ਜਲੰਧਰ— ਸਵਾਇਪ ਟੈਕਨਾਲੋਜੀ ਨੇ ਭਾਰਤ 'ਚ ਆਪਣੇ ਨਵੇਂ 'ਇਲੀਟ ਨੋਟ' ਸਮਾਰਟਫੋਨ ਨੂੰ ਲਾਂਚ ਕੀਤਾ ਹੈ ਜੋ ਕੰਪਨੀ ਵੱਲੋਂ ਲਾਂਚ ਕੀਤੇ ਗਏ 'ਇਲੀਟ' ਸੀਰੀਜ਼ ਦਾ ਤੀਜਾ ਸਮਾਰਟਫੋਨ ਹੈ | ਇਸ ਤੋਂ ਪਹਿਲਾਂ ਕੰਪਨੀ ਨੇ ਇਸ ਸੀਰੀਜ਼ 'ਚ 'ਸਵਾਇਪ ਇਲੀਟ' ਅਤੇ 'ਸਵਾਇਪ ਇਲੀਟ 2' ਲਾਂਚ ਕਰ ਚੁੱਕੀ ਹੈ |
ਸਮਾਰਟਫੋਨ ਦੇ ਫੀਚਰਜ਼-
ਪ੍ਰੋਸੈਸਰ:
ਇਸ ਸਮਾਰਟਫੋਨ 'ਚ 1.3 ਗੀਗਾਹਰਟਜ਼ 64 ਬਿਟ ਕਵਾਡ-ਕੋਰ ਮੀਡੀਆਟੈੱਕ MTK6735 ਪ੍ਰੋਸੈਸਰ ਅਤੇ ਮਾਲੀ-T720 GPU ਮੌਜੂਦ ਹੈ |
ਡਿਸਪਲੇ ਅਤੇ ਓ.ਐੱਸ:
ਇਹ ਡਿਊਲ ਸਿਮ ਸਮਾਰਟਫੋਨ ਐਾਡ੍ਰਾਇਡ 5.0 'ਤੇ ਆਧਾਰਿਤ ਹੈ | ਇਸ ਵਿਚ 5.5-ਇੰਚ ਦੀ ਐੱਚ.ਡੀ. ਆਈ.ਪੀ.ਐੱਸ. ਡਿਸਪਲੇ ਦਿੱਤੀ ਗਈ ਹੈ ਜੋ 720x1280 ਰੈਜ਼ੋਲਿਊਸ਼ਨ 'ਤੇ ਕੰਮ ਕਰਦੀ ਹੈ |
ਕੈਮਰਾ:
ਇਸ ਵਿਚ ਐੱਲ.ਈ.ਡੀ. ਫਲੈਸ਼ ਦੇ ਨਾਲ 13 ਮੈਗਾਪਿਕਸਲ ਆਟੋਫੋਕਸ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ |
ਮੈਮਰੀ:
3ਜੀ.ਬੀ. ਰੈਮ ਦੇ ਨਾਲ ਇਸ ਸਮਾਰਟਫੋਨ 'ਚ 16ਜੀ.ਬੀ. ਇੰਟਰਨਲ ਮੈਮਰੀ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 32ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ |
ਕੁਨੈਕਟੀਵਿਟੀ:
ਕੁਨੈਕਟੀਵਿਟੀ ਦੀ ਗੱਲ ਕੀਤੀ ਜਾਵੇ ਤਾਂ ਇਹ 4ਜੀ ਐੱਲ.ਟੀ.ਈ., ਵਾਈ-ਫਾਈ, ਬਲੂਟੂਥ ਅਤੇ ਮਾਈਕ੍ਰੋ-ਯੂ.ਐੱਸ.ਬੀ. ਨੂੰ ਸਪੋਰਟ ਕਰਦਾ ਹੈ | ਇਸ ਵਿਚ 3000 ਐੱਮ.ਏ.ਐੱਚ. ਦੀ ਬੈਟਰੀ ਸ਼ਾਮਲ ਹੈ |
ਕੀਮਤ:
ਸਵਾਇਪ ਨੇ ਇਲੀਟ ਨੋਟ ਦੀ ਕੀਮਤ 7,999 ਰੁਪਏ ਰੱਖੀ ਹੈ, ਫਿਲਹਾਲ ਇਹ ਸਿਰਫ ਫਲਿੱਪਕਾਰਟ 'ਤੇ ਉਪਲੱਬਧ ਹੈ |
ਗੂਗਲ ਦੀ ਇਹ ਐਪ ਤੁਹਾਡੇ ਮੀਟਿੰਗ ਸ਼ੈਡਿਊਲ ਨੂੰ ਬਣਾਏਗੀ ਹੋਰ ਵੀ ਆਸਾਨ
NEXT STORY