। ਇਸ ਦੇ ਤਹਿਤ ਰਿਜ਼ਰਵ ਬੈਟਰੀ ਅਤੇ ਜ਼ੀਰੋ ਬੈਟਰੀ 'ਤੇ ਕਾਲ ਫਾਰਵਰਡਿੰਗ ਵਰਗੇ ਫੀਚਰਸ ਸ਼ਾਮਲ ਹਨ।
ਹੁਣ ਇਕ ਫਿੰਗਰਪ੍ਰਿੰਟ ਨਾਲ ਕਰੋ ਭੁਗਤਾਨ, ਲਾਂਚ ਹੋਈ ਆਧਾਰ ਪੇ ਐਪ
NEXT STORY