ਜਲੰਧਰ : ਗਲੋਬਲ ਪੁਜ਼ੀਸ਼ਨਿੰਗ ਸਿਸਟਮ ਨੈਵੀਗੇਸ਼ਨ ਲਈ ਬਹੁਤ ਕੰਮ ਦੀ ਚੀਜ਼ ਹੈ ਪਰ ਜੇ ਜੀ. ਪੀ. ਐੱਸ. ਦੇ ਸਿਗਨਲ ਘੱਟ ਹੋ ਜਾਣ ਤਾਂ ਇਹ ਮੁਸੀਬਤ ਬਣ ਸਕਦੇ ਹਨ। ਅਜਿਹੀ ਸਥਿਤੀ ਆਮ ਕਾਰਾਂ ਲਈ ਬੁਰੀ ਹੋ ਸਕਦੀ ਹੈ ਪਰ ਜੇ ਗੱਲ ਹੋਵੇ ਆਟੋਨੋਮਸ ਕਾਰਾਂ ਦੀ, ਜੋ ਅੱਜਕਲ ਬਹੁਤ ਜ਼ਿਆਦਾ ਟ੍ਰੈਂਡ 'ਚ ਹਨ, ਤਾਂ ਅਜਿਹੀਆਂ ਕਾਰਾਂ ਲਈ ਇਹ ਕਿਸੇ ਭਿਆਨਕ ਘਟਨਾ ਦਾ ਕਾਰਨ ਬਣ ਸਕਦੇ ਹਨ। ਅਜਿਹੀ ਸਮੱਸਿਆ ਦਾ ਹੱਲ ਕੱਢਣ ਲਈ ਕੈਲੀਫੋਰਨੀਆ ਯੂਨੀਵਰਸਿਟੀ, ਰਿਵਰਸਾਈਡ ਆਟੋਨੋਮਸ ਸਿਸਟਮ ਪ੍ਰਿਸੈਪਸ਼ਨ, ਇੰਟੈਸੀਜੈਂਸ ਐਂਡ ਨੈਵੀਗੇਸ਼ਨ (ਏ. ਐੱਸ. ਪੀ. ਆਈ. ਐੱਨ.) ਲੈਬਾਰਟਰੀ ਦੇ ਜੈਕ ਕੇਸਿਜ਼ ਇਕ ਅਲਟਰਨੇਟਿਵ ਨੈਵੀਗੇਸ਼ਨ ਸਿਸਟਮ ਡਿਵੈੱਲਪ ਕਰ ਰਹੇ ਹਨ, ਜੋ ਸੈਕੰਡਰੀ ਰੇਡੀਓ ਸਿਗਨਲ, ਜਿਵੇਂ ਸੈੱਲਫੋਨ, ਵਾਈ-ਫਾਈ ਦੀ ਮਦਦ ਨਾਲ ਤੁਹਾਡੀ ਨੈਵੀਗੇਸ਼ਨ 'ਚ ਰੁਕਾਵਟ ਨਹੀਂ ਲਿਆਏਗਾ। ਇਸ ਨੂੰ ਹੁਣ ਤੱਕ ਦਾ ਇਕੱਲਾ ਅਲਟਰਨੇਟ ਸਿਸਟਮ ਕਿਹਾ ਜਾ ਰਿਹਾ ਹੈ, ਜੋ ਜੀ. ਪੀ. ਐੱਸ. ਦਾ ਬਦਲ ਹੋ ਸਕਦਾ ਹੈ।
ਮੌਜੂਦਾ ਸਮੇਂ 'ਚ 2 ਗਲੋਬਲ ਸੈਟੇਲਾਈਟ ਨੈਵੀਗੇਸ਼ਨ ਸਿਸਟਮ ਕੰਮ ਕਰ ਰਹੇ ਹਨ, ਜਿਨ੍ਹਾਂ 'ਚੋਂ ਪਹਿਲਾ ਹੈ ਯੂ. ਐੱਸ. ਜੀ. ਪੀ. ਐੱਸ. ਤੇ ਦੂਜਾ ਹੈ ਰਸ਼ੀਆ ਦਾ ਜੀ. ਐੱਲ. ਓ. ਐੱਨ. ਏ. ਐੱਸ. ਐੱਸ.। ਇਸ ਤੋਂ ਇਲਾਵਾ ਯੂਰਪੀਅਨ ਗੈਲੀਲੀਓ ਸਿਸਟਮ ਅਗਲੇ ਕੁਝ ਸਾਲਾਂ 'ਚ ਪੂਰੀ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਦੇਵੇਗਾ ਤੇ ਚੀਨ ਦਾ ਬਾਇਡੂ ਸਿਸਟਮ 2020 ਤੱਕ ਗਲੋਬਲੀ ਨੈਵੀਗੇਸ਼ਨ ਪ੍ਰੋਵਾਈਡ ਕਰਵਾਉਣੀ ਸ਼ੁਰੂ ਕਰੇਗਾ। ਇਸ ਸਭ ਦੇ ਬਾਵਜੂਦ ਜੀ. ਪੀ. ਐੱਸ. ਦੇ ਸਿਗਨਲ ਕਾਫੀ ਵੀਕ ਹਨ ਤੇ ਸਹੀ ਜਗ੍ਹਾ ਦੀ ਜਾਣਕਾਰੀ ਲਈ ਅਜੇ ਵੀ ਕਈ ਸੈਟੇਲਾਈਟਸ ਦੀ ਮਦਦ ਲੈਣੀ ਪੈਂਦੀ ਹੈ, ਜੇ ਪਹਾੜੀ ਇਲਾਕਿਆਂ ਦੀ ਗੱਲ ਆਵੇ ਤਾਂ ਜੀ. ਪੀ. ਐੱਸ. ਲੱਗਭਗ ਬੇਕਾਰ ਹੋ ਜਾਂਦਾ ਹੈ।
ਐੱਸ. ਓ. ਪੀ. ਟੈਕਨਾਲੋਜੀ ਦੀ ਵਰਤੋਂ
ਇਸ ਦੇ ਬਦਲ ਦੇ ਤੌਰ 'ਤੇ ਕੈਲੀਫੋਰਨੀਆ ਯੂਨੀਵਰਸਿਟੀ, ਰਿਵਰਸਾਈਡ ਅਜਿਹਾ ਸਿਸਟਮ ਬਣਾ ਰਹੀ ਹੈ, ਜੋ ਐੱਸ. ਓ. ਪੀ. (ਸਿਗਨਲ ਆਫ ਆਪਰਚਿਊਨਿਟੀ) ਸਿਸਟਮ ਦੇ ਆਧਾਰ 'ਤੇ ਬਣਿਆ ਹੈ, ਜਿਨ੍ਹਾਂ 'ਚ ਵਾਈ-ਫਾਈ, ਮੋਬਾਇਲ ਫੋਨ, ਰੇਡੀਓ ਟਾਵਰਾਂ, ਟੈਲੀਵਿਜ਼ਨ ਸਟੇਸ਼ਨਾਂ ਆਦਿ ਤੋਂ ਰੇਡੀਓ ਟ੍ਰਾਂਸਮਿਸ਼ਨ ਸ਼ਾਮਿਲ ਹੈ। ਇਹ ਉਂਝ ਹੀ ਹੈ, ਜਿਵੇਂ ਸਮਾਰਟਫੋਨ ਦੀ ਜੀ. ਪੀ. ਐੱਸ. ਐਪ ਫੋਨ ਦੇ ਸਿਗਨਲ ਜਾਂ ਵਾਈ-ਫਾਈ ਦੀ ਮਦਦ ਨਾਲ ਲੋਕੇਸ਼ਨ ਨੂੰ ਟਿਊਨ ਕਰਨ 'ਚ ਮਦਦ ਲੈਂਦੀ ਹੈ। ਇਸ ਪਿੱਛੇ ਆਈਡੀਆ ਇਹ ਹੈ ਕਿ ਜੇ ਜੀ. ਪੀ. ਐੱਸ. ਸਿਗਨਲ ਫੇਲ ਹੋ ਜਾਣ ਤਾਂ ਰੇਡੀਓ ਸਿਗਨਲਾਂ ਦੀ ਮਦਦ ਨਾਲ ਜੀ. ਪੀ. ਐੱਸ. ਨੂੰ ਫਿਕਸ ਕੀਤਾ ਜਾ ਸਕੇ।
Mercedes-benz ਨੇ ਲਾਂਚ ਕੀਤਾ ਇਸ ਲਗਜ਼ਰੀ ਕਾਰ ਦਾ ਐਕਟੀਵਿਟੀ ਐਡੀਸ਼ਨ
NEXT STORY