ਜਲੰਧਰ- ਦਿਵਾਲੀ ਦੇ ਤਿਉਹਾਰੀ ਸੀਜ਼ਨ 'ਚ ਸਾਰੀਆਂ ਆਨਲਾਈਨ ਸ਼ਾਪਿੰਗ ਸਾਈਟਾਂ ਕਈ ਸਮਾਰਟਫੋਨਜ਼, ਟੈਬਲੇਟ ਅਤੇ ਕਈ ਡਿਵਾਈਸਿਸ 'ਤੇ ਕਈ ਸਪੈਸ਼ਲ ਆਫਰ ਪ੍ਰਦਾਨ ਕਰ ਰਹੀਆਂ ਹਨ। ਜੇਕਰ ਤੁਸੀਂ ਵੀ ਘੱਟ ਕੀਮਤ 'ਚ ਬਿਹਤਰੀਨ ਫੀਚਰਸ ਨਾਲ ਵਧੀਆ ਸਮਾਰਟਫੋਨ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਚੰਗਾ ਮੌਕਾ ਹੈ। ਆਓ ਜਾਣਦੇ ਹਾਂ ਕਿਨ੍ਹਾਂ ਸਮਾਰਟਫੋਨਜ਼ 'ਤੇ ਮਿਲ ਰਹੀ ਹੈ ਛੋਟ-
Moto G4 Plus
ਮੋਟੋ ਜੀ4 ਪਲੱਸ 'ਤੇ ਐਮੇਜ਼ਾਨ ਇੰਡੀਆ 1500 ਰੁਪਏ ਦਾ ਡਿਸਕਾਊਂਟ ਦੇ ਰਹੀ ਹੈ। 3ਜੀ.ਬੀ. ਰੈਮ, 32ਜੀ.ਬੀ. ਸਟੋਰੇਜ ਵਾਲਾ ਇਹ ਸਮਾਰਟਫੋਨ 13,499 ਰੁਪਏ 'ਚ ਵਿਕ ਰਿਹਾ ਹੈ।
Lenovo Vibe K4 Note
ਲੇਨੋਵੋ ਵਾਈਬ ਕੇ4 ਨੋਟ 2000 ਰੁਪਏ ਦੇ ਡਿਸਕਾਊਂਟ ਨਾਲ ਐਮੇਜ਼ਾਨ ਇੰਡੀਆ 'ਤੇ 9,999 ਰੁਪਏ 'ਚ ਵਿਕ ਰਿਹਾ ਹੈ।
Apple iPhone 6s (64GB)
ਐਮੇਜ਼ਾਨ ਇੰਡੀਆ 'ਤੇ ਐਪਲ ਆਈਫੋਨ 6ਐੱਸ (64ਜੀ.ਬੀ.) ਕਰੀਬ 10 ਹਜ਼ਾਰ ਰੁਪਏ ਦੀ ਛੋਟ ਨਾਲ 45,999 ਰੁਪਏ 'ਚ ਮਿਲ ਰਿਹਾ ਹੈ।
iPhone 6 (16GB)
ਐਪਲ ਆਈਫੋਨ 6 (16ਜੀ.ਬੀ.) 'ਤੇ ਫਲਿੱਪਕਾਰਟ 5 ਹਜ਼ਾਰ ਰੁਪਏ ਦਾ ਡਿਸਕਾਊਂਟ ਦੇ ਰਿਹਾ ਹੈ। ਇਸ ਦੀ ਕੀਮਤ ਹੁਣ 31,990 ਰੁਪਏ ਹੋ ਗਈ ਹੈ। ਇਸ 'ਤੇ 17 ਹਜ਼ਾਰ ਰੁਪਏ ਤਕ ਦਾ ਐਕਸਚੇਂਜ ਆਫਰ ਵੀ ਹੈ।
Samsung On 5 Pro
ਸੈਮਸੰਗ ਆਨ 5 ਪ੍ਰੋ ਐਮੇਜ਼ਾਨ ਇੰਡੀਆ 'ਤੇ 1200 ਰੁਪਏ ਦੇ ਡਿਸਕਾਊਂਟ ਨਾਲ 7,990 ਰੁਪਏ 'ਚ ਮਿਲ ਰਿਹਾ ਹੈ।
Moto G4
ਮੋਟੋ ਜੀ4 'ਤੇ ਐਮੇਜ਼ਾਨ ਇੰਡੀਆ 2 ਹਜ਼ਾਰ ਰੁਪਏ ਦਾ ਡਿਸਕਾਊਂਟ ਦੇ ਰਹੀ ਹੈ। ਹੁਣ ਇਸ ਦੀ ਕੀਮਤ 10,499 ਰੁਪਏ ਹੋ ਗਈ ਹੈ। ਇਸ ਵਿਚ ਸਨੈਪਡ੍ਰੈਗਨ 617 ਪ੍ਰੋਸੈਸਰ, 5.5-ਇੰਚ ਦੀ ਫੁੱਲ-ਐੱਚ.ਡੀ. ਡਿਸਪਲੇ ਅਤੇ 13MP ਕੈਮਰਾ ਹੈ।
Lenovo Vibe K5
ਮੈਟਲ ਬਾਡੀ ਵਾਲਾ ਲੇਨੋਵੋ ਵਾਈਬ ਕੇ5 ਐਮੇਜ਼ਾਨ ਇੰਡੀਆ 'ਤੇ 1500 ਰੁਪਏ ਦੇ ਡਿਸਕਾਊਂਟ ਨਾਲ 6,999 ਰੁਪਏ 'ਚ ਵਿਕ ਰਿਹਾ ਹੈ। ਇਸ ਵਿਚ 616 ਸਨੈਪਡ੍ਰੈਗਨ ਪ੍ਰੋਸੈਸਰ ਅਤੇ 13MP ਬੈਕ ਕੈਮਰਾ ਹੈ।
Samsung Galaxy On 8
ਸੈਮਸੰਗ ਦੇ ਇਸ ਮਿਡਰੇਂਜ ਸਮਾਰਟਫੋਨ 'ਤੇ ਫਲਿੱਪਕਾਰਟ 1,000 ਰੁਪਏ ਦਾ ਡਿਸਕਾਊਂਟ ਦੇ ਰਹੀ ਹੈ। ਨਾਲ ਹੀ 32ਜੀ.ਬੀ. ਦਾ ਮੈਮਰੀ ਕਾਰਡ ਵੀ ਮਿਲੇਗਾ। 13000 ਰੁਪਏ ਤਕ ਦਾ ਐਕਸਚੇਂਜ ਆਫਰ ਵੀ ਹੈ।
LeEco Le Max 2
ਇਸ ਫੋਨ 'ਤੇ ਐਮੇਜ਼ਾਨ ਇੰਡੀਆ 5 ਹਜ਼ਾਰ ਰੁਪਏ ਦਾ ਡਿਸਕਾਊਂਟ ਦੇ ਰਿਹਾ ਹੈ। ਇਸ ਦੀ ਕੀਮਤ 17,999 ਰੁਪਏ ਹੋ ਗਈ ਹੈ। ਇਸ ਵਿਚ ਸਨੈਪਡ੍ਰੈਗਨ 820 ਪ੍ਰੋਸੈਸਰ, 5.7-ਇੰਚ ਦੀ ਕਿਊ.ਐੱਚ.ਡੀ. ਡਿਸਪਲੇ ਅਤੇ 13MP ਦਾ ਬੈਕ ਕੈਮਰਾ ਹੈ।
Coolpad Note 3
ਕੂਲਪੈਡ ਦਾ ਇਹ ਸਮਾਰਟਫੋਨ ਐਮੇਜ਼ਾਨ ਇੰਡੀਆ 'ਤੇ 7,499 ਰੁਪਏ 'ਚ ਉਪਲੱਬਧ ਹੈ। ਇਸ 'ਤੇ 2,000 ਰੁਪਏ ਦਾ ਡਿਸਕਾਊਂਟ ਹੈ। ਇਸ ਵਿਚ 3ਜੀ.ਬੀ. ਰੈਮ, 5.5-ਇੰਚ ਦੀ ਐੱਚ.ਡੀ. ਡਿਸਪਲੇ ਅਤੇ 13MP ਦਾ ਕੈਮਰਾ ਹੈ।
ਬਿਨਾਂ ਸੈਟੇਲਾਈਟ ਦੇ ਚੱਲ ਸਕੇਗਾ GPS ਸਿਸਟਮ
NEXT STORY