ਆਟੋ ਡੈਸਕ- ਟਾਟਾ ਮੋਟਰਸ ਦੀਆਂ ਕਾਰਾਂ ਦੀ ਭਾਰਤੀ ਬਾਜ਼ਾਰ 'ਚ ਕਾਫੀ ਮੰਗ ਹੈ। ਟਾਟਾ ਨੈਕਸਨ ਈ.ਵੀ. ਕੰਪਨੀ ਦੀ ਸਭ ਤੋਂ ਵੱਧ ਵਿਕਣ ਵਾਲੀ ਇਲੈਕਟ੍ਰਿਕ ਐੱਸ.ਯੂ.ਵੀ. ਹੈ। ਹਾਲ ਹੀ 'ਚ ਇਸ ਇਲੈਕਟ੍ਰਿਕ ਕਾਰ 'ਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ।
ਤਸਵੀਰਾਂ 'ਚ ਟਾਟਾ ਨੈਕਸਨ ਈ.ਵੀ. 'ਚ ਲੱਗੀ ਅੱਗ ਨੂੰ ਦੇਖਿਆ ਜਾ ਸਕਦਾ ਹੈ। ਫਾਇਰ ਬ੍ਰਿਗੇਡ ਦੇ ਕਰਮਚਾਰੀ ਕਾਰਕ ਦੇ ਬੋਨਟ ਦੇ ਹੇਠਾਂ ਅੱਗ ਬੁਝਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਘਟਨਾ 'ਚ ਕਿਸੇ ਵੀ ਯਾਤਰਾ ਨੂੰ ਨੁਕਸਾਨ ਨਹੀਂ ਪਹੁੰਚਿਆ ਅਤੇ ਉਹ ਵਾਲ-ਵਾਲ ਬਚ ਗਏ। ਇਹ ਘਟਨਾ ਪੁਣੇ 'ਚ ਰਿਲਾਇੰਸ ਮਾਰਟ ਕਟਰਾਜ ਚੌਂਕ ਦੇ ਸਾਹਮਣੇ ਹੋਈ। ਫਿਲਹਾਲ ਕਾਰ 'ਚ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
ਦੱਸ ਦੇਈਏ ਕਿ ਪਹਿਲਾਂ ਵੀ ਟਾਟਾ ਨੈਕਸਨ ਈ.ਵੀ. 'ਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਸੀ, ਜਿਸ ਵਿਚ ਜੂਨ 2022 'ਚ ਮੁੰਬਈ 'ਚ ਇਕ ਰੈਸਤਰਾਂ ਦੇ ਬਾਰ ਖੜ੍ਹੀ ਟਾਟਾ ਨੈਕਸਨ ਈ.ਵੀ. 'ਚ ਅੱਗ ਲੱਗ ਗਈ ਸੀ। ਅੱਗ ਕਾਰ ਦੇ ਹੇਠੋਂ ਸ਼ੁਰੂ ਹੋਈ। ਅਜਿਹੇ 'ਚ ਮੰਨਿਆ ਜਾ ਰਿਹਾ ਸੀ ਕਿ ਐੱਸ.ਯੂ.ਵੀ. ਦੀ ਬੈਟਰੀ ਖਰਾਬ ਹੋ ਗਈ ਸੀ ਅਤੇ ਕਿਸੇ ਤਰ੍ਹਾਂ ਉਸ ਵਿਚ ਅੱਗ ਲੱਗ ਗਈ ਸੀ। ਇਸਤੋਂ ਬਾਅਦ ਟਾਟਾ ਮੋਟਰਸ ਨੇ ਇਸ ਘਟਨਾ ਨੂੰ ਲੈ ਕੇ ਬਿਆਨ ਵੀ ਜਾਰੀ ਕੀਤਾ ਸੀ।
ChatGPT ਤੋਂ ਬੈਨ ਹਟਾ ਸਕਦੈ ਇਟਲੀ ਪਰ ਕੰਪਨੀ ਨੂੰ ਮੰਨਣੀ ਹੋਵੇਗੀ ਇਹ ਗੱਲ
NEXT STORY