ਜਲੰਧਰ- ਟ੍ਰਾਂਜ਼ਿਸ਼ਨ ਹੋਲਡਿੰਗ ਨਾਲ ਸਾਂਝੇਦਾਰੀ ਨਾਲ ਨਵੇਂ ਅਵਤਾਰ 'ਚ ਆਉਣ ਵਾਲੀ ਸਵਾਈਪ ਨੇ ਭਾਰਤ 'ਚ 8 ਨਵੇਂ ਮੋਬਾਇਲ ਡਿਵਾਈਸ ਲਾਂਚ ਕੇਤ ਹਨ। ਇਨ੍ਹਾਂ 'ਚ ਤਿੰਨ ਸਮਾਰਟਫੋਨ ਸਵਾਈਪ ਐੱਫ 301, ਸਵਾਈਪ ਐੱਫ302 ਅਤੇ ਸਵਾਈਪ ਕੇ601 ਹੈ। ਇਸ ਤੋਂ ਇਲਾਵਾ 5 ਫੀਚਰ ਫੋਨ ਜ਼ੈੱਡ102, ਜ਼ੈੱਡ102, ਜ਼ੈੱਡ101, ਜ਼ੈੱਡ202 ਅਤੇ ਜ਼ੈੱਡ301 ਵੀ ਪੇਸ਼ ਕੀਤੇ ਗਏ ਹਨ। ਇਨ੍ਹਾਂ ਫੋਨਜ਼ ਦੀ ਕੀਮਤ 1,180 ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ ਇਨ੍ਹਾਂ ਦੀ ਕੀਮਤ ਸਿਰਫ ਨਵੀਂ ਦਿੱਲੀ 'ਚ 11 ਜੁਲਾਈ ਤੋਂ ਸ਼ੁਰੂ ਹੋਵੇਗੀ। ਸਵਾਈਪ ਬ੍ਰਾਂਡ ਦੇ ਨਵੇਂ ਅਵਤਾਰ ਦੇ ਸਮੇਂ, ਸਵਾਈਪ ਮੋਬਿਲਿਟੀ ਅਤੇ ਹੋਲਡਿੰਗਸ ਨੇ ਕਿਹਾ ਸੀ ਕਿ ਇਸ ਸਾਲ ਦੇ ਅੰਤ ਤੱਕ ਕੰਪਨੀ 10 ਮੋਬਾਇਲਜ਼ ਪੇਸ਼ ਕਰੇਗੀ। ਜਿੰਨ੍ਹਾਂ 'ਚ 5 ਸਮਾਰਟਫੋਨਜ਼ ਅਤੇ 5 ਫੀਚਰ ਫੋਨ ਹੋਣਗੇ, ਹੁਣ ਸਵਾਈਪ ਵੱਲੋਂ ਦੋ ਹੋਰ ਸਮਾਰਟਫੋਨ ਇਸ ਸਾਲ ਦੇ ਅਖੀਰ ਤੱਕ ਲਾਂਚ ਕੀਤੇ ਜਾਣ ਦੀ ਉਮੀਦ ਹੈ।
ਸਵਾਈਪ ਐੱਫ 301, ਐੱਫ 302 -
ਇਹ ਦੋਵੇਂ ਸਮਾਰਟਫੋਨਜ਼ ਡਿਊਲ ਸਪੀਕਰ ਨਾਲ ਆਉਂਦੇ ਹਨ ਅਤੇ ਇਨ੍ਹਾਂ ਦੀ ਕੀਮਤ ਕ੍ਰਮਵਾਰ 5,590 ਰੁਪਏ ਅਤੇ 6,290 ਰੁਪਏ ਹੈ। ਸਵਾਈਪ ਐੱਫ 301 ਦਾ ਡਿਜ਼ਾਈਨ ਕਲਰਫੁੱਲ ਹੈ ਅਤੇ ਕੰਪਨੀ ਇਸ 'ਚ ਦਿੱਤੀ ਗਈ 3ਡੀ ਇਮਰਸਿਵ ਸਾਊਂਡ ਟੈਕਨਾਲੋਜੀ ਨੂੰ ਅਹਿਮ ਖਾਸੀਅਤ ਦੱਸ ਰਹੀ ਹੈ, ਜਦਕਿ ਸਵਾਈਪ ਐੱਫ 302 'ਚ ਇਕ ਫਿੰਗਰਪ੍ਰਿੰਟ ਸਕੈਨਰ ਵਰਗੇ ਫਿਲਟਰ ਇਸਤੇਮਾਲ ਕਰ ਸਕਦੇ ਹਨ।
ਸਵਾਈਪ ਕੇ 601 -
ਇਸ ਸਮਾਰਟਫੋਨ 'ਚ 2 ਜੀ. ਬੀ. ਰੈਮ ਹੈ ਅਤੇ ਇਸ ਦੀ ਕੀਮਤ 7,290 ਰੁਪਏ ਹੈ। ਸਵਾਈਪ ਕੇ 601 'ਚ ਇਕ ਫਿੰਗਰਪ੍ਰਿੰਟ ਸਕੈਨਰ ਹੈ, ਜੋ ਕਈ ਤਰ੍ਹਾਂ ਦੇ ਜੇਸਚਰ ਅਤੇ ਕਲਿੱਕ ਸਪੋਰਟ ਕਰਦਾ ਹੈ। ਫਿੰਗਰਪ੍ਰਿੰਟ ਸਕੈਨਰ 'ਤੇ ਕਲਿੱਕ ਕਰ ਕੇ ਤੁਸੀਂ ਕਾਲ ਐਪ ਜਾਂ ਕੈਮਰੇ ਐਪ ਨੂੰ ਐਕਸੈਸ ਕਰ ਸਕਦੇ ਹੋ। ਇਸ ਸਮਾਰਟਫੋਨ 'ਚ ਪਰਸਨਲ ਸ਼ਾਰਟਕਟ ਦੇ ਤੌਰ 'ਤੇ 5 ਫਿੰਗਰਪ੍ਰਿੰਟ ਤੱਕ ਕਸਚਮਾਈਜ਼ ਕੀਤੇ ਜਾ ਸਕਦੇ ਹਨ।
ਸਵਾਈਪ ਜ਼ੈੱਡ ਸੀਰੀਜ਼ ਦੇ ਫੀਚਰ ਫੋਨ -
ਜ਼ੈੱਡ 102, ਜ਼ੈੱਡ 101, ਜ਼ੈੱਡ201, ਜ਼ੈੱਡ202 ਅਤੇ ਜ਼ੈੱਡ 301 ਫੀਚਰ ਫੋਨ ਲੰਬੀ ਬੈਟਰੀ ਲਾਈਫ ਨਾਲ ਆਉਂਦੇ ਹਨ ਅਤੇ ਇਕ ਸੁਪਰ ਬੈਟਰੀ ਮੋਡ ਦੇ ਚਲਦੇ ਫੋਨ ਜ਼ਿਆਦਾ ਸਟੈਂਡਬਾਏ ਟਾਈਮ ਦਿੰਦੇ ਹਨ। ਇਨ੍ਹਾਂ ਫੋਨ 'ਚ ਤੇਜ਼ ਸਾਊਂਡ ਮਿਲਦਾ ਹੈ ਅਤੇ ਐੱਫ. ਐੱਮ. ਰੇਡਿਓ ਅਤੇ ਮਿਊਜ਼ਿਕ ਪਲੇਅਰ ਲਈ ਸ਼ਾਰਟਕਟ ਬਟਨ ਦਿੱਤੇ ਗਏ ਹਨ। ਇਨ੍ਹਾਂ ਡਿਵਾਇਸਾਂ 'ਚ ਇਕ ਕਿੰਗ ਵਾਇਸ ਫੀਚਰ ਹਨ, ਜਿਸ ਨਾਲ ਯੂਜ਼ਰ ਵਾਇਸ ਸਪੋਰਟ ਨਾਲ ਅਸਿਸਟ ਹੋ ਸਕਣ ਵਾਲੇ ਸਮਾਰਟ ਕੀਪੈਡ ਡਿਵਾਈਸ ਦੇ ਰਾਹੀ ਨੇਵੀਗੇਟ ਕਰ ਸਕਦੇ ਹੋ। ਜ਼ੈੱਡ 101 ਅਤੇ ਜ਼ੈੱਡ 202 'ਚ ਇਕ 2500 ਐੱਮ. ਏ. ਐੱਚ. ਦੀ ਬੈਟਰੀ ਹੈ, ਜਿਸ ਦੇ 35 ਘੰਟੇ ਤੋਂ ਜ਼ਿਆਦਾ ਦਾ ਟਾਕ ਟਾਈਮ ਅਤੇ 500 ਘੰਟੇ ਤੋਂ ਜ਼ਿਆਦਾ ਦਾ ਸਟੈਂਡਬਾਏ ਟਾਈਮ ਦੇਣ ਦਾ ਦਾਅਵਾ ਕੀਤਾ ਘਿਆ ਹੈ। ਇਸ ਤੋਂ ਇਲਾਵਾ ਫੋਨ ਨੂੰ ਵੀ ਚਾਰਜ ਕਰ ਸਕੇਦ ਹੋ। ਜ਼ੈੱਡ 102, ਜ਼ੈੱਡ 101, ਜ਼ੈੱਡ 202 ਅਤੇ ਜ਼ੈੱਡ 301 ਦੀ ਕੀਮਤ ਕ੍ਰਮਵਾਰ 1,180 ਰੁਪਏ, 1,240 ਰੁਪਏ, 1,690 ਰੁਪਏ ਅਤੇ 1,850 ਰੁਪਏ ਹੈ।
ਜਲਦੀ ਹੀ ਭਾਰਤ 'ਚ ਲਾਂਚ ਹੋਵੇਗੀ ਪਾਵਰਫੁੱਲ ਅਤੇ ਸ਼ਾਨਦਾਰ ਲੁੱਕ ਵਾਲੀ ਇਹ ਦਮਦਾਰ ਬਾਈਕ
NEXT STORY