ਆਟੋ ਡੈਸਕ- ਟਾਟਾ ਮੋਟਰਸ ਨੇ ਆਪਣੇ ਪੋਰਟਫੋਲੀਓ 'ਚ ਮੌਜੂਦ ਹੈਰੀਅਰ ਅਤੇ ਸਫਾਰੀ ਦੀਆਂ ਕੀਮਤਾਂ 'ਚ ਵਾਧਾ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ, ਇਨ੍ਹਾਂ ਦੀਆਂ ਕੀਮਤਾਂ 'ਚ 25,000 ਰੁਪਏ ਤਕ ਦਾ ਵਾਧਾ ਕੀਤਾ ਗਿਆ ਹੈ ਅਤੇ ਨਵੀਆਂ ਕੀਮਤਾਂ ਫਰਵਰੀ 2023 ਤੋਂ ਲਾਗੂ ਕਰ ਦਿੱਤੀਆਂ ਗਈਆਂ ਹਨ।
ਹੈਰੀਅਰ ਅਤੇ ਸਫਾਰੀ ਦੇ ਬੇਸ ਐਕਸ.ਈ. ਵੇਰੀਐਂਟ ਦੀ ਕੀਮਤ 'ਚ 20,000 ਰੁਪਏ ਤੋਂ ਵੱਧ ਦਾ ਵਾਧਾ ਕੀਤਾ ਗਿਆ ਹੈ, ਜਦਕਿ ਇਸਦੇ ਹੋਰ ਵੇਰੀਐਂਟਸ ਦੀਆਂ ਕੀਮਤਾਂ 'ਚ 25,000 ਰੁਪਏ ਦਾ ਵਾਧਾ ਕੀਤਾ ਗਿਆ ਹੈ। ਕੀਮਤਾਂ 'ਚ ਵਾਧੇ ਤੋਂ ਬਾਅਦ ਹੈਰੀਅਰ 15 ਲੱਖ ਰੁਪਏ ਤੋਂ 22.60 ਲੱਖ ਰੁਪਏ ਦੀ ਰੇਂਜ 'ਚ ਉਪਲੱਬਧ ਹੋਵੇਗੀ ਜਦਕਿ ਸਫਾਰੀ 15.65 ਲੱਖ ਰੁਪਏ ਤੋਂ ਲੈ ਕੇ 24 ਲੱਖ ਰੁਪਏ ਤਕ ਕੀਮਤ 'ਚ ਉਪਲੱਬਧ ਹੋਵੇਗੀ।
ਇਸਤੋਂ ਇਲਾਵਾ ਇਹ ਵੀ ਦੱਸ ਦੇਈਏ ਕਿ ਟਾਟਾ ਮਟੋਰਸ ਇਸ ਸਾਲ ਦੇ ਅਖੀਰ 'ਚ 2023 ਹੈਰੀਅਰ ਅਤੇ ਸਫਾਰੀ ਰੈੱਡ ਡਾਰਕ ਐਡੀਸ਼ਨ ਲਾਂਚ ਕਰ ਸਕਦੀ ਹੈ। ਫੀਚਰਜ਼ ਨੂੰ ਲੈ ਕੇ ਉਮੀਦ ਹੈ ਕਿ ਇਸ ਵਿਚ 10.25 ਇੰਚ ਦਾ ਵੱਡੀ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, 7 ਇੰਚ ਦਾ ਇੰਸਟਰੂਮੈਂਟ ਕਲੱਸਟਰ, 360 ਡਿਗਰੀ ਕੈਮਰਾ ਅਤੇ ADAS ਨੂੰ ਸ਼ਾਮਲ ਕੀਤਾ ਜਾ ਸਕਦਾ ਹੈ।
Ola ਨੇ ਪੇਸ਼ ਕੀਤਾ ਅਪਡੇਟਿਡ S1 ਅਤੇ S1 ਏਅਰ, ਕੀਮਤ 84,999 ਰੁਪਏ ਤੋਂ ਸ਼ੁਰੂ
NEXT STORY