ਜਲੰਧਰ : ਸੁਪਰ ਕਾਰ ਬਣਾਉਣ ਵਾਲੀਆਂ ਕੰਪਨੀਆਂ ਆਪਣੇ ਫਲੈਗਸ਼ਿਪ ਮਾਡਲਸ ਦੀ ਕਾਰ ਦਾ ਨਵਾਂ ਵਰਜ਼ਨ ਹਰ ਸਾਲ ਲਾਂਚ ਨਹੀਂ ਕਰ ਸਕਦੀਆਂ ਕਿਉਂਕਿ ਇਹ ਉਹ ਫਲੈਗਸ਼ਿਪ ਕਾਰਾਂ ਹੁੰਦੀਆਂ ਹਨ ਜੋ ਬੇਹੱਦ ਹੀ ਖਾਸ ਹੁੰਦੀਆਂ ਹਨ ਅਤੇ ਇਸ ਦੇ ਡਿਜ਼ਾਈਨ ਤੋਂ ਲੈ ਕੇ ਇੰਜਣ 'ਤੇ ਕਈ ਸਾਲਾਂ ਤੱਕ ਕੰਮ ਚੱਲਦਾ ਹੈ । ਹੁਣ ਐਸਟਨ ਮਾਰਟਿਨ ਦੇ ਨਵੇਂ ਡੀ. ਬੀ. ਮਾਡਲ ਨੂੰ ਹੀ ਲੈ ਲਓ । ਕੰਪਨੀ ਨੇ ਸਾਲ 2003 ਵਿਚ ਡੀ. ਬੀ. 9 ਨੂੰ ਪੇਸ਼ ਕੀਤਾ ਸੀ ਅਤੇ ਹੁਣ ਕੰਪਨੀ ਨੇ ਜਿਨੇਵਾ ਮੋਟਰ ਸ਼ੋਅ ਵਿਚ ਡੀ. ਬੀ. 11 ਨੂੰ ਪੇਸ਼ ਕੀਤਾ ਹੈ । ਬੁਗਾਟ, ਲੈਂਬੋਰਗਿਨੀ ਅਤੇ ਕੋਨਿਗਸੇਗ ਦੇ ਲੇਟੈਸਟ ਮਾਡਲ ਦੇਖਣ ਤੋਂ ਬਾਅਦ ਸ਼ਾਇਦ ਕਿਸੇ ਹੋਰ ਕਾਰ 'ਤੇ ਲੋਕਾਂ ਦੀ ਨਜ਼ਰ ਨਾ ਪਵੇ ਪਰ ਐਸਟਮ ਮਾਰਟਿਨ ਦੀ ਡੀ. ਬੀ. 11 ਇਕ ਅਜਿਹੀ ਕਾਰ ਹੈ, ਜਿਸ ਨੇ ਜਿਨੇਵਾ ਆਟੋ ਸ਼ੋਅ ਵਿਚ ਸਭ ਦੇ ਮਨ ਵਿਚ ਉਤਸ਼ਾਹ ਪੈਦਾ ਕਰ ਦਿੱਤਾ ਅਤੇ ਇਸ ਦੀ ਤਸਵੀਰ ਦੇਖਣ ਤੋਂ ਬਾਅਦ ਤੁਸੀਂ ਵੀ ਇਸ ਦੇ ਬਾਰੇ ਇਹੀ ਸੋਚ ਰਹੇ ਹੋਵੋਗੇ ।
ਉਂਝ ਤਾਂ ਇਸ ਕਾਰ ਵਿਚ ਚਾਰ ਲੋਕਾਂ ਦੇ ਬੈਠਣ ਲਈ ਸੀਟਾਂ ਹਨ ਪਰ ਪਿੱਛੇ ਵਾਲੇ ਪੈਸੰਜਰ ਲਈ ਬੇਹੱਦ ਘੱਟ ਜਗ੍ਹਾ ਹੀ ਬਚਦੀ ਹੈ , ਜਦੋਂਕਿ ਐਸਟਨ ਮਾਰਟਿਨ ਡੀ. ਬੀ. 11 ਦੀ ਡਿੱਗੀ ਵਿਚ ਇੰਨੀ ਜਗ੍ਹਾ ਹੈ ਕਿ 2 ਗੋਲਫ ਬੈਗ ਆਸਾਨੀ ਨਾਲ ਆ ਜਾਣਗੇ । ਕਾਰ ਦੇ ਅੰਦਰ ਆਰਾਮਦਾਇਕ ਇੰਟੀਰੀਅਰ ਅਤੇ ਬੈਂਗ ਤੇ ਆਲਫਸੇਨ ਸਿਸਟਮ ਦਿੱਤਾ ਹੈ ਅਤੇ ਇਹ ਇਕ ਸਟਨਿੰਗ ਲੁਕਿੰਗ ਕਾਰ ਹੈ ।
ਪਿਛਲੇ ਸਾਲ ਸਿਰਫ ਜੇਮਸ ਬਾਂਡ ਮੂਵੀ 'ਸਪੈਕਟਰ' ਲਈ ਡੀ. ਬੀ. 10 ਨੂੰ ਪੇਸ਼ ਕਰਨ ਤੋਂ ਬਾਅਦ ਹੁਣ ਕੰਪਨੀ ਇਸ ਸ਼ਾਨਦਾਰ ਡਿਜ਼ਾਈਨ ਵਾਲੀ ਡੀ. ਬੀ. ਦੇ ਨਾਲ ਬਿਜ਼ਨੈੱਸ 'ਤੇ ਧਿਆਨ ਦੇਵੇਗੀ । ਐਸਟਨ ਮਾਰਟਿਨ ਦੀ ਇਸ ਫਲੈਗਸ਼ਿਪ ਕਾਰ ਵਿਚ ਸਪੋਰਟ ਅਤੇ ਲਗਜ਼ਰੀ ਦਾ ਯੂਨੀਕ ਪੈਕੇਜ ਪੇਸ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਡੀ. ਬੀ. 11 ਇਸ ਲਈ ਵੀ ਖਾਸ ਹੈ ਕਿਉਂਕਿ ਇਹ ਪਹਿਲੀ ਡੀ. ਬੀ. ਹੈ, ਜਿਸ ਵਿਚ ਟਰਬੋਚਾਰਜਡ ਇੰਜਣ ਲੱਗਾ ਹੈ।
ਐਸਟਨ ਮਾਰਟਿਨ ਡੀ. ਬੀ. 11 ਵਿਚ ਲੱਗਾ ਨਵਾਂ ਟਵਿਨ ਟਰਬੋਚਾਰਜਡ 5. 2 ਲਿਟਰ ਵੀ12 (12 ਸਿਲੰਡਰ ਵਾਲਾ) ਇੰਜਣ, ਪਿੱਛੇ ਵੱਲ ਲੱਗੇ 8 ਸਪੀਡ ਆਟੋਮੇਟਿਕ ਟ੍ਰਾਂਸਮਿਸ਼ਨ ਦੇ ਨਾਲ ਕੰਮ ਕਰਦਾ ਹੈ, ਜੋ ਰਿਅਰ ਵ੍ਹੀਲ ਨੂੰ ਰਫ਼ਤਾਰ ਪ੍ਰਦਾਨ ਕਰਦਾ ਹੈ । ਡੀ. ਬੀ. 11 ਵਿਚ ਲੱਗਾ ਇੰਜਣ 600 ਹਾਰਸਪਾਵਰ ਜਨਰੇਟ ਕਰਦਾ ਹੈ ਅਤੇ ਇਹ ਕਾਰ 0 ਤੋਂ 62 ਮੀਲ (100 ਕਿਲੋਮੀਟਰ) ਪ੍ਰਤੀ ਘੰਟੇ ਦੀ ਰਫਤਾਰ 3.9 ਸੈਕਿੰਡ ਤੋਂ ਘੱਟ ਸਮੇਂ ਵਿਚ ਫੜ ਲੈਂਦੀ ਹੈ ਅਤੇ ਇਸ ਦੀ ਟਾਪ ਸਪੀਡ 200 ਮੀਲ (321 ਕਿ. ਮੀ.) ਪ੍ਰਤੀ ਘੰਟਾ ਹੈ ।
ਡੀ. ਬੀ. 11 ਸਿਰਫ ਤੇਜ਼ ਹੀ ਨਹੀਂ ਹੈ, ਸਗੋਂ ਇਹ ਵਾਤਾਵਰਣ ਦਾ ਵੀ ਖਿਆਲ ਰੱਖਦੀ ਹੈ । ਇਸ ਦੇ ਇੰਜਣ ਵਿਚ ਸਟਾਰਟ-ਸਟਾਪ ਅਤੇ ਸਿਲੰਡਰ ਬੈਂਕ ਡਿਐਕਟੀਵੇਸ਼ਨ ਸਿਸਟਮ ਦਿੱਤਾ ਗਿਆ ਹੈ । ਸਿਲੰਡਰ ਬੈਂਕ ਡਿਐਕਟੀਵੇਸ਼ਨ ਦੀ ਮਦਦ ਨਾਲ ਜ਼ਰੂਰਤ ਨਾ ਹੋਣ 'ਤੇ ਡੀ. ਬੀ. 11 ਦੇ ਕੁਝ ਸਿਲੰਡਰ ਕੰਮ ਕਰਨਾ ਬੰਦ ਕਰ ਦੇਣਗੇ ਅਤੇ ਜ਼ਰੂਰਤ ਦੇ ਸਮੇਂ ਆਪਣੇ-ਆਪ ਕੰਮ ਕਰਨ ਲਈ ਤਿਆਰ ਹੋ ਜਾਣਗੇ, ਜਿਸ ਨਾਲ ਚੰਗੀ ਮਾਈਲੇਜ ਮਿਲੇਗੀ ਅਤੇ ਵਾਤਾਵਰਣ ਨੂੰ ਵੀ ਘੱਟ ਨੁਕਸਾਨ ਪਹੁੰਚੇਗਾ ।
ਐਲੂਮੀਨੀਅਮ ਨਾਲ ਬਣਾਈ ਗਈ ਐਸਟਨ ਮਾਰਟਿਨ ਦੀ ਨਵੀਂ ਡੀ. ਬੀ. ਲਾਇਟ ਵੇਟ ਅਤੇ ਮਜ਼ਬੂਤ ਹੈ । ਇਸ ਵਿਚ 3 ਸਟੇਜ ਅਡੈਪਟਿਵ ਡੈਂਪਰ, ਫਰੰਟ ਅਤੇ ਰਿਅਰ ਪਾਰਕਿੰਗ ਸੈਂਸਰਜ਼, ਐੱਲ. ਈ. ਡੀ. ਹੈੱਡ ਲਾਈਟਸ ਅਤੇ ਟੇਲ ਲਾਈਟਸ (ਕਾਰ ਦੇ ਪਿੱਛੇ ਵਾਲੀਆਂ ਲਾਈਟਾਂ), 1,000 ਵਾਟ ਵਾਲੇ ਬੈਂਗ ਅਤੇ ਆਲਫਸੇਨ (Bang & Olufsen) ਸਾਊਂਡ ਸਿਸਟਮ ਲੱਗਾ ਹੈ । ਡੀ. ਬੀ. 11 ਦੇ ਅੰਦਰ 2 ਸਕ੍ਰੀਨਾਂ ਦਿੱਤੀਆਂ ਗਈਆਂ ਹਨ, ਜਿਸ ਵਿਚ ਇਕ 12 ਇੰਚ ਦੀ ਐੱਲ. ਸੀ. ਡੀ. ਡਿਸਪਲੇ ਜੋ ਸਪੀਡ, ਫਿਊਲ ਅਤੇ ਕਾਰ ਦੀ ਹੋਰ ਮੁੱਖ ਜਾਣਕਾਰੀਆਂ ਦਿਖਾਉਂਦੀ ਹੈ ਅਤੇ ਦੂਜੀ ਕਾਰ ਦੇ ਸੈਂਟਰ ਕੰਸੋਲ ਦੇ ਵਿਚ 8 ਇੰਚ ਦੀ ਟੱਚ ਸਕ੍ਰੀਨ ਅਤੇ ਯੂ . ਐੱਸ. ਬੀ. ਕੁਨੈਕਟੀਵਿਟੀ, ਸੈਟੇਲਾਈਟ ਰੇਡੀਓ ਅਤੇ ਬਲੂਟੁਥ ਵਾਇਅਰਲੈੱਸ ਸਟ੍ਰੀਮਿੰਗ ਦਿੱਤੀ ਗਈ ਹੈ।
ਐਸਟਨ ਮਾਰਟਿਨ ਨੇ ਡੀ. ਬੀ. 11 ਦੀ ਕੀਮਤ 2,12,000 ਡਾਲਰ (ਲਗਭਗ 1,42,01,657 ਰੁਪਏ) ਰੱਖੀ ਹੈ ਅਤੇ ਡੀ. ਬੀ. 11 ਨੂੰ ਖਰੀਦਣ ਲਈ 1,000 ਆਰਡਰ ਬੁੱਕ ਹੋ ਚੁੱਕੇ ਹਨ ।
ਐੱਫ. ਬੀ. ਆਈ. ਨੂੰ 3 ਸਾਲ ਤੱਕ ਦੌੜਾਉਂਦਾ ਰਿਹਾ ਇਹ ਹੈਕਰ
NEXT STORY