ਜਲੰਧਰ- ਜ਼ਿੰਦਗੀ ਦੇ ਕਈ ਜ਼ਰੂਰੀ ਕੰਮਾਂ ਨੂੰ ਕਰਨ ਲਈ ਅਸੀਂ ਕਈ ਵਾਰ ਸਮੇਂ ਦੀ ਤਲਾਸ਼ 'ਚ ਰਹਿੰਦੇ ਹਾਂ ਅਤੇ ਕਈ ਵਾਰ ਸਮਾਂ ਨਾ ਹੋਣ ਕਾਰਨ ਜਾਂ ਘੱਟ ਹੋਣ ਕਾਰਨ ਕੁਝ ਕੰਮ ਅਧੂਰੇ ਹੀ ਰਹਿ ਜਾਂਦੇ ਹਨ ਫਿਰ ਚਾਹੇ ਗੱਲ ਨਿਜ਼ੀ ਜ਼ਿੰਦਗੀ ਦੀ ਹੋਵੇ ਜਾਂ ਕੰਮਕਾਜੀ ਜ਼ਿੰਦਗੀ ਦੀ ਹੋਵੇ। ਗੂਗਲ ਵੱਲੋਂ ਯੂਜ਼ਰਜ਼ ਲਈ ਮੀਟਿੰਗ ਦੀ ਸ਼ੈਡਿਊਲਿੰਗ ਲਈ ਇਕ ਕੈਲੰਡਰ ਐਪ ਪੇਸ਼ ਕੀਤਾ ਗਿਆ ਹੈ ਜਿਸ ਨੂੰ ਫਾਈਂਡ ਅ ਟਾਈਮ (Find a time) ਦਾ ਨਾਂ ਦਿੱਤਾ ਗਿਆ ਹੈ। ਤੁਸੀਂ ਕਿਸੇ ਨੂੰ ਮਿਲਣ ਜਾਂ ਸਟਾਫ ਨਾਲ ਮੀਟਿੰਗ ਕਰਨ ਲਈ ਇਸ ਦੀ ਵਰਤੋਂ ਕਰ ਸਕਦੇ ਹੋ।
ਫਾਈਂਡ ਅ ਟਾਈਮ 'ਤੇ ਇਕ ਵਾਰ ਟੈਪ ਕਰਨ ਨਾਲ ਇਹ ਤੁਹਾਡੀ ਮੀਟਿੰਗਜ਼ ਨੂੰ ਆਸਾਨੀ ਨਾਲ ਸ਼ੈਡਿਊਲ ਕਰਨ 'ਚ ਮਦਦ ਕਰ ਸਕਦਾ ਹੈ। ਇਸ 'ਚ ਤੁਸੀਂ ਜਿਸ ਨਾਲ ਮੀਟਿੰਗ ਕਰਨਾ ਚਾਹੁੰਦੇ ਹੋ ਉਨ੍ਹਾਂ ਦਾ ਨਾਂ ਟੈਪ ਕਰ ਕੇ ਸਰਚ ਕਰਨ 'ਤੇ ਉਸ ਵਿਅਕਤੀ ਦਾ ਸ਼ੈਡਿਊਲ ਨੂੰ ਦਿਖਾਏਗਾ ਜਿਸ ਨਾਲ ਤੁਸੀਂ ਮੀਟਿੰਗ ਕਰਨਾ ਚਾਹੁੰਦੇ ਹੋ ਅਤੇ ਤੁਹਾਨੂੰ ਟਾਈਮ ਵੀ ਦੱਸੇਗਾ ਕਿ ਸਾਰੇ ਕਿਸ ਸਮੇਂ ਅਤੇ ਕਿਸ ਦਿਨ ਮੀਟਿੰਗ ਲਈ ਫ੍ਰੀ ਹਨ। ਫਿਲਹਾਲ ਇਹ ਐਪ ਐਂਡ੍ਰਾਇਡ ਡਿਵਾਈਸਸ ਲਈ ਉਪਲੱਬਧ ਹੈ ਅਤੇ ਆਈ.ਓ.ਐੱਸ. ਲਈ ਇਸ ਨੂੰ ਉਪਲੱਬਧ ਕਰਵਾਉਣ ਬਾਰੇ ਕੁਝ ਸਪਸ਼ੱਟ ਨਹੀਂ ਕੀਤਾ ਗਿਆ।
BlackBerry ਦੇ ਦੋ ਨਵੇਂ ਐਂਡ੍ਰਾਇਡ ਫੋਨ ਦੀਆਂ ਤਸਵੀਰਾਂ ਲੀਕ
NEXT STORY